logo

ਜਿਗਰੇ ਹੁੰਦੇ ਜਿੰਨਾਂ ਦੇ ਬੰਬ ਮਿੱਤਰੋ ਜਿੱਤ ਉਹਨਾਂ ਦੀ ਹੁੰਦੀਏ.. ਡਾ.ਸੰਜੀਵ ਗੋਇਲ ਨੇ ਇਸ ਗੱਲ ਨੂੰ ਸੱਚ ਕਰ ਦਿਖਾਇਆ...

ਫਰੀਦਕੋਟ:14,ਦਸੰਬਰ (ਕੰਵਲ ਸਰਾਂ/ ਗੌਤਮ ਬਾਂਸਲ) ਜਿਗਰੇ ਹੁੰਦੇ ਨੇ ਜਿੰਨਾਂ ਦੇ ਬੰਬ ਮਿੱਤਰੋ ਜਿੱਤ ਉਹਨਾਂ ਦੀ ਹੁੰਦੀਏ..ਇਹ ਗੀਤ ਤਾ ਸੁਣਿਆ ਸੀ ਪਰ ਅੱਜ ਇਸ ਗੀਤ ਦੇ ਬੋਲਾਂ ਨੂੰ ਡਾ.ਸੰਜੀਵ ਗੋਇਲ ਨੇ ਸੱਚ ਕਰ ਦਿਖਾ ਦਿੱਤਾ। ਏ.ਪੀ. ਇੰਟਰਨੈਸ਼ਨਲ ਸਕੂਲ ਜੋ ਗੋਨੇਆਣਾ ਰੋਡ ਬਠਿੰਡਾ ਵਿਖੇ ਸਥਿਤ ਹੈ। ਹੈਲਪ ਫਾਰ ਨੀਡੀ ਫਾਉਂਡੇਸ਼ਨ ਵੱਲੋ ਨੈਸ਼ਨਲ ਸੇਵ ਦਾ ਹਿਊਮੈਨਟੀ ਅਵਾਰਡ-2025 ਦਾ ਆਯੋਜਨ ਕੀਤਾ ਗਿਆ। ਇਹ ਤੀਸਰਾ ਹੈਲਪ ਫਾਰ ਨੀਡੀ ਫਾਉਂਡੇਸ਼ਨ ਦਾ ਪ੍ਰੋਗਰਾਮ ਸੀ।ਇਹ ਸਮਾਰੋਹ ਅਨੰਦ ਜੈਨ ਜੋ ਇਸ ਸੰਸਥਾ ਦੇ ਫਾਊਂਡਰ ਹਨ ਦੀ ਰਹਿਨੁਮਾਈ ਹੇਠ ਹੋਇਆ। ਇਸ ਸਮਾਰੋਹ ਵਿੱਚ ਪੰਜਾਬ ਤੇ ਹੋਰਾਂ ਰਾਜਾਂ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਸਮਾਰੋਹ ਦੌਰਾਨ ਡਾ. ਸੰਜੀਵ ਗੋਇਲ ਨੂੰ ਮਿਲਣ ਦਾ ਮੌਕਾ ਮਿਲਿਆ। ਡਾ.ਗੋਇਲ ਜੋ ਇੱਕ ਏਅਰ ਫੋਰਸ ਵਿੱਚੋਂ ਮਾਰਚ 2018 ਨੂੰ ਸੇਵਾਮੁਕਤ ਹੋਏ ਹਨ । ਇਹਨਾਂ ਨੇ ਕਾਰਗਿਲ ਦੀ ਜੰਗ ਵਿਚ ਅਹਿਮ ਯੋਗਦਾਨ ਪਾਇਆ ਸੀ ਤੇ ਅੱਜ ਵੀ ਸਮਾਜ ਭਲਾਈ ਦੇ ਕੰਮਾਂ ਕਰ ਰਹੇ ਹਨ। ਸਾਲ 2019 ਵਿੱਚ ਇਹਨਾਂ ਦਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਸ ਦੇ ਕਾਰਨ ਇਹਨਾਂ ਦੀਆਂ ਦੋਹੇ ਲੱਤਾਂ ਪੱਟ ਤੋ ਹੇਠਾ ਕੱਟਣੀ ਪਈਆ। ਪਰ ਅੱਜ ਵੀ ਡਾ.ਗੋਇਲ ਦੇ ਹੌਸਲੇ ਬੁਲੰਦ ਹਨ ਵੀਲ੍ਹ ਚੇਅਰ ਤੇ ਸਮਾਰੋਹ ਵਿੱਚ ਪਹੁੰਚ ਤੇ ਆਪਣਾ 80ਵੀਂ ਵਾਰ ਖੂਨਦਾਨ ਕੀਤਾ ਡਾ. ਗੋਇਲ ਜੋ ਚੰਡੀਗੜ੍ਹ ਦੇ ਵਸਨੀਕ ਹਨ। ਇਹਨਾਂ ਦੇ ਇਸ ਹੌਸਲੇ ਨੂੰ ਸੱਚ ਹੀ ਸਲਾਮ ਹੈ। ਇਹਨਾਂ ਨਾਲ ਦਿੱਲੀ ਤੋ ਸੋਨੀਆ ਸ਼ਰਮਾਂ ਜੋ ਨਵੀ ਦਿੱਲੀ ਤੋਂ ਇਹਨਾਂ ਦੇ ਨਾਲ ਆਏ ਸਨ।ਸੋਨੀਆ ਸ਼ਰਮਾ ਵੀ ਸਮਾਜ ਸੇਵਕ ਹੈ। ਅੱਜ ਦੇ ਸਮਾਰੋਹ ਵਿੱਚ ਡਾ. ਗੋਇਲ ਆਕਰਸ਼ਣ ਦੇ ਕੇਂਦਰ ਬਿੰਦੂ ਸਨ।ਡਾ. ਗੋਇਲ ਨੂੰ ਹੈਲਪ ਫਾਰ ਨੀਡੀ ਫਾਉਂਡੇਸ਼ਨ ਵੱਲੋ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਫਰੀਦਕੋਟ ਤੋਂ ਗੁਰਜੀਤ ਸਿੰਘ ਹੈਰੀ ਢਿੱਲੋਂ,ਕੇ.ਪੀ.ਸਿੰਘ ਸਰਾਂ,ਮਨਮੋਹਨ ਸਿੰਘ ਮੋਹਣੀ,ਸ਼ਿਵਨਾਥ ਦਰਦੀ,ਖਾਨ ਅਮਜਦ,ਪ੍ਰਿੰਸੀਪਲ ਸੁਰੇਸ਼ ਅਰੋੜਾ,ਬਲਵਿੰਦਰ ਸਿੰਘ ਬਿੰਦੀ,ਕਮਲ ਅਤੇ ਰਾਜਵੰਤ ਸਿੰਘ ਆਦਿ ਨੇ ਸ਼ਿਰਕਤ ਕੀਤੀ।

45
2110 views