logo

ਇਨਰਵੀਲ੍ਹ ਕਲੱਬ ਨੇ ਸਰਕਾਰੀ ਬੇਸਿਕ ਪ੍ਰਾਇਮਰੀ ਸਕੂਲ ਮੁੰਡੇ ਫ਼ਰੀਦਕੋਟ ਵਿਖੇ ਬੱਚਿਆਂ ਨੂੰ ਵਰਦੀਆਂ ਤੇ ਬੈੱਗ ਵੰਡੇ


ਫ਼ਰੀਦਕੋਟ,10 ਦਸੰਬਰ (ਨਾਇਬਰਾਜ)

ਸ਼ਹਿਰ ਦੀਆਂ ਔਰਤਾਂ ਦੀ ਨਿਰੰਤਰ ਸ਼ਾਨਦਾਰ ਕਾਰਜ ਕਰਨ ਵਾਲੀ ਸੰਸਥਾ ਇਨਰਵੀਲ੍ਹ ਕਲੱਬ ਫ਼ਰੀਦਕੋਟ ਵੱਲੋਂ ਸਰਕਾਰੀ ਬੇਸਿਕ ਪ੍ਰਾਇਮਰੀ ਸਕੂਲ (ਮੁੰਡੇ) ਫ਼ਰੀਦਕੋਟ ਵਿਖੇ ਬੱਚਿਆਂ ਨੂੰ ਹੈੱਪੀ ਸਕੂਲ ਪ੍ਰੋਜੈਕਟ ਤਹਿਤ ਸਕੂਲ ਬੈੱਗ, ਬੈਡਮਿੰਟਨ ਖੇਡਣ ਵਾਸਤੇ ਰੈੱਕਟ, ਟੱਪਣ ਲਈ ਰਸੀਆਂ, ਹੱਥ ਧੋਣ ਲਈ ਸ਼ੀਸ਼ੇ ਵਾਲਾ ਵਾਸ਼ਵੇਸ਼ਣ, ਬੂਟ, ਵਰਦੀਆਂ, ਗਰਮ ਜੈੱਕਟਾਂ, ਬੈਂਚ ਅਤੇ ਲਾਇਬ੍ਰੇਰੀ ਲਈ ਕਿਤਾਬਾਂ ਦਿੱਤੀਆਂ ਗਈਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਲੈਕਚਰਾਰ ਰੇਣੂ ਗਰਗ ਨੇ ਬੱਚਿਆਂ ਨੂੰ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਦਿਆਂ ਦੱਸਿਆ ਕਿ ਇਸ ਸਕੂਲ ਨੂੰ ਉਨ੍ਹਾਂ ਦੇ ਕਲੱਬ ਵੱਲੋਂ ਅਡਾਪਟ ਕੀਤਾ ਗਿਆ ਹੈ। ਇਸ ਲਈ ਅੱਜ ਵਿਦਿਆਰਥੀਆਂ ਵਾਸਤੇ ਇਹ ਸਾਰਾ ਸਮਾਨ ਵੰਡਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਇਸ ਦੇ ਵਿਦਿਆਰਥੀਆਂ ਦੀ ਖੁਸ਼ੀ ਵਾਸਤੇ ਵਰਤੋਂ ਦਾ ਸਮਾਨ ਦਿੱਤਾ ਗਿਆ ਅਤੇ ਭਵਿੱਖ ’ਚ ਵੀ ਸਕੂਲ ਸਟਾਫ਼ ਨਾਲ ਵਿਚਾਰ ਵਿਟਾਂਦਰਾ ਕਰਕੇ ਹੋਰ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਕਲੱਬ ਦੇ ਸਕੱਤਰ ਕਵਿਤਾ ਸ਼ਰਮਾ, ਮੰਜੂ ਸੁਖੀਜਾ, ਚਿਤਰਾ ਸ਼ਰਮਾ, ਪ੍ਰਿੰਸੀਪਲ ਨੀਰੂ ਗਾਂਧੀ, ਸੋਭਾ ਅਗਰਵਾਲ ਅਤੇ ਸਕੂਲ ਦੇ ਅਧਿਆਪਕ ਪ੍ਰਦੀਪ ਕੌਰ,ਜਸਵੀਰ ਕੌਰ, ਸੋਨੀਆ ਵਧਵਾ, ਮੈਡਮ ਸੁਸ਼ਮਾ, ਅਮਨਦੀਪ ਕੌਰ, ਅਮਰਪ੍ਰੀਤ ਕੌਰ ਅਤੇ ਕੁਲਵਿੰਦਰ ਕੌਰ ਹਾਜ਼ਰ ਸਨ।

4
222 views