logo

ਸ਼੍ਰੀ ਅਨੰਦਪੁਰ ਸਾਹਿਬ ਵਿੱਚ ਧਾਰਮਿਕ ਸਮਾਗਮ ਕਰਵਾਉਣ ਸੰਬੰਧੀ ਕੀਤੀ ਮੀਟਿੰਗ:- ਲੋਗੀਆ

ਸ਼੍ਰੀ ਅਨੰਦਪੁਰ ਸਾਹਿਬ ਵਿੱਚ ਧਾਰਮਿਕ ਸਮਾਗਮ ਕਰਵਾਉਣ ਸੰਬੰਧੀ ਕੀਤੀ ਮੀਟਿੰਗ:- ਲੋਗੀਆ

ਸ਼੍ਰੀ ਅਨੰਦਪੁਰ ਸਾਹਿਬ ,17 ਦਸੰਬਰ (ਸੈਣੀ ਜਤਿੰਦਰ ਸਿੰਘ) :--ਸੈਣੀ ਮਹਾਂ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਲੋਗੀਆਂ ਆਪਣੇ ਸਾਥੀਆਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਕਚਹਿਰੀ ਦਫ਼ਤਰ ਵਿਖੇ ਪਹੁੰਚੇ। ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਤੇ ਪਹੁੰਚ ਕੇ ਹਰਜੀਤ ਸਿੰਘ ਲੌਗੀਆ ਜੀ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਕਿਲਾ ਅਨੰਦਗੜ੍ਹ ਸਾਹਿਬ ਨਤਮਸਤਕ ਹੋਏ। ਸੈਣੀ ਬਰਾਦਰੀ ਵਲੋ ਲੌਗੀਆ ਸਾਹਿਬ ਦਾ ਭਰਮਾ ਸਵਾਗਤ ਕੀਤਾ ਗਿਆ। ਸਿੱਖ ਕੌਮ ਲਈ ਸੈਣੀ ਬਰਾਬਰੀ ਵਲੋ ਕੀਤੇ ਵਿਲੱਖਣ ਕਾਰਜਾ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਚਾਰਾ ਕਰਨ ਤੋ ਬਾਅਦ ਸੈਣੀ ਬਰਾਦਰੀ ਦੇ ਪਤੱਵੰਤੇ ਸੱਜਣਾ ਨੇ ਸੈਣੀ ਮਹਾ ਸਭਾ ਦੇ ਪ੍ਰਧਾਨ ਦੀ ਹਜ਼ੂਰੀ ਵਿੱਚ ਫੈਸਲਾ ਲਿਆ ਕੀ ਸੈਣੀ ਸਮਾਜ ਵਿੱਚ ਵੱਧ ਰਹੇ ਵੱਖਰੇਵੇ ਅਤੇ ਸੈਣੀ ਸਮਾਜ ਨੂੰ ਗੁਰੂਆ ਦੀ ਸਿੱਖੀ ਵਿੱਚ ਮਜ਼ਬੂਤ ਕਰਨ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਰਾਦਰੀ ਵੱਲੋਂ ਬਹੁਤ ਜਲਦੀ ਭਵਿੱਖ ਵਿੱਚ ਇੱਕ ਗੁਰਮਤਿ ਸਮਾਗਮ ਕਰਵਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਪੰਜਾਬ ਵਿੱਚ ਸੈਣੀ ਬਰਾਦਰੀ ਨੂੰ ਲਾਮਬੰਦ ਕਰਨ ਤੇ ਵੀ ਜੋਰ ਦਿੱਤਾ ਗਿਆ । ਮੀਟਿੰਗ ਵਿੱਚ ਹਾਜ਼ਰ ਸਾਰੇ ਪੱਤਵੰਤੇ ਸੱਜਣਾ ਨੇ ਗੁਰਮਿਤ ਸਮਾਗਮ ਕਰਵਾਉਣ ਲਈ ਕੀਤੀ ਵਿਚਾਰ ਨੂੰ ਠੀਕ ਕਿਹਾ ਅਤੇ ਇਸ ਕੰਮ ਨੂੰ ਕਰਵਾਉਣ ਵਾਲੀ ਸੋਚ ਦੀ ਪ੍ਰਸੰਸਾ ਕੀਤੀ ।

23
1316 views