logo

ਲਦਾਂੜਾ ਪਿੰਡ ਦੇ ਐਨਆਰਆਈ ਪਰਿਵਾਰ ਵੱਲੋਂ ਪਾਠੀ ਸਿੰਘਾਂ ਦਾ ਸਨਮਾਨ ਕੀਤਾ ਜਾਣਾ ਇੱਕ ਸਲਾਘਾਯੋਗ ਕਦਮ...... ਗ੍ਰੰਥੀ ਸਭਾ

ਸੋਸ਼ਲ ਮੀਡੀਆ ਰਾਹੀਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਪਿੰਡ ਲਦਾੜਾ ਦੇ ਐਨ. ਆਰ.ਆਈ ਪਰਿਵਾਰ ਨੇ ਪਾਠੀ ਸਿੰਘਾਂ ਨੂੰ ਅਖੰਡ ਪਾਠ ਸਾਹਿਬ ਲਈ 1 ਲੱਖ ਰੁਪਏ ਭੇਟ ਦੇ ਕੇ ਗ੍ਰੰਥੀ ਸਿੰਘਾਂ ਦੀ ਮਦਦ ਲਈ ਇੱਕ ਵੱਡੀ ਮਿਸਾਲ ਕਾਇਮ ਕੀਤੀ। ਗੁਰਦੁਆਰਾ ਸ਼੍ਰੀ ਅਕਾਲ ਅਕਾਲ ਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਲਦਾੜਾ ਦੇ ਹੈਡ ਗ੍ਰੰਥੀ ਭਾਈ ਚਮਨ ਸਿੰਘ ਨੇ ਦੱਸਿਆ ਕਿ ਐਨਆਰਆਈ ਪਰਿਵਾਰ ਵੱਲੋਂ ਬਲਵਿੰਦਰ ਸਿੰਘ ਅਤੇ ਸੁਖਵਿੰਦਰ ਕੌਰ ਵੱਲੋਂ ਆਪਣੇ ਪੋਤਰੇ ਪਰਤੇ ਸਿੰਘ ਪੁੱਤਰ ਅਮਨਦੀਪ ਸਿੰਘ ਤੇ ਜਸਕਰਨ ਪ੍ਰੀਤ ਕੌਰ ਦੇ ਜਨਮ ਦਿਨ ਦੇ ਸਬੰਧ ਵਿੱਚ ਆਪਣੇ ਗ੍ਰਹਿ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਅਤੇ ਭੋਗ ਉਪਰੰਤ ਅਖੰਡ ਪਾਠ ਕਰਨ ਵਾਲੇ ਪਾਠੀ ਸਿੰਘਾਂ ਨੂੰ ਇਕ ਲੱਖ ਰੁਪਏ ਭੇਟਾ ਦਿੱਤੀ ਗਈ। ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਰਜਿਸਟਰ ਭਾਰਤ ਵੱਲੋਂ ਖੂਬ ਸ਼ਲਾਘਾ ਕੀਤੀ ਗਈ

0
0 views