
ਹੈਲਪ ਫਾਰ ਨੀਡੀ ਫਾਉਂਡੇਸ਼ਨ ਵੱਲੋ ਕੇ.ਪੀ.ਸਿੰਘ ਸਰਾਂ ਨੂੰ ਨੈਸ਼ਨਲ ਸੇਵ ਦਾ ਹਿਊਮੈਨਟੀ ਅਵਾਰਡ-2025 ਦੇ ਵਿੱਚ ਸਨਮਾਨਿਤ ਕੀਤਾ ਗਿਆ...
ਹੈਲਪ ਫਾਰ ਨੀਡੀ ਫਾਉਂਡੇਸ਼ਨ ਵੱਲੋ ਕੇ.ਪੀ.ਸਿੰਘ ਸਰਾਂ ਨੂੰ ਨੈਸ਼ਨਲ ਸੇਵ ਦਾ ਹਿਊਮੈਨਟੀ ਅਵਾਰਡ-2025 ਦੇ ਵਿੱਚ ਸਨਮਾਨਿਤ ਕੀਤਾ ਗਿਆ...
ਫਰੀਦਕੋਟ:14,ਦਸੰਬਰ (ਕੰਵਲ ਸਰਾਂ/ ਗੌਤਮ ਬਾਂਸਲ) ਏ.ਪੀ. ਇੰਟਰਨੈਸ਼ਨਲ ਸਕੂਲ ਜੋ ਗੋਨੇਆਣਾ ਰੋਡ ਬਠਿੰਡਾ ਵਿਖੇ ਸਥਿਤ ਹੈ। ਹੈਲਪ ਫਾਰ ਨੀਡੀ ਫਾਉਂਡੇਸ਼ਨ ਵੱਲੋ ਨੈਸ਼ਨਲ ਸੇਵ ਦਾ ਹਿਊਮੈਨਟੀ ਅਵਾਰਡ-2025 ਦਾ ਆਯੋਜਨ ਕੀਤਾ ਗਿਆ। ਇਹ ਤੀਸਰਾ ਹੈਲਪ ਫਾਰ ਨੀਡੀ ਫਾਉਂਡੇਸ਼ਨ ਦਾ ਪ੍ਰੋਗਰਾਮ ਸੀ।ਇਹ ਸਮਾਰੋਹ ਆਨੰਦ ਜੈਨ ਵੱਲੋ ਜੋ ਇਸ ਸੰਸਥਾ ਦੇ ਫਾਊਂਡਰ ਹਨ ਦੀ ਰਹਿਨੁਮਾਈ ਹੇਠ ਹੋਇਆ। ਇਸ ਸਮਾਰੋਹ ਵਿੱਚ ਪੰਜਾਬ ਤੋ ਇਲਾਵਾ ਹੋਰਾਂ ਰਾਜਾਂ ਦੇ ਮੈਂਬਰਾਂ ਵੱਲੋ ਸ਼ਿਰਕਤ ਕੀਤੀ ਗਈ। ਫਰੀਦਕੋਟ(ਪੰਜਾਬ) ਤੋਂ ਆਏ ਕੇ.ਪੀ.ਸਿੰਘ ਸਰਾਂ ਨੂੰ ਵੀ ਉਹਨਾਂ ਦੇ ਸਮਾਜ ਭਲਾਈ ਦੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫਰੀਦਕੋਟ ਤੋਂ ਗੁਰਜੀਤ ਸਿੰਘ ਹੈਰੀ ਢਿੱਲੋਂ,ਮਨਮੋਹਨ ਸਿੰਘ ਮੋਹਣੀ,ਸ਼ਿਵਨਾਥ ਦਰਦੀ,ਖਾਨ ਅਮਜਦ,ਪ੍ਰਿੰਸੀਪਲ ਸੁਰੇਸ਼ ਅਰੋੜਾ,ਬਲਵਿੰਦਰ ਸਿੰਘ ਬਿੰਦੀ,ਕਮਲ ਅਤੇ ਰਾਜਵੰਤ ਸਿੰਘ ਆਦਿ ਨੇ ਸ਼ਿਰਕਤ ਕੀਤੀ।ਸਰਾਂ ਨੂੰ ਸਨਮਾਨਿਤ ਕਰਨ ਤੇ ਰੋਟੇਰੀਅਨ ਕੁਲਜੀਤ ਸਿੰਘ ਵਾਲੀਆ ਸਟੇਟ ਅਵਾਰਡੀ,ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ),ਪ੍ਰਿਤਪਾਲ ਸਿੰਘ ਕੋਹਲੀ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ),ਨਰਿੰਦਰ ਸਿੰਘ ਗਿੱਲ ਮੀਤ ਪ੍ਧਾਨ ਫਰੀਡਮ ਫਾਈਟਰ ਡਿਪੈਂਡੈੰਟਸ ਐਸੋਸੀਏਸ਼ਨ ਪੰਜਾਬ ਨੇ ਖੁਸ਼ੀ ਦਾ ਇਜ਼ਹਾਰ ਕੀਤਾ।