logo

*ਚੋਣ ਅਮਲੇ ਦੀਆਂ ਡਿਊਟੀਆਂ 60-60 ਕਿਲੋਮੀਟਰ ਦੂਰ ਲਗਾ ਕੇ ਇਸਤਰੀ ਅਧਿਆਪਕਾਂ ਨੂੰ ਵੀ ਕੀਤਾ ਜਾ ਰਿਹਾ ਹੈ ਖੱਜਲ ਖਰਾਬ* ਚੋਣ ਕਮਿਸ਼ਨ 15 ਦਸੰਬਰ ਨੂੰ ਕਰੇ ਛੁੱਟੀ ਦਾ ਐਲਾਨ

ਗੁਰਦਾਸਪੁਰ 12 ਦਸੰਬਰ
ਪੰਜਾਬ ਸਬਆਰਡੀਨੇਟ ਸਰਵਿਸ ਫੈਡਰੇਸ਼ਨ ਵਲੋਂ ਪੂਰੇ ਪੰਜਾਬ ਦੀ ਚੋਣ ਪ੍ਰਕਿਰਿਆ ਦਾ ਕੰਮ ਬੁਰੀ ਤਰ੍ਹਾਂ ਵਿਗੜਨ ਦਾ ਦੋਸ਼ ਲਗਾਉਂਦਿਆਂ, ਇਸਤਰੀ ਅਧਿਆਪਕਾਂ ਦੀਆਂ ਡਿਊਟੀਆਂ ਆਪਣੀ ਰਿਹਾਇਸ਼ ਤੋਂ 60- 70 ਕਿਲੋਮੀਟਰ ਦੂਰ ਲਗਾ ਦਿੱਤੀਆਂ ਗਈਆਂ ਹਨ। ਕਪਲ ਕੇਸਾਂ ਵਿੱਚ ਕੋਈ ਛੋਟ ਨਹੀਂ , ਛੋਟੇ ਬੱਚਿਆਂ ਦੀਆਂ ਮਾਵਾਂ ,ਅਤੇ ਗੰਭੀਰ ਬਿਮਾਰੀਆਂ ਅਤੇ ਲੰਬੀ ਛੁੱਟੀ ਤੇ ਚੱਲ ਰਹੇ ਮੁਲਾਜ਼ਮਾਂ ਨੂੰ ਵੀ ਨੋਟਿਸ ਕੱਢੇ ਜਾ ਰਹੇ ਹਨ।ਪੰਜਾਬ ਚੋਣ ਕਮਿਸ਼ਨ ਤੋਂ ਤੁਰੰਤ ਇਸ ਨੂੰ ਸਹੀ ਕਰਨ ਦੀ ਮੰਗ ਕੀਤੀ। ਪ ਸ ਸ ਫ ਪੰਜਾਬ ਦੇ ਪ੍ਰਧਾਨ ਸਤੀਸ਼ ਰਾਣਾ ਜਨਰਲ ਸੈਕਟਰੀ ਤੀਰਥ ਸਿੰਘ ਬਾਸੀ ਜੀ ਟੀ ਯੂ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸੈਕਟਰੀ ਗੁਰਬਿੰਦਰ ਸਿੰਘ ਸਸਕੌਰ ਅਤੇ ਹੋਰਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲਾ ਗੁਰਦਾਸਪੁਰ ਸੰਗਰੂਰ ਪਟਿਆਲਾ ਅਤੇ ਬਾਕੀ ਪੰਜਾਬ ਵਿੱਚ ਵਿਚ ਚੋਣ ਰਿਹਿਰਸਲ ਦੌਰਾਨ ਹਾਜ਼ਰ ਰਹਿਣ ਵਾਲੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਗ਼ੈਰ ਹਾਜ਼ਰ ਰਹਿਣ ਦਾ ਨੋਟਿਸ ਜਾਰੀ ਕੀਤਾ ਗਿਆ, ਜਿਸ ਕਾਰਨ ਮੁਲਾਜ਼ਮ ਸੈਂਕੜੇ ਕਿਲੋਮੀਟਰਾਂ ਤੋਂ ਚੋਣ ਅਧਿਕਾਰੀ ਦੇ ਦਫ਼ਤਰ ਵਿਚ ਪਹੁੰਚੇ। ਬਿਨਾਂ ਕਾਰਨ ਬਹੁਤ ਸਾਰੇ ਮੁਲਾਜ਼ਮਾਂ ਦੀ ਖੱਜਲ ਖੁਆਰੀ ਕੀਤੀ ਗਈ ਇਨ੍ਹਾਂ ਚੋਣਾਂ ਵਿਚ ਬੀ. ਐਲ. ਓਜ਼ ਦੀ ਪੋਲ ਡਿਊਟੀ ਸੰਬੰਧੀ ਮਸਲਾ ਗਰਮਾਇਆ ਰਿਹਾ, ਜਿਸ ਵਿਚ ਸਟੇਟ ਚੋਣ ਕਮਿਸ਼ਨਰ ਵਲੋਂ ਪਹਿਲਾਂ ਬੀ. ਐਲ. ਓਜ਼ ਦੀ ਪੋਲ ਡਿਊਟੀ ਕੱਟਣ ਸੰਬੰਧੀ ਪੱਤਰ ਜਾਰੀ ਕੀਤਾ ਗਿਆ। ਪਰ ਹੁਣ ਦੇ ਚੋਣ ਅਧਿਕਾਰੀਆਂ ਵਲੋਂ ਸਟੇਟ ਚੋਣ ਕਮਿਸ਼ਨਰ ਦੇ ਤੀਜੇ ਪੱਤਰ ਨੂੰ ਅਣਗੌਲਿਆਂ ਕਰਦੇ ਹੋਏ ਪਹਿਲਾਂ ਤੋਂ ਪੋਲ ਡਿਊਟੀ ਵਿਚ ਲੱਗੇ ਹੋਏ ਸਾਰੇ ਬੀ. ਐਲ. ਓਜ਼ ਦੀ ਪੋਲ ਡਿਊਟੀ ਲਗਾਈ ਜਾ ਰਹੀ ਹੈ, ਜੋ ਕਿ ਸਰਾਸਰ ਗ਼ਲਤ ਹੈ। 13 ਤਰੀਕ ਨੂੰ ਪੋਲ ਅਮਲੇ ਨੇ ਸਮਾਨ ਲੈ ਕੇ ਪੋਲਿੰਗ ਬੂਥਾਂ ਤੇ ਪਹੁੰਚਣਾ ਹੈ ਪਰੰਤੂ 12 ਤਰੀਕ ਰਾਤ ਨੂੰ ਮੁਲਾਜ਼ਮਾਂ ਦੇ ਵਟਸਐਪ ਨੰਬਰਾਂ ਤੇ ਡਿਊਟੀਆਂ ਪਾਈਆਂ ਜਾ ਰਹੀਆਂ ਹਨ ਜਿਨਾਂ ਦੀ ਕੋਈ ਰਿਹਸਲ ਨਹੀਂ ਹੋਈ ਅਨੇਕਾਂ ਮੁਲਾਜ਼ਮ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜਰ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਇਸ ਅਮਲ ਨੂੰ ਤੁਰੰਤ ਦਰੁਸਤ ਕੀਤਾ ਜਾਵੇ 48 ਘੰਟੇ ਲਗਾਤਾਰ ਡਿਊਟੀ ਤੋਂ ਰਹਿਣ ਲਈ ਰਹਿਣ ਤੇ 15 ਦਸੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਜਾਵੇ ਚੋਣ ਅਮਲੇ ਦੀ ਰਿਹਾਇਸ਼ ਖਾਣੇ ਦਾ ਅਤੇ ਆਉਣ ਜਾਣ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ।ਤਾਂ ਕਿ ਨਿਰਵਿਘਨ ਅਤੇ ਤਣਾਅ ਮੁਕਤ ਚੋਣਾ ਕਰਵਾਈਆਂ ਜਾ ਸਕਣ ਇਸ ਮੌਕੇ ਕੁਲਦੀਪ ਸਿੰਘ ਪੁਰੇਵਾਲ ਦਿਲਦਾਰ ਭੰਡਾਲ ਅਨਿਲ ਕੁਮਾਰ ਲਹੌਰੀਆ ਹਰਜੀਤ ਸਿੰਘ ਲਵਪ੍ਰੀਤ ਰੋੜਾਵਾਲੀ ਹਰਪ੍ਰੀਤ ਸਿੰਘ ਗੁਰਮੀਤ ਸਿੰਘ ਬਾਜਵਾ ਸੁਖਵਿੰਦਰ ਸਿੰਘ ਰੰਧਾਵਾ ਕਪਿਲ ਸ਼ਰਮਾ ਪਰਸ਼ੋਤਮ ਲਾਲ ਬਲਵਿੰਦਰ ਕੁਮਾਰ ਗੁਰਪ੍ਰੀਤ ਰੰਗੀਲਪੁਰ ਰਣਬੀਰ ਸਿੰਘ ਬੰਟੀ ਹਾਜ਼ਰ ਸਨ

29
5059 views