ਇੰਨਰਵੀਲ ਕਲੱਬ ਫਰੀਦਕੋਟ ਵੱਲੋਂ ਪ੍ਰਾਇਮਰੀ ਸਕੂਲ ਕਿਲਾ ਮੁਬਾਰਕ ਚੌਕ ਫਰੀਦਕੋਟ ਵਿਖੇ ਹੈਪੀ ਸਕੂਲ ਪ੍ਰੋਜੈਕਟ ਅਧੀਨ ਵੰਡੀ ਸਮੱਗਰੀ ..ਰੈਨੂੰ ਗਰਗ
ਫਰੀਦਕੋਟ:08,ਦਸੰਬਰ(ਕੰਵਲ ਸਰਾਂ) ਇਨਰਵੀਲ ਕਲੱਬ ਫਰੀਦਕੋਟ ਨੇ ਸਥਾਨਕ ਪ੍ਰਾਇਮਰੀ ਸਕੂਲ ਕਿਲਾਂ ਮੁਬਾਰਕ ਚੌਕ ਫਰੀਦਕੋਟ ਵਿਖੇ ਵਿਦਿਆਰਥੀਆਂ ਨੂੰ ਹੈਪੀ ਸਕੂਲ ਪ੍ਰੋਜੈਕਟ ਅਧੀਨ ਵੰਡੇ ਬੈਗ,ਛੇ ਜੋੜੇ ਬੈਡਮਿੰਟਨ ਰੈਕਟ,ਛੇ ਰੱਸੀਆਂ ਅਤੇ ਹੱਥ ਧੋਣ ਲਈ ਸ਼ੀਸ਼ੇ ਵਾਲਾ ਵਾਸ਼ਬੇਸ਼ਨ ,ਬੱਚਿਆ ਨੂੰ ਬੂਟ, ਵਰਦੀਆਂ ਅਤੇ ਗਰਮ ਜੈਕਟਾਂ ਤਕਸੀਮ ਕੀਤੀਆਂ ਗਈਆ। ਬੱਚਿਆ ਵਿਚ ਪੜ੍ਹਨ ਦੀ ਰੂਚੀ ਪੈਦਾ ਕਰਨ ਲਈ ਲਾਇਬ੍ਰੇਰੀ ਲਈ ਕਿਤਾਬਾਂ ਅਤੇ ਬੈਂਚ ਮੁਹੱਈਆ ਕਰਵਾਏ ਗਏ। ਇਸ ਮੌਕੇ ਕਲੱਬ ਪ੍ਰਧਾਨ ਰੇਨੂੰ ਗਰਗ ਨੇ ਬੱਚਿਆ ਨੂੰ ਸਿਖਿਆ ਦੀ ਮਹੱਤਤਾ,ਸਰੀਰਕ ਸਫਾਈ ਅਤੇ ਤੰਦਰੁਸਤੀ ਲਈ ਖੇਡਾਂ ਵਿਚ ਭਾਗ ਲੈਣਾ ਤੇ ਵੱਡਿਆਂ ਦਾ ਆਦਰ ਕਰਨ ਪ੍ਰੇਰਿਤ ਕੀਤਾ। ਇਸ ਮੌਕੇ ਕਲੱਬ ਸੈਕਟਰੀ ਕਵਿਤਾ ਸ਼ਰਮਾਂ,ਮੰਜੂ ਸੁਖੀਜਾ,ਚਿਤਰਾ ਸ਼ਰਮਾਂ ਅਤੇ ਨੀਰੂ ਕਪੂਰ ਗਾਂਧੀ ਹਾਜ਼ਰ ਸਨ।