logo

ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਅੰਦਰ ਲਾਊਂਡ ਸਪੀਕਰ/ਮੈਗਾਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ

ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਅੰਦਰ ਲਾਊਂਡ ਸਪੀਕਰ/ਮੈਗਾਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ
ਫਰੀਦਕੋਟ :12,ਦਸੰਬਰ ( ਕੰਵਲ ਸਰਾਂ / ਗੌਤਮ ਬਾਂਸਲ) ਜਿਲ੍ਹਾ ਮੈਜਿਸਟਰੇਟ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ ਭਾਰਤੀ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜਿਲ੍ਹਾ ਫਰੀਦਕੋਟ ਅੰਦਰ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ-2025 ਦੀਆਂ ਚੋਣਾਂ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਮਿਤੀ 12-12-2025 ਦੀ ਸ਼ਾਮ 6 ਵਜੇ ਤੋਂ 14 ਦਸੰਬਰ 2025 ਨੂੰ ਵੋਟਾਂ ਪੈਣ ਦਾ ਕੰਮ ਖਤਮ ਹੋਣ ਤੱਕ ਕੇਵਲ ਚੋਣਾਂ ਨਾਲ ਸਬੰਧਤ ਹਲਕੇ ਅੰਦਰ ਲਾਊਂਡ ਸਪੀਕਰ/ਮੈਗਾਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਵਿਆਹ ਸ਼ਾਦੀਆਂ ਆਦਿ ਪ੍ਰੋਗਰਾਮਾਂ ਤੇ ਲਾਗੂ ਨਹੀਂ ਹੋਣਗੇ।
ਜਿਲ੍ਹਾ ਮੈਜਿਸਟਰੇਟ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨਰ, ਪੰਜਾਬ ਵੱਲੋਂ ਰਾਜ ਵਿੱਚ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ-2025 ਦੀਆਂ ਚੋਣਾਂ ਮਿਤੀ 14 ਦਸੰਬਰ 2025 ਨੂੰ ਹੋਣੀਆਂ ਨਿਸ਼ਚਿਤ ਹੋਈਆਂ ਹਨ। ਇਨ੍ਹਾਂ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜਨ ਲਈ ਪੋਲਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ ਮਿਤੀ 12 ਦਸੰਬਰ ਦੀ ਸ਼ਾਮ 6 ਵਜੇ ਤੋਂ 14 ਦਸੰਬਰ 2025 ਦੀ ਸ਼ਾਮ ਵੋਟਾਂ ਪੈਣ ਤੱਕ ਲਾਊਂਡ ਸਪੀਕਰ/ਮੈਗਾ ਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ ਕਰਨੇ ਜਰੂਰੀ ਹੈ। ਜਿਸ ਦੇ ਮੱਦੇਨਜ਼ਰ ਇਹ ਪਾਬੰਦੀ ਲਗਾਈ ਗਈ ਹੈ।

26
2524 views