logo

ਜਿਲ੍ਹਾ ਮੈਜਿਸਟਰੇਟ ਵੱਲੋਂ 14 ਦਸੰਬਰ ਨੂੰ ਪੇਡ ਹੋਲੀਡੇ ਘੋਸ਼ਿਤ..

ਫ਼ਰੀਦਕੋਟ:12,ਦਸੰਬਰ (ਕੰਵਲ ਸਰਾਂ/ਗੌਤਮ ਬਾਂਸਲ) ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਰਾਜ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ - 2025 ਦੀਆਂ ਚੋਣਾਂ ਮਿਤੀ 14.12.2025 ਨੂੰ ਹੋਈਆਂ ਨਿਸ਼ਚਿਤ ਹੋਈਆਂ ਹਨ। ਇਸ ਦਿਨ ਹਰੇਕ ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਨਿਰਵਿਘਨ ਕਰ ਸਕੇ, ਇਸ ਮੰਤਵ ਲਈ ਜਿਲ੍ਹੇ ਦੇ ਸਮੂਹ ਸਰਕਾਰੀ/ਗੈਰ ਸਰਕਾਰੀ ਦਫਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ, ਦੁਕਾਨਾਂ ਆਦਿ ਵਿੱਚ ਪੇਡ ਹੋਲੀਡੇ ਕੀਤੀ ਜਾਣੀ ਜ਼ਰੂਰੀ ਹੈ। ਇਸ ਬਾਰੇ "ਦਾ ਰੀਪ੍ਰਜੈਂਟੇਸ਼ਨ ਆਫ ਪੀਪਲ ਐਕਟ, 1951" ਦੀ ਧਾਰਾ 135 ਬੀ ਵਿੱਚ ਕਾਨੂੰਨੀ ਵਿਵਸਥਾ ਕੀਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕਿਸੇ ਵੀ ਕਾਰੋਬਾਰ, ਵਪਾਰ, ਉਦਯੋਗਿਕ ਜਾਂ ਕਿਸੇ ਹੋਰ ਸੰਸਥਾ ਵਿੱਚ ਕੰਮ ਕਰਨ ਵਾਲੇ ਅਤੇ ਲੋਕ ਸਭਾ ਜਾਂ ਰਾਜ ਦੇ ਵਿਧਾਨ ਸਭਾ ਦੀ ਚੋਣ ਵਿੱਚ ਵੋਟ ਪਾਉਣ ਦੇ ਹੱਕਦਾਰ ਹਰੇਕ ਵਿਅਕਤੀ ਨੂੰ, ਵੋਟਾਂ ਵਾਲੇ ਦਿਨ ਛੁੱਟੀ ਦਿੱਤੀ ਜਾਵੇਗੀ।
2.) ਉਪ-ਧਾਰਾ (1) ਦੇ ਅਨੁਸਾਰ ਦਿੱਤੀ ਗਈ ਛੁੱਟੀ ਦੇ ਕਾਰਨ ਕਿਸੇ ਵੀ ਅਜਿਹੇ ਵਿਅਕਤੀ ਦੀ ਤਨਖਾਹ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਅਜਿਹਾ ਵਿਅਕਤੀ ਇਸ ਆਧਾਰ 'ਤੇ ਕੰਮ ਕਰਦਾ ਹੈ ਕਿ ਉਹ ਆਮ ਤੌਰ 'ਤੇ ਅਜਿਹੇ ਦਿਨ ਲਈ ਤਨਖਾਹ ਪ੍ਰਾਪਤ ਨਹੀਂ ਕਰੇਗਾ, ਤਾਂ ਵੀ ਉਸਨੂੰ ਉਸ ਦਿਨ ਲਈ ਉਹ ਤਨਖਾਹ ਦਿੱਤੀ ਜਾਵੇਗੀ ਜੋ ਉਸਨੂੰ ਉਸ ਦਿਨ ਛੁੱਟੀ ਨਾ ਦਿੱਤੀ ਗਈ ਹੁੰਦੀ।
3.) ਜੇਕਰ ਕੋਈ ਮਾਲਕ ਉਪ-ਧਾਰਾ (1) ਜਾਂ ਉਪ-ਧਾਰਾ (2) ਦੇ ਉਪਬੰਧਾਂ ਦੀ ਉਲੰਘਣਾ ਕਰਦਾ ਹੈ, ਤਾਂ ਅਜਿਹੇ ਮਾਲਕ ਨੂੰ ਜੁਰਮਾਨਾ ਲਗਾਇਆ ਜਾ ਸਕਦਾ ਹੈ, ਜੋ ਕਿ ਪੰਜ ਸੌ ਰੁਪਏ ਤੱਕ ਹੋ ਸਕਦਾ ਹੈ।
4.) ਇਹ ਧਾਰਾ ਕਿਸੇ ਵੀ ਵੋਟਰ 'ਤੇ ਲਾਗੂ ਨਹੀਂ ਹੋਵੇਗੀ ਜਿਸਦੀ ਗੈਰਹਾਜ਼ਰੀ ਉਸ ਰੁਜ਼ਗਾਰ ਦੇ ਸੰਬੰਧ ਵਿੱਚ ਖ਼ਤਰਾ ਜਾਂ ਮਹੱਤਵਪੂਰਨ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਜਿਸ ਵਿੱਚ ਉਹ ਲੱਗਾ ਹੋਇਆ ਹੈ।
ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ "ਦਾ ਰੀਪ੍ਰਜੈਂਟੇਸ਼ਨ ਆਫ ਪੀਪਲ ਐਕਟ" ,1951 ਦੀ ਧਾਰਾ135 ਬੀ, "ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਕਟ"1958 (ਪੰਜਾਬ ਐਕਟ ਨੰ. 15 ਆਫ1958) ਅਤੇ ਫੈਕਟਰੀਜ ਐਕਟ 1948 ਵਿੱਚ ਕੀਤੀ ਗਈ ਕਾਨੂੰਨੀ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ , 1881 ਦੀ ਧਾਰਾ 25 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਫ਼ਰੀਦਕੋਟ ਦੇ ਸਮੂਹ ਸਰਕਾਰੀ/ਗੈਰ ਸਰਕਾਰੀ ਦਫਤਰਾਂ, ਬੈਂਕਾਂ, ਅਦਾਰਿਆਂ, ਫੈਕਟਰੀਆਂ, ਦੁਕਾਨਾਂ ਆਦਿ ਵਿੱਚ ਮਿਤੀ 14-12-2025 ਨੂੰ ਪੇਡ ਹੋਲੀਡੇ ਘੋਸ਼ਿਤ ਕੀਤੀ ਜਾਂਦੀ ਹੈ।

20
5170 views