logo

ਹੜ੍ਹ ਪ੍ਰਭਾਵਿਤ ਸਕੂਲ਼ ਚੱਗੂਵਾਲ ਵਿੱਚ ਅਕਾਲ ਪੁਰਖ ਕੀ ਫੌਜ ਨੇ ਵੰਡੇ ਸਕੂਲ ਬੈਗ ਅਤੇ ਸਟੇਸ਼ਨਰੀ

ਗੁਰਦਾਸਪੁਰ
20ਦਸੰਬਰ
ਜਿੱਥੇ ਵੱਖ ਵੱਖ ਸੰਸਥਾਵਾਂ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਏ ਹੋਏ ਹੜ੍ਹਾਂ ਵਿੱਚ ਸੇਵਾ ਕੀਤੀ ਹੈ ਉੱਥੇ ਅਕਾਲ ਪੁਰਖ ਦੀ ਫੌਜ ਐਨਜੀਓ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਿੱਥੇ ਹੜ੍ਹਾਂ ਦੌਰਾਨ ਸੇਵਾ ਕੀਤੀ ਹੈ ਉੱਥੇ ਹੜ੍ਹਾਂ ਤੋਂ ਬਾਅਦ ਵੀ ਲੋਕਾਂ ਦੇ ਮੁੜ ਵਸੇਵੇ ਵਾਸਤੇ ਸਮੇਂ ਸਮੇਂ ਤੇ ਮਦਦ ਕੀਤੀ ਹੈ ਇਸੇ ਲੜੀ ਤਹਿਤ ਅੱਜ ਅਕਾਲ ਪੁਰਖ ਕੀ ਫੌਜ ਦੇ ਸੇਵਾਦਾਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਚੱਗੂਵਾਲ ਬਲਾਕ ਗੁਰਦਾਸਪੁਰ -2 ਵਿਖੇ ਪਹੁੰਚ ਕਰਕੇ ਸਕੂਲ ਦੇ ਬੱਚਿਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਵੰਡੀ l ਗੱਲਬਾਤ ਦੌਰਾਨ ਅਕਾਲ ਪੁਰਖ ਦੀ ਫੌਜ ਦੇ ਸੇਵਾਦਾਰ ਡਾਕਟਰ ਹਰਵਿੰਦਰ ਪਾਲ ਸਿੰਘ ਜੈਨਪੁਰ ਨੇ ਦੱਸਿਆ ਕਿ ਉਹਨਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਬਹੁਤ ਸਾਰੇ ਸਕੂਲਾਂ ਵਿੱਚ ਬੱਚਿਆਂ ਨੂੰ ਬੈਗ ਅਤੇ ਸਟੇਸ਼ਨਰੀ ਦਿੱਤੀ ਹੈ ਇਸ ਤੋਂ ਇਲਾਵਾ ਉਨਾਂ ਨੇ ਹੜ੍ਹ ਪ੍ਰਭਾਵਿਤ ਇਲਾਕੇ ਬਲਾਕ ਦੋਰਾਂਗਲਾ ਦੇ ਸਕੂਲਾਂ ਨੂੰ ਬੈਗ ਅਤੇ ਰਾਸ਼ਨ ਵੀ ਮੁਹਈਆ ਕਰਵਾਇਆ ਸੀ। ਇਸ ਮੌਕੇ ਨਿਸ਼ਾਨ ਸਿੰਘ ਸਰਪੰਚ ਪਿੰਡ ਖੁਸ਼ੀਪੁਰ ਹੈਡ ਟੀਚਰ ਰਵਿੰਦਰ ਕੌਰ ਅਤੇ ਰੁਪਿੰਦਰ ਕੌਰ ਅਧਿਆਪਕਾ ਹਾਜ਼ਰ ਸਨ

119
4461 views