logo

ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਆਗੂ


ਨੰਗਲ 10 ਦਸੰਬਰ: ਆਮ ਆਦਮੀ ਪਾਰਟੀ ਨੂੰ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਵੱਡੀ ਮਜ਼ਬੂਤੀ ਮਿਲੀ ਹੈ। ਕੈਬਨਿਟ ਮੰਤਰੀ ਸਿੱਖਿਆ, ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਸ੍ਰ. ਹਰਜੋਤ ਸਿੰਘ ਬੈਂਸ ਨੇ ਅੱਜ ਪਿੰਡ ਮਜਾਰੀ ਲੋਅਰ ਵਿਖੇ ਇਲਾਕੇ ਦੇ ਸਿਰਕੱਢ ਆਗੂਆਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਵਾਇਆ। ਮਜੂਦਾ ਸਰਪੰਚ ਪਿੰਡ ਮਜਾਰੀ ਲੋਅਰ ਬ੍ਰਿਜਮੋਹਨ (ਵਿੱਕੀ) ਦੀ ਪਤਨੀ ਰਜਨੀ ਦੇਵੀ ਤੇ ਸਾਰੀ ਪੰਚਾਇਤ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਸੁਰਿੰਦਰ (ਸ਼ਿੰਦੂ) ਜੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਤੇ ਤਹਿ ਦਿਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਦਾ ਦਾਅਵਾ ਕਰਦਿਆਂ ਸ੍ਰ.ਬੈਂਸ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਇਲਾਕੇ ਵਿਚ ਵਿਕਾਸ ਦੀ ਹਨੇਰੀ ਲਿਆ ਕੇ ਇਲਾਕੇ ਦੀ ਨੁਹਾਰ ਬਦਲ ਦਿੱਤੀ ਹੈ।
ਸਾਬਕਾ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਸ਼ਿੰਦੂ, ਸਰਪੰਚ ਲੋਅਰ ਮਜਾਰੀ ਰਜਨੀ ਦੇਵੀ, ਸਾਬਕਾ ਸਰਪੰਚ ਬ੍ਰਿਜ ਮੋਹਨ, ਪੰਚ ਸੁਰਿੰਦਰ ਸਿੰਘ, ਰੇਖਾ ਦੇਵੀ, ਸੁਖਪਾਲ ਸਿੰਘ, ਨਿਰਮਲਾ ਦੇਵੀ, ਤ੍ਰਿਪਤਾ ਦੇਵੀ, ਜੋਗਿੰਦਰ ਸਿੰਘ, ਜਨਕ ਸਿੰਘ, ਨਿਸ਼ਾ ਦੇਵੀ, ਰਣਵੀਰ ਸਿੰਘ, ਪ੍ਰਮੋਦ ਸਿੰਘ, ਓੰਕਾਰ ਸਿੰਘ, ਜਨਕ ਸਿੰਘ ਅਤੇ ਬਲਬੀਰ ਸਿੰਘ ਸਮੇਤ ਪੂਰੀ ਪੰਚਾਇਤ ਨੇ ਅੱਜ ਲੋਅਰ ਮਜਾਰੀ ਵਿਖੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲਈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਵੇਂ ਸ਼ਾਮਿਲ ਹੋਏ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਵਿੱਚ ਕੀਤੇ ਵਿਕਾਸ ਕੰਮਾਂ ਅਤੇ ਪਾਰਦਰਸ਼ੀ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਦੇ ਮਨ ਵਿੱਚ ਭਰੋਸਾ ਪੈਦਾ ਕੀਤਾ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਵਧਦੀ ਸਾਂਝ ਅਤੇ ਹੁੰਗਾਰਾ ਦਰਸਾਉਂਦਾ ਹੈ ਕਿ ਹਲਕੇ ਦਾ ਜਨਤਾ ਵਿਕਾਸ ਅਤੇ ਸਾਫ ਸਿਆਸਤ ਨੂੰ ਤਰਜੀਹ ਦੇ ਰਹੇ ਹਨ।
ਸ੍ਰ.ਬੈਂਸ ਨੇ ਇਹ ਵੀ ਕਿਹਾ ਕਿ ਪਿੰਡ ਮਜਾਰੀ ਲੋਅਰ ਦੀ ਪੰਚਾਇਤ ਦਾ ਇੱਕਜੁੱਟ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ, ਆਉਣ ਵਾਲੀਆਂ ਪੰਚਾਇਤ ਅਤੇ ਸੰਬੰਧਤ ਚੋਣਾਂ ਵਿੱਚ ਪਾਰਟੀ ਦੀ ਮਜ਼ਬੂਤ ਹਾਜ਼ਰੀ ਦਾ ਸਬੂਤ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਰਟੀ ਲੋਕ ਪੱਖੀ ਨੀਤੀਆਂ ਅਤੇ ਵਿਕਾਸ ਅਧਾਰਤ ਰਵੱਈਏ ਨਾਲ ਹਰ ਘਰ ਦਾ ਭਰੋਸਾ ਜਿੱਤ ਰਹੀ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ, ਬਦਲਾਅ ਵਾਲੀ ਰਾਜਨੀਤੀ ਅਤੇ ਪਿੰਡ ਪੱਧਰ 'ਤੇ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹਨ। ਅੱਜ ਦਾ ਇਹ ਸ਼ਾਮਿਲ ਹੋਣਾ ਪਿੰਡ ਦੇ ਸਮੂਹ ਲੋਕਾਂ ਦੇ ਭਰੋਸੇ ਅਤੇ ਇਕਜੁੱਟਤਾ ਦੀ ਨਿਸ਼ਾਨੀ ਹੈ।
ਇਸ ਮੌਕੇ ਜਿਲ੍ਹਾਂ ਪ੍ਰੀਸ਼ਦ ਉਮੀਦਵਾਰ ਗੁਰਬਖਸ਼ ਕੌਰ ਬਿਭੌਰ ਸਾਹਿਬ ਜੋਨ, ਬਲਾਕ ਸੰਮਤੀ ਉਮੀਦਵਾਰ ਖੇੜਾ ਕਲਮੋਟ ਸੁਖਵੀਰ ਸਿੰਘ, ਗੁਰਮੀਤ ਚੰਦ ਬੁੱਲ੍ਹਾ, ਬਲਾਕ ਪ੍ਰਧਾਨ ਜਸਵਿੰਦਰ ਭੰਗਲਾ, ਪੰਚਾਇਤ ਮੈਂਬਰ ਅਸ਼ੋਕ ਕੁਮਾਰ ਭੰਗਲਾ, ਹੈਪੀ ਸਿੰਘ ਭੰਗਲਾ, ਸੰਜੂ ਮਜਾਰੀ, ਕਾਕੂ ਖੇੜਾ ਤੇ ਹੋਰ ਵੱਡੀ ਗਿਣਤੀ ਚ ਲੋਕ ਹਾਜਰ ਸਨ।

47
1059 views