logo

ਰਾਸ਼ਟਰੀ ਮਨੁੱਖੀ ਅਧਿਕਾਰ ਸੁਰੱਖਿਆ ਕਮੇਟੀ ਜਿਲ੍ਹਾ ਗੁਰਦਾਸਪੁਰ ਵਲੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ

ਅੱਜ 10 ਦਸੰਬਰ 2025 ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ,ਰਾਸ਼ਟਰੀ ਮਨੁੱਖੀ ਅਧਿਕਾਰ ਸੁਰੱਖਿਆ ਕਮੇਟੀ ਜਿਲ੍ਹਾ ਗੁਰਦਾਸਪੁਰ ਵਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਇਸ ਮੌਕੇ 0 ਤੋਂ 16 ਸਾਲ
ਦੇ ਬੱਚਿਆਂ ਦਾ ਚੈੱਕ ਅੱਪ ਕੈਂਪ ਲਗਾਇਆ ਗਿਆ, ਜਿਸ ਵਿੱਚ ਬੱਚਿਆਂ ਦੇ ਮਾਹਰ ਡਾਕਟਰ ਨੇ ਸਾਥੀਆਂ ਸਮੇਤ ਬੱਚਿਆਂ ਦਾ ਨਰੀਖਣ ਕੀਤਾ ਅਤੇ ਲੋੜ ਅਨੁਸਾਰ ਫ੍ਰੀ ਦਵਾਈ ਦਿੱਤੀ।
ਇਸ ਮੌਕੇ ਰਾਸ਼ਟਰੀ ਮਨੁੱਖੀ ਅਧਿਕਾਰ ਸੁਰੱਖਿਆ ਕਮੇਟੀ ਵੱਲੋਂ ਮਨੁੱਖੀ ਅਧਿਕਾਰ ਕਿ ਹਨ ਅਤੇ ਇਹ ਪ੍ਰਾਪਤ ਕਿਵੇਂ ਕਰਨੇ ਹਨ ਦੇ ਸਬੰਧ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਆਏ ਹੋਏ ਸਾਰੇ ਮੈਂਬਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਵਖ ਵਖ ਬੁਲਾਰਿਆਂ ਨੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ,ਉੱਘੇ ਸਮਾਜ ਸੇਵੀ ਮਾਸਟਰ ਰਤਨ ਲਾਲ ਜੀ ਨੇ ਮਨੁੱਖੀ ਅਧਿਕਾਰਾਂ ਸਬੰਧੀ ਸਮਾਜ ਵਿਚ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਕਿਵੇਂ ਕਰਨਾ ਹੈ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਸ.ਸੰਤੋਖ ਸਿੰਘ ਰੰਧਾਵਾ ਜੀ ਨੇ ਆਮ ਜਨਤਾ ਨੂੰ ਸਰਕਾਰੀ ਦਫਤਰਾਂ ਵਿੱਚ ਆਉਂਦੀਆਂ ਮੁਸ਼ਿਕਲਾਂ ਅਤੇ ਉਹਨਾਂ ਦਾ ਹੱਲ ਕਿਵੇਂ ਕਰਨਾ ਹੈ ਬਾਰੇ ਖੁੱਲ੍ਹ ਕੇ ਗਲਬਾਤ ਕੀਤੀ ।
ਇਸ ਮੌਕੇ ਜਿਲ੍ਹਾ ਉਪ ਪ੍ਰਧਾਨ ਗੁਰਦਾਸਪੁਰ ਹਰਜੀਤ ਸਿੰਘ ਸੋਖੀ ਜੀ ਨੇ ਪ੍ਰਧਾਨਗੀ ਭਾਸ਼ਣ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ ਅਤੇ ਮੁੱਖ ਬੁਲਾਰੇ ਮਾਸਟਰ ਰਤਨ ਲਾਲ ਜੀ ਅਤੇ ਸ.ਸੰਤੋਖ ਸਿੰਘ ਰੰਧਾਵਾ ਜੀ ਨੇ ਆਪਣੇ ਸਮੇਂ ਦਾ ਧਿਆਨ ਰੱਖਦੇ ਹੋਏ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਬਲਜਿੰਦਰ ਸਿੰਘ ਸੈਣੀ ਜਿਲ੍ਹਾ ਜਨਰਲ ਸਕੱਤਰ ਗੁਰਦਾਸਪੁਰ ਨੇ ਆਏ ਹੋਏ ਮਹਿਮਾਨਾਂ ਅਤੇ ਸਾਥੀਆਂ ਅਤੇ ਸਿਹਤ ਵਿਭਾਗ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ, ਇਸ ਮੌਕੇ ਮਾਸਟਰ ਰਤਨ ਲਾਲ ਜੀ ਦੇ ਸਮਾਜ ਸੇਵੀ ਕੰਮਾਂ ਨੂੰ ਮੁੱਖ ਰੱਖਦਿਆਂ ਅਤੇ ਸ.ਮਲਕੀਤ ਸਿੰਘ ਧੀਰ ਜੀ ਦੇ ਸੰਸਥਾ ਪ੍ਰਤੀ ਕੰਮਾਂ ਨੂੰ ਦੇਖਦਿਆਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ,ਇਸ ਸਮੇਂ ਸੰਸਥਾ ਦੇ ਸਮੂਹ ਮੈਂਬਰ ਸਾਹਿਬਾਨ ਨੂੰ ਵੀ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ,
ਇਸ ਮੌਕੇ ਜਿਲ੍ਹਾ ਗੁਰਦਾਸਪੁਰ ਦੀ ਸਮੁੱਚੀ ਟੀਮ ਦੇ ਮੈਂਬਰ ਜਸਬੀਰ ਸਿੰਘ,ਅਮਰੀਕ ਸਿੰਘ ਸੱਗੂ,ਅਮਨਦੀਪ ਸਿੰਘ,ਸੁਰਜੀਤ ਸਿੰਘ,ਧਰਮਿੰਦਰ ਸਿੰਘ,ਕਸ਼ਮੀਰ ਸਿੰਘ, ਦਲਜਿੰਦਰ ਸਿੰਘ ਨੂਰ ਸਟੂਡੀਓ,ਮੋਹਨ ਲਾਲ ,ਕੁਲਦੀਪ ਸਿੰਘ,ਗੋਬਿੰਦ ਕੁਮਾਰ ,ਅਮਨ ਮਲਹੋਤਰਾ,ਰੋਹਿਤ ਮਲਹੋਤਰਾ,ਤਰਲੋਕ ਚੰਦ ਅਤੇ ਹੋਰ ਸਜੱਣ ਹਾਜਰ ਸਨ।

7
1075 views