logo

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿੱਚ ਤਿੰਨ ਦਿਨਾਂ ਕਲੀਨਿਕਲ ਟ੍ਰਾਇਲ ਵਰਕਸ਼ਾਪ ਦਾ ਸਫਲ ਆਯੋਜਨ..

ਫਰੀਦਕੋਟ:12,ਦਸੰਬਰ(ਕੰਵਲ ਸਰਾਂ/ ਗੌਤਮ ਬਾਂਸਲ) ਤਿੰਨ ਦਿਨਾਂ ਕਲੀਨਿਕਲ ਟ੍ਰਾਇਲ ਵਰਕਸ਼ਾਪ ਦਾ ਆਯੋਜਨ ਡੀਐਚਆਰ-ਆਈਸੀਐਮਆਰ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਅਧੀਨ ਮਲਟੀ ਡਿਸ਼ਪਲਿਨਰੀ ਰਿਸਰਚ ਯੂਨਿਟ (MRU), ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ, ਫਰੀਦਕੋਟ ਵਲੋਂ 9 ਤੋਂ 11 ਦਸੰਬਰ 2025 ਤੱਕ ਕੀਤਾ ਗਿਆ। ਵਰਕਸ਼ਾਪ ਦਾ ਆਯੋਜਨ ICMR Intent-Site, ਕ੍ਰਸਿਚਨ ਮੈਡੀਕਲ ਕਾਲਜ, ਲੁਧਿਆਣਾ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸਕਿੱਲ ਲੈਬ ਵਿੱਚ ਕੀਤਾ ਗਿਆ।
ਇਹ ਵਰਕਸ਼ਾਪ ਪ੍ਰੋਫੈਸਰ (ਡਾ.) ਰਾਜੀਵ ਸੂਦ, ਮਾਨਯੋਗ ਵਾਈਸ ਚਾਂਸਲਰ,ਬੀਐਫਯੂਐਚਐਸ ਦੀ ਸਤਿਕਾਰਯੋਗ ਸਰਪ੍ਰਸਤੀ ਹੇਠ ਅਤੇ ਪ੍ਰੋਫੈਸਰ (ਡਾ.) ਨੀਤੂ ਕੁੱਕੜ, ਮੈਡੀਕਲ ਸੁਪਰਡੈਂਟ, ਜੀਜੀਐਸਐਮਸੀਐਚ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਉਦਘਾਟਨ ਪ੍ਰੋਫੈਸਰ (ਡਾ.) ਐਮ. ਜੋਸਫ਼ ਜੌਨ, ਇੰਟੈਂਟ ਟ੍ਰਾਇਲ ਪ੍ਰੋਗਰਾਮ ਡਾਇਰੈਕਟਰ; ਪ੍ਰੋਫੈਸਰ (ਡਾ.) ਨੀਤੂ ਕੁੱਕੜ, ਆਰਗੇਨਾਈਜ਼ਿੰਗ ਚੇਅਰਪਰਸਨ; ਅਤੇ ਡਾ. ਤਨੂ ਆਨੰਦ, ਵਿਗਿਆਨੀ-ਈ, ਆਈਸੀਐਮਆਰ, ਨਵੀਂ ਦਿੱਲੀ ਨੇ ਕੀਤਾ। ਵਰਕਸ਼ਾਪ ਵਿੱਚ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ, ਪਟਿਆਲਾ, GGSMCH