logo

ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਨੇ ਰਾਧੇ ਕ੍ਰਿਸ਼ਨ ਧਾਮ ਵਿਖੇ ਰਹਿ ਰਹੇ ਬੱਚਿਆ ਨੂੰ ਲੋੜੀਂਦੀ ਸਮੱਗਰੀ ਦਿੱਤੀ ਤੇ ਉਹਨਾਂ ਨਾਲ ਜਨਮ ਦਿਨ ਮਨਾ ਕੇ ਆਪਣੀ ਖੁਸ਼ੀ ਸਾਂਝੀ ਕੀਤੀ..

ਫਰੀਦਕੋਟ:11,ਦਸੰਬਰ (ਕੰਵਲ ਸਰਾਂ) ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਆਪਣੇ ਕਲੱਬ ਦੀ ਸ਼ੁਰੂਆਤ ਕਰਦਿਆ ਸਥਾਨਕ ਰਾਧਾਕਿਸ਼ਨ ਧਾਮ ਵਿਖੇ ਉਥੇ ਰਹਿ ਰਹੇ ਬੱਚਿਆਂ ਨੂੰ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਜੁਰਾਬਾਂ,ਟੋਪੀਆਂ,ਖਾਣ-ਪੀਣ ਸਮੱਗਰੀ,ਨਹਾਉਣ ਤੇ ਕੱਪੜੇ ਧੋਣ ਵਾਲਾ ਸਾਬਣ ਤੇ ਸਰਫ,ਦੁੱਧ ਦੇ ਪੈਕਟ,ਦੇਸੀ ਘਿਓ ਦੀ ਸੇਵਾ ਕੀਤੀ ਗਈ।ਇਸ ਮੋਕੇ ਤੇ ਕਲੱਬ ਦੇ ਕੈਸ਼ੀਅਰ ਸ੍ਰੀਮਤੀ ਤਜਿੰਦਰ ਕੌਰ ਮਾਨ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵੀ ਸਾਂਝੀ ਕੀਤੀ। ਉਹਨਾਂ ਨੇ ਆਪਣਾ ਜਨਮਦਿਨ ਉਥੇ ਰਹਿ ਰਹੇ ਬੱਚਿਆ ਨਾਲ ਕੇਕ ਕੱਟ ਕੇ ਮਨਾਇਆ। ਇਸ ਸਮੇਂ ਕਲੱਬ ਪ੍ਰਧਾਨ ਮੰਜੂ ਸੁਖੀਜਾ,ਕਲੱਬ ਸੈਕਟਰੀ ਸੁਰਿੰਦਰ ਪਾਲ ਕੌਰ ਸਰਾਂ, ਕਲੱਬ ਮੈਂਬਰ ਪ੍ਰਿੰਸੀਪਲ ਕੁਲਦੀਪ ਕੌਰ ਨੇ ਕਲੱਬ ਮੈਂਬਰਾਂ ਦੀ ਤਰਫੋਂ ਸ੍ਰੀਮਤੀ ਤਜਿੰਦਰ ਕੌਰ ਮਾਨ ਨੂੰ ਉਹਨਾਂ ਦੇ ਜਨਮਦਿਨ ਤੇ ਸ਼ੁੱਭ ਕਾਮਨਾਵਾਂ ਤੇ ਵਧਾਈਆਂ ਦਿੱਤੀਆਂ। ਇਸ ਮੌਕੇ ਰਾਧਾਕਿਸ਼ਨ ਧਾਮ ਦੇ ਸੀਨੀਅਰ ਮੈਂਬਰ ਦੀਪਕ ਰਾਧੇ ਰਾਧੇ,ਨਿਧੀ ਅਤੇ ਰੇਖਾ ਜਿੰਦਲ ਵੀ ਹਾਜ਼ਰ ਸਨ।ਗੁਰਜੀਤ ਸਿੰਘ ਹੈਰੀ ਢਿੱਲੋਂ ਸਮਾਜ ਸੇਵੀ ਵੀ ਉਚੇਚੇ ਤੌਰ ਤੇ ਹਾਜ਼ਰ ਹੋਏ।

53
799 views