
ਸਿਵਲ ਪੈਨਸ਼ਨਰਜ ਐਸੋਸੀਏਸ਼ਨ ਫਰੀਦਕੋਟ ਨੇ ਮਨਾਇਆ ਨੈਸ਼ਨਲ ਪੈਨਸ਼ਨਰ ਦਿਵਸ ਤੇ ਸਮਾਗਮ ਸ਼ਾਨੋ-ਸ਼ੌਕਤ ਨਾਲ ਹੋਇਆ ਸਮਾਪਤ....ਇੰਦਰਜੀਤ ਸਿੰਘ ਖੀਵਾ
ਫਰੀਦਕੋਟ:18,ਦਸੰਬਰ (ਕੰਵਲ ਸਰਾਂ/ਗੌਤਮ ਬਾਂਸਲ) ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਫਰੀਦਕੋਟ ਵੱਲੋਂ ਸਲਾਨਾ ਪੈਨਸ਼ਨ ਦਿਵਸ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਦੀ ਰਹਿਨੁਮਾਈ ਹੇਠ ਮਨਾਇਆ। ਇਸ ਸਮਾਗਮ ਵਿੱਚ 200 ਤੋਂ ਉੱਪਰ ਪੈਨਸ਼ਨਰਜ਼ ਨੇ ਆਪਣੀ ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ 80 ਸਾਲ ਤੋਂ ਉੱਪਰ ਦੇ ਨਵੇਂ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨ ਖੀਵਾ ਨੇ ਜਿੱਥੇ ਇਸ ਸਪੈਸ਼ਲ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਉਥੇ ਉਹਨਾਂ ਨੇ ਇਸ ਸੰਸਥਾ ਵੱਲੋਂ ਸਮਾਜ ਅਤੇ ਪੈਨਸ਼ਨਰ ਪ੍ਰਤੀ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਵਰਣਨ ਕੀਤਾ। ਮੈਂਬਰਾਂ ਨੂੰ ਹੋਰ ਜਰੂਰੀ ਸੂਚਨਾਵਾਂ ਦੇ ਕੇ ਜਾਗਰੂਕ ਕੀਤਾ ਉਹਨਾਂ ਨੇ ਇਹ ਵੀ ਚਾਨਣਾ ਪਾਇਆ ਕਿ ਇਸ ਤੋਂ ਪਹਿਲ਼ਾਂ ਇਸ ਸੰਸਥਾ ਵੱਲੋਂ 1350 ਲੱਖ ਰੁਪਏ ਪੈਨਸ਼ਨਰਜ਼ ਨੂੰ ਦਿਵਾਏ ਜਾ ਚੁੱਕੇ ਹਨ ਅਤੇ 4 ਲੱਖ ਰੁਪਏ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਫੰਡ ਤਕਸੀਮ ਕੀਤੇ ਜਾ ਚੁੱਕੇ ਹਨ। ਇਸ ਦੇ ਬਦੌਲਤ ਇਸ ਸੰਸਥਾ ਦੇ ਰਿਕਾਰਡ ਮੈਂਬਰ 1967 ਬਣ ਚੁੱਕੇ ਹਨ। ਸਟੇਜ ਸਕੱਤਰ ਦੀ ਭੂਮਿਕਾ ਸਰਦਾਰ ਜਗਤਾਰ ਸਿੰਘ ਗਿੱਲ ਵੱਲੋਂ ਨਿਭਾਉਂਦਿਆਂ ਹੋਇਆਂ ਇਹ ਚਾਨਣ ਪਾਇਆ ਕਿ ਸੰਸਥਾ ਵੱਲੋਂ ਪੈਨਸ਼ਨਰ ਦੇ ਪੈਂਡਿੰਗ ਡਿਊਜ਼ ਸਬੰਧੀ ਕੀਤੇ ਗਏ ਸੰਘਰਸ਼ ਅਤੇ ਭਵਿੱਖ ਵਿੱਚ ਕੀਤੇ ਕੀਤੇ ਜਾਣ ਵਾਲੇ ਸੰਘਰਸ਼ ਦੀ ਜਾਣਕਾਰੀ ਸਾਂਝੀ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਸਕੂਲ ਦੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਵੀ ਕੀਤਾ। ਬੁਲਾਰਿਆਂ ਵਿੱਚ ਜਿੱਥੇ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਅਤੇ ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ ਨੇ ਪੈਨਸ਼ਨ ਦਿਵਸ ਦੀ ਮਹੱਤਤਾ ਬਾਰੇ ਅਤੇ ਹੋਰ ਕਈ ਵਿਸ਼ਿਆਂ ਦੀ ਭਰਪੂਰ ਜਾਣਕਾਰੀ ਦਿੱਤੀ ਉਥੇ ਬਲਵੰਤ ਰਾਏ ਗੱਖੜ ਨੇ ਪੈਂਡਿੰਗ ਡੀ ਏ ਦੀਆਂ ਕਿਸ਼ਤਾਂ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਅਤੇ ਪੈਨਸ਼ਨਰ ਸਬੰਧੀ ਆਪਣੀ ਰਚਨਾ ਵੀ ਪੇਸ਼ ਕੀਤੀ। ਇਸ ਸਮਾਗਮ ਦੌਰਾਨ ਉਘੇ ਗੀਤਕਾਰ ਹਰਿੰਦਰ ਸਿੰਘ ਸੰਧੂ ਨੇ ਆਪਣੇ ਗੀਤ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੋਫੈਸਰ ਦਲਬੀਰ ਸਿੰਘ ਨੇ ਇਸ ਸੰਸਥਾ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਵਿਸ਼ੇਸ਼ਤਾਈਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਆਪਣੀ ਜ਼ਿੰਦਗੀ ਦੇ ਹੰਡਾਏ ਤਜਰਬਿਆਂ ਮੁਤਾਬਿਕ ਮੈਂਬਰਾਂ ਨੂੰ ਸੇਧ ਦਿੱਤੀ। ਇਸ ਸਮਾਗਮ ਨੂੰ ਕਾਮਯਾਬ ਕਰਨ ਹਿੱਤ ਸੰਤ ਸਿੰਘ, ਮਨੋਹਰ ਸਿੰਘ ਧੁੰਨਾ, ਬਿਸ਼ਨ ਕੁਮਾਰ ਅਰੋੜਾ, ਸਖਦੇਵ ਸਿੰਘ ਚਰਨ, ਮੈਡਮ ਜੰਗੀਰ ਕੌਰ ਬਰਾੜ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਸਰਾਂ,ਮੈਡਮ ਕਿਰਨ ਬਾਲਾ ਬਲਵਿੰਦਰ ਸਿੰਘ ਬੁਗਰਾ, ਗੁਰਦੇਵ ਸਿੰਘ ਭਾਣਾ, ਅਮਰਜੀਤ ਸਿੰਘ ਵਾਲੀਆ, ਉਪਿੰਦਰ ਪਾਲ ਸਿੰਘ ਟੋਨੀ, ਪ੍ਰਿੰਸੀਪਲ ਜੋਗਿੰਦਰ ਸਿੰਘ, ਮੱਘਰ ਸਿੰਘ, ਕੁਲਜੀਤ ਸਿੰਘ ਵਾਲੀਆ ਸਟੇਟ ਅਵਾਰਡੀ, ਕੇ.ਪੀ.ਸਿੰਘ ਸਰਾਂ,ਦਰਸ਼ਨ ਸਿੰਘ ਵਿਰਦੀ, ਜਗਦੀਸ਼ ਲਾਲ ਬੈਂਹਬੀ ਮਨੋਹਰ ਸਿੰਘ ਦੀਪ ਆਤਮਾ ਸਿੰਘ ਸਿੱਧੂ ਜਗਜੀਤ ਸਿੰਘ ਚਹਿਲ ਸਨਮਾਨਿਤ ਮੈਂਬਰ ਅਜੈਬ ਸਿੰਘ ਸੰਧੂ ਅਤੇ ਸਾਬਕਾ ਮੰਤਰੀ ਉਪਿੰਦਰ ਸ਼ਰਮਾ ਨੇ ਭਰਪੂਰ ਯੋਗਦਾਨ ਪਾਇਆ। ਸਮਾਗਮ ਦੇ ਅੰਤ ਵਿੱਚ ਇਸ ਸਾਲ ਦੌਰਾਨ ਸਵਰਗਵਾਸ ਹੋਏ ਪੈਨਸ਼ਨਰ ਪ੍ਰਤੀ ਦੋ ਮਿੰਟ ਦਾ ਮੌਨ ਧਾਰਨ ਕਰਨ ਤੋਂ ਬਾਅਦ ਪ੍ਰਧਾਨ ਖੀਵਾ ਨੇ ਆਏ ਸਾਰੇ ਮੈਂਬਰਾਂ ਖਾਣੇ ਦੀ ਅਪੀਲ ਕਰਦਿਆਂ ਹੋਇਆਂ ਧੰਨਵਾਦ ਕੀਤਾ ਅਤੇ ਲੰਬੀ ਉਮਰ ਸਿਹਤਯਾਬੀ ਦੀਆਂ ਕਾਮਨਾਵਾਂ ਕੀਤੀਆਂ।