logo

ਕਲੇਰ ਤੇ ਮਲਕ ਨੇ ਵੱਖ-ਵੱਖ ਪਿੰਡਾਂ 'ਚ ਮੰਗੀਆਂ ਵੋਟਾਂ

ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਪ੍ਰਚਾਰ ਮੁਹਿੰਮ ਤੇਜ਼
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਪ੍ਰਚਾਰ ਮੁਹਿੰਮ ਤੇਜ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਐਸ ਆਰ ਕਲੇਰ ਤੇ ਗਾਲਿਬ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਦੀਦਾਰ ਸਿੰਘ ਮਲਕ ਨੇ ਇਲਾਕੇ ਦੇ ਪਿੰਡ ਅਮਰਗੜ੍ਹ ਕਲੇਰਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪ੍ਰਚਾਰ ਕੀਤਾ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰੀ ਦੀ ਜਿੱਤ ਲਈ ਵੋਟਾਂ ਮੰਗੀਆਂ ਇਸ ਮੌਕੇ ਕੋਰ ਕਮੇਟੀ ਮੈਂਬਰ ਐਸ.ਆਰ.ਕਲੇਰ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਇਹ ਚੋਣ ਬੇਹੱਦ ਮਹੱਤਵਪੂਰਨ ਹੈ l ਉਨਾਂ ਕਿਹਾ ਕਿ ਇਹ ਚੋਣ ਸੂਬੇ ਦੀ ਰਾਜਨੀਤਕ ਦਸ਼ਾ ਤੇ ਦਿਸ਼ਾ ਤਹਿ ਕਰੇਗੀ l ਸ਼੍ਰੀ ਕਲੇਰ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿਚ ਸੂਬੇ ਦੀ ਰਾਜਨੀਤਕ,ਸਮਾਜਿਕ ਅਤੇ ਆਰਥਿਕ ਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕੀ ਹੈ,ਇਸ ਲਈ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਸੂਬਾ ਬਣਾਉਣ ਲਈ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਹੋਣਾ ਬੇਹੱਦ ਲਾਜ਼ਮੀ ਹੈ l ਇਸ ਮੌਕੇ ਦੀਦਾਰ ਸਿੰਘ ਮਲਕ ਨੇ ਹਾਜ਼ਰ ਵਰਕਰਾਂ ਤੇ ਸਮਰਥਕਾਂ ਨੂੰ ਅਪਣਾ ਵੋਟ ਇਸਤੇਮਾਲ ਤੱਕੜੀ ਦੇ ਚੋਣ ਨਿਸ਼ਾਨ ਦੇ ਹੱਕ ਵਿਚ ਭੁਗਤਾਨ ਕਰਨ ਦੀ ਆਪੀਲ ਕੀਤੀ l ਇਸ ਮੌਕੇ ਬਲਾਕ ਸੰਮਤੀ ਸ਼ੇਰਪੁਰ ਕਲਾਂ ਦੇ ਉਮੀਦਵਾਰ ਕੁਲਵਿੰਦਰ ਸਿੰਘ ਨੇ ਅਕਾਲੀ ਸਰਕਾਰ ਮੌਕੇ ਕਰਵਾਏ ਕੰਮਾਂ ਦਾ ਵੇਰਵਾ ਸਾਂਝਾ ਕੀਤਾ ਇਸ ਮੌਕੇ ਸਰਪੰਚ ਟੋਨੀ ਅਮਰਗੜ੍ਹ ਕਲੇਰ, ਕੁਲਵਿੰਦਰ ਸਿੰਘ,ਜਨਤਿੰਦਰ ਸਿੰਘ ਤੂਰ,ਸੁਖਦੇਵ ਸਿੰਘ,ਲਖਵੀਰ ਸਿੰਘ ,ਅੰਗਰੇਜ ਸਿੰਘ,ਸਤਨਾਮ ਸਿੰਘ ਹਾਜ਼ਰ ਸਨ l

14
1387 views