logo

ਨੈਸ਼ਨਲ ਯੂਥ ਕਲੱਬ (ਰਜਿ.)ਫਰੀਦਕੋਟ ਵੱਲੋਂ ਅੱਖਾਂ ਦਾ ਤੇ ਸ਼ੁਗਰ ਦਾ ਕੈਂਪ ਰੈਸਟ ਹਾਊਸ ਦਰਬਾਰ ਗੰਜ ਕੰਪਲੈਕਸ ਫਰੀਦਕੋਟ ਵਿਖੇ 17 ਦਸੰਬਰ ਨੂੰ...

ਨੈਸ਼ਨਲ ਯੂਥ ਕਲੱਬ (ਰਜਿ.)ਫਰੀਦਕੋਟ ਵੱਲੋਂ ਅੱਖਾਂ ਦਾ ਤੇ ਸ਼ੁਗਰ ਦਾ ਕੈਂਪ ਰੈਸਟ ਹਾਊਸ ਦਰਬਾਰ ਗੰਜ ਕੰਪਲੈਕਸ ਫਰੀਦਕੋਟ ਵਿਖੇ 17 ਦਸੰਬਰ ਨੂੰ...
ਕੈਂਪ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਜਾ ਰਿਹਾ ਹੈ... ਦਵਿੰਦਰ ਸਿੰਘ ਪੰਜਾਬ ਮੋਟਰਜ਼
ਫਰੀਦਕੋਟ :14,ਦਸੰਬਰ (ਕੰਵਲ ਸਰਾਂ) ਨੈਸ਼ਨਲ ਯੂਥ ਕਲੱਬ (ਰਜਿ.)ਫਰੀਦਕੋਟ ਵੱਲੋਂ ਅੱਖਾਂ ਦਾ ਤੇ ਸ਼ੁਗਰ ਦਾ ਕੈਂਪ ਰੈਸਟ ਹਾਊਸ ਦਰਬਾਰ ਗੰਜ ਕੰਪਲੈਕਸ ਫਰੀਦਕੋਟ ਵਿਖੇ ਮਿਤੀ 17 ਦਸੰਬਰ ਨੂੰ ਸਵੇਰੇ 7.00 ਵਜੇ ਤੋਂ 10.00 ਵਜੇ ਤੱਕ ਬਰਾੜ ਅੱਖਾਂ ਹਸਪਤਾਲ ਕੋਟਕਪੂਰਾ ਤੇ ਬਠਿੰਡਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਹ ਕੈਂਪ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਜਾ ਰਿਹਾ ਹੈ। ਅੱਖਾਂ ਦੇ ਪਿਛਲੇ ਪਾਸੇ ਪਰਦੇ ਦੀ ਜਾਂਚ ਵਿਸ਼ੇਸ਼ ਮਸ਼ੀਨ ਨਾਲ ਕੀਤੀ ਜਾਵੇਗੀ। ਇਸ ਤੋ ਇਲਾਵਾ ਸ਼ੂਗਰ ਦੇ ਮਰੀਜਾਂ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਬਿਲਕੁਲ ਫਰੀ ਕੀਤੀ ਜਾਵੇਗੀ । ਇਸ ਪ੍ਰੋਜੈਕਟ ਦੇ ਚੈਅਰਮੈਨ ਜਸਵੀਰ ਸਿੰਘ ਜੱਸੀ ਹੋਣਗੇ ਤੇ ਕੋ- ਚੈਅਰਮੈਨ ਕੇ.ਪੀ.ਸਿੰਘ. ਸਰਾਂ ਅਤੇ ਕੈਸ਼ੀਅਰ ਸੁਖਵਿੰਦਰ ਸਿੰਘ ਜੋਹਰ ਹੋਣਗੇ। ਇਹ ਜਾਣਕਾਰੀ ਸਾਂਝੇ ਤੋਰ ਤੋ ਦਵਿੰਦਰ ਪੰਜਾਬ ਮੋਟਰਜ਼ ਅਤੇ ਡਾ.ਬਲਜੀਤ ਸ਼ਰਮਾਂ ਨੇ ਦਿੱਤੀ ਅਤੇ ਸ਼ਹਿਰ ਨਿਵਾਸੀਆ ਨੂੰ ਅਪੀਲ ਕੀਤੀ ਕੀ ਇਸ ਕੈਂਪ ਵਿੱਚ ਆ ਕੇ ਜਾਂਚ ਕਰਾਉਣ ਤੇ ਇਸ ਕੈਂਪ ਦਾ ਲਾਭ ਲੈਣ।

83
3134 views