logo

ਜ਼ਿਲ੍ਹਾ ਪ੍ਰੀਸ਼ਦ ਗਾਲਿਬ ਕਲਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਦੀਦਾਰ ਸਿੰਘ ਮਲਕ ਦਾ ਕਿਲਾ ਢਾਉਣ ਲਈ ਵਿਰੋਧੀਆਂ ਦਾ ਸਭ ਕੁਝ ਦਾਅ 'ਤੇ ਲੱਗਾ

ਚੋਣ ਜਲਸਿਆ ਜੋਨ ਗਾਲਿਬ ਕਲਾਂ 'ਚ ਵੱਡੇ ਇਕੱਠ ਦਰਸਾ ਰਹੇ ਹਨ ਕਿ ਮਲਕ ਦਾ ਕਿਲ੍ਹਾ ਇਨ੍ਹੀਂ ਛੇਤੀ ਕੋਈ ਫਹਿਤ ਨਹੀਂ ਕਰ ਸਕੇਗਾ

ਜਗਰਾਓ : ਸਾਬਕਾ ਚੇਅਰਮੈਨ ਸ ਦੀਦਾਰ ਸਿੰਘ ਮਲਕ ਨੇ ਹਲਕਾ ਜਗਰਾਓਂ ਵਿੱਚ ਜੋ ਆਪਣੀ ਵੱਖਰੀ ਪਹਿਚਾਣ ਬਣਾਈ ਹੋਈ ਹੈ 'ਤੇ ਉਹਨਾਂ ਲੋਕਾਂ ਵਿੱਚ ਲੰਮੇ ਸਮੇਂ ਤੋਂ ਜੋ ਪਿਆਰ ਸਤਿਕਾਰ ਬਣਾਇਆ ਹੈ ਉਹ ਅੱਜ ਵੀ ਜਿਉਂ ਦਾ ਤਿਉਂ ਬਰਕਰਾਰ ਸਾਫ ਦਿਖਾਈ ਦੇ ਰਿਹਾ ਹੈ। ਹਲਕੇ ਦੇ ਲੋਕ ਦੀਦਾਰ ਮਲਕ ਨੂੰ ਇਸ ਕਦਰ ਪਸੰਦ ਕਰਦੇ ਹਨ, ਦੀਦਾਰ ਮਲਕ ਨੇ ਹਲਕਾ ਜਗਰਾਓਂ ਦੇ ਜ਼ਿਲ੍ਹਾ ਪ੍ਰੀਸ਼ਦ ਗਾਲਿਬ ਜੋਨ ਦੇ ਵੋਟਰਾਂ ਨਾਲ ਪਰਿਵਾਰ ਵਰਗੇ ਰਿਸ਼ਤੇ ਸਥਾਪਿਤ ਕਰਕੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਮਲਕ ਦਾ ਧਰਮ ਬਣ ਗਿਆ ਹੈ। ਹਲਕੇ ਦੇ ਵੋਟਰਾਂ ਦੇ ਦਿਲਾਂ ਵਿੱਚ ਘਰ ਕਰੀ ਬੈਠੇ ਹਨ, ਇਸੇ ਕਰਕੇ ਸਾਬਕਾ ਚੇਅਰਮੈਨ ਸ ਦੀਦਾਰ ਸਿੰਘ ਮਲਕ ਨੂੰ ਢਾਹ ਲਗਾਉਣ ਲਈ ਵਿਰੋਧੀ ਅੱਡੀ ਚੋਟੀ ਦਾ ਜੋਰ ਲਗਾ ਰਹੇ ਹਨ। ਪਰ ਮਲਕ ਦਾ ਗਾਲਿਬ ਜੋਨ ਵਿੱਚ ਕਿਲਾ ਢਾਹੁਣਾ ਵਿਰੋਧੀਆ ਲਈ ਸੋਖਾ ਨਹੀਂ ਹੋਵੇਗਾ । ਜਿਸ ਤਰਾਂ ਪੂਰੇ ਹਲਕੇ ਨੂੰ ਛੱਡਕੇ ਵਿਰੋਧੀਆਂ ਦਾ ਗਾਲਿਬ ਜੋਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਲਿਆਂਦੀ ਪੰਜਾਬ ਦੀ ਲੁੱਟ ਕਰਨ ਲਈ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਮੋਹਰੀ ਹੋ ਕੇ ਧਰਨੀਆ ਦੀ ਅਗਵਾਈ ਕੀਤੀ ਜਿਸ ਕਰਕੇ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਦੀਦਾਰ ਮਲਕ ਨੇ ਆਪਣੇ ਪੈਰ ਪਿਛਾਂਹ ਵੱਲ ਨਹੀਂ ਮੋੜੇ ਅਤੇ ਲੋਕਾਂ ਦੀਆ ਜਮੀਨਾਂ ਖੋਹਣ ਤੋਂ ਬਚਾਈਆ । ਇਸ ਲੈਂਡ ਪੋਲਿੰਗ ਸਕੀਮ ਦੇ ਖਿਲਾਫ਼ ਸਖ਼ਤ ਵਿਰੋਧ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੀ ਕੋਰ ਕਮੇਟੀ ਮੈਂਬਰ ਐੱਸ ਆਰ ਕਲੇਰ ਤੇ ਸਮੁੱਚੀ ਲੀਡਰਸ਼ਿਪ ਸਮੇਤ ਸ. ਦੀਦਾਰ ਮਲਕ ਦੇ ਗ੍ਰਹਿ ਵਿਖੇ ਕਿਸਾਨ ਭਰਾਵਾਂ ਨਾਲ ਮੁਲਾਕਾਤ ਵੀ ਕੀਤੀ ਤੇ ਲੈਂਡ ਪੋਲਿੰਗ ਸਕੀਮ ਦੇ ਵਿਰੋਧ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਪਾਰਟੀ ਵੱਲੋਂ ਪੂਰਾ ਸਹਿਯੋਗ ਦਿੱਤਾ। ਮਲਕ ਨੇ ਕਿਸਾਨ ਮਜਦੂਰਾਂ ਦਾ ਸਾਥ ਦਿੰਦੇ ਹੋਏ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਪਾਰਟੀ ਵਰਕਰਾਂ ਦੇ ਸਹਿਯੋਗ ਨਾਲ ਖੁੱਲ ਕੇ ਧਰਨਿਆਂ ਵਿੱਚ ਸ਼ਮੂਲੀਅਤ ਕੀਤੀ, ਜਿਸ ਦੀ ਬਦੋਲਤ ਪੰਜਾਬ ਸਰਕਾਰ ਨੂੰ ਆਪਣੀ ਲੈਂਡ ਪੋਲਿੰਗ ਸਕੀਮ ਵਾਪਸ ਲੈਣੀ ਪਈ । ਹੁਣ ਗਾਲਿਬ ਜੋਨ ਵਿੱਚ ਮਲਕ ਦਾ ਕਿਲਾ ਢਾਹੁਣ ਲਈ ਵਿਰੋਧੀ ਮਲਕ ਦੇ ਸਮਰਥਕਾ ਨਾਲ ਮੀਟਿੰਗਾਂ ਕਰਕੇ ਦੀਦਾਰ ਮਲਕ ਨਾਲ ਖੜਨ ਵਾਲੇ ਆਗੂਆਂ ਨੂੰ ਆਪਣੇ ਵੱਲ ਅਕਾਰਸ਼ਤ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ, ਪਰ ਜਿਸ ਤਰਾਂ ਹੁਣ ਸਾਬਕਾ ਵਿਧਾਇਕ ਐੱਸ ਆਰ ਕਲੇਰ ਵੱਲੋਂ ਗਾਲਿਬ ਜੋਨ ਦੇ ਚੋਣ ਮੈਦਾਨ ਵਿੱਚ ਉਮੀਦਵਾਰ ਦੀਦਾਰ ਮਲਕ ਨੂੰ ਲੈ ਜੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਚੋਣ ਜਲਸਿਆਂ ਵਿੱਚ ਵੀ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋ ਇੰਝ ਜਾਪ ਰਿਹਾ ਹੈ ਕਿ ਗਾਲਿਬ ਜੋਨ ਵਿੱਚ ਵਿਰੋਧੀਆਂ ਦਾ ਦੀਦਾਰ ਮਲਕ ਨੂੰ ਹਰਾਉਣਾ ਸੋਖਾ ਨਹੀਂ ਹੋਵੇਗਾ ਪਰ ਇਹ ਵੀ ਸੱਚ ਹੈ ਕਿ ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਵੀ ਤਹਿ ਕਰਨਗੀਆਂ।

36
38 views