ਫਰੀਦਕੋਟ ਅਤੇ ICMR-NICHDR ਨਵੀਂ ਦਿੱਲੀ ਦੇ ਭਾਗੀਦਾਰਾਂ ਨੇ ਜ਼ੋਰਦਾਰ ਹਿੱਸਾ ਲਿਆ। ਵਰਕਸ਼ਾਪ ਦੌਰਾਨ ਕਲੀਨਿਕਲ ਟ੍ਰਾਇਲਜ਼, ਨੈਤਿਕ ਮਾਪਦੰਡ, ਰਿਸਰਚ ਪ੍ਰੋਪੋਜ਼ਲ ਤਿਆਰੀ, ਫੰਡਿੰਗ ਮੌਕੇ ਅਤੇ ਬਾਇਓ-ਸਟੈਟਿਸਟਿਕਸ ਵਰਗੇ ਵਿਸ਼ਿਆਂ ’ਤੇ ਵਿਸ਼ੇਸ਼ਗਿਆਂ ਵਲੋਂ ਲੈਕਚਰ ਦਿੱਤੇ ਗਏ। ਵੱਖ-ਵੱਖ ਤਕਨੀਕੀ ਸੈਸ਼ਨਾਂ ਨੂੰ ਪ੍ਰੋ. (ਡਾ.) ਦੀਪਕ ਜੌਨ ਭੱਟੀ (ਡੀਨ ਕਾਲਜ ਡਿਵੈਲਪਮੈਂਟ), ਪ੍ਰੋ. (ਡਾ.) ਰਾਜੀਵ ਸ਼ਰਮਾ (ਕੰਟਰੋਲਰ ਆਫ਼ ਇਗਜ਼ਾਮਨੇਸ਼ਨ, BFUHS) ਅਤੇ ਪ੍ਰੋ. (ਡਾ.) ਸੰਜੇ ਗੁਪਤਾ, ਪ੍ਰਿੰਸਿਪਲ GGSMCH ਨੇ ਆਪਣੀ ਮੌਜੂਦਗੀ ਨਾਲ ਗ੍ਰੇਸ ਕੀਤਾ।
ਵਰਕਸ਼ਾਪ ਵਿੱਚ ICMR ਨਵੀਂ ਦਿੱਲੀ, CMC ਲੁਧਿਆਣਾ ਅਤੇ GGSMCH ਫਰੀਦਕੋਟ ਦੇ ਰਿਸੋਰਸ ਪਰਸਨਜ਼ ਨੇ ਆਪਣੀ ਮਹਾਰਤ ਸਾਂਝੀ ਕੀਤੀ। ਚਾਰ ਮੈਡੀਕਲ ਸੰਸਥਾਵਾਂ ਦੀਆਂ ਟੀਮਾਂ ਵਿਚਾਲੇ ਚਰਚਾਵਾਂ ਨੇ ਸਾਂਝੇ ਸਿੱਖਣ ਨੂੰ ਮਜ਼ਬੂਤ ਕੀਤਾ ਅਤੇ ਵਿਗਿਆਨਕ ਅਤੇ ਨੈਤਿਕ ਰਿਸਰਚ ਪ੍ਰਤੀ ਕਮਿਟਮੈਂਟ ਨੂੰ ਹੋਰ ਮਜ਼ਬੂਤ ਕੀਤਾ। ਵੈਲੇਡਿਕਟਰੀ ਸੈਸ਼ਨ ਦੌਰਾਨ ਜਰਨਲ ਕਲੱਬ ਅਤੇ ਰਿਸਰਚ ਪ੍ਰੋਪੋਜ਼ਲ ਪ੍ਰਜ਼ੈਂਟੇਸ਼ਨ ਦੇ ਨਤੀਜੇ ਘੋਸ਼ਿਤ ਕੀਤੇ ਗਏ ਅਤੇ ਜੇਤੂਆਂ ਨੂੰ ਮੋਮੈਂਟੋ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਰਿਸੋਰਸ ਪਰਸਨਜ਼ ਅਤੇ ਆਰਗੇਨਾਈਜ਼ਿੰਗ ਕਮੇਟੀ ਦਾ ਸਨਮਾਨ ਵੀ ਕੀਤਾ ਗਿਆ। ਵੋਟ ਆਫ਼ ਥੈਂਕਸ ਨਾਲ ਸਮਾਰੋਹ ਸਮਾਪਤ ਹੋਇਆ।ਤਿੰਨ ਦਿਨਾਂ ਕਲੀਨਿਕਲ ਟ੍ਰਾਇਲ ਵਰਕਸ਼ਾਪ ਦਾ ਸਮਾਪਨ ਰਾਸ਼ਟਰੀ ਗਾਨ ਨਾਲ ਹੋਇਆ।

32
1305 views