logo

ਸਨੀ ਇਨਕਲੇਵ ਵਾਸੀਆਂ ਦਾ ਇੱਕ ਵਫ਼ਦ ਵੱਖ-ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੀ ਅਗਵਾਈ ਹੇਠ ਸ੍ਰੀ ਮਾਲਵਿੰਦਰ ਸਿੰਘ ਕੰਗ, ਮੈਂਬਰ ਪਾਰਲੀਮੈਂਟ ਨੂੰ ਮਿਲਿਆ

📰 ਪ੍ਰੈਸ ਨੋਟ

ਸਨੀ ਇਨਕਲੇਵ ਵਾਸੀਆਂ ਦਾ ਇੱਕ ਵਫ਼ਦ ਵੱਖ-ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੀ ਅਗਵਾਈ ਹੇਠ ਸ੍ਰੀ ਮਾਲਵਿੰਦਰ ਸਿੰਘ ਕੰਗ, ਮੈਂਬਰ ਪਾਰਲੀਮੈਂਟ, ਸ੍ਰੀ ਅਨੰਦਪੁਰ ਸਾਹਿਬ ਨੂੰ ਮਿਲਿਆ। ਇਸ ਮੌਕੇ ਵਫ਼ਦ ਨੇ ਸਨੀ ਇਨਕਲੇਵ ਵਾਸੀਆਂ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਬਾਰੇ ਜਾਣੂ ਕਰਾਇਆ।

ਵਫ਼ਦ ਨੇ ਦੱਸਿਆ ਕਿ ਮੌਜੂਦਾ ਸਮੇਂ ਸਨੀ ਇਨਕਲੇਵ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਇਲਾਕਾ ਵਾਸੀ ਬਹੁਤ ਪਰੇਸ਼ਾਨ ਹਨ। ਉਨ੍ਹਾਂ ਮੰਗ ਕੀਤੀ ਕਿ ਪੀਣ ਵਾਲੇ ਪਾਣੀ ਦੀ ਸਹੀ ਅਤੇ ਢੁਕਵੇਂ ਤਰੀਕੇ ਨਾਲ ਜਲਦੀ ਤੋਂ ਜਲਦੀ ਵਿਵਸਥਾ ਕੀਤੀ ਜਾਵੇ।

ਇਸ ਦੇ ਨਾਲ ਹੀ, ਐਸੋਸੀਏਸ਼ਨਾਂ ਵੱਲੋਂ ਮੰਗ ਕੀਤੀ ਗਈ ਕਿ ਸਨੀ ਇਨਕਲੇਵ ਦੇ ਸਾਰੇ ਛੋਟੇ ਅਤੇ ਵੱਡੇ ਵਿਕਾਸ ਪ੍ਰੋਜੈਕਟ ਸਰਕਾਰ ਆਪਣੇ ਅਧੀਨ ਲੈ ਕੇ ਇਨ੍ਹਾਂ ਸਮੱਸਿਆਵਾਂ ਦਾ ਢੁਕਵਾਂ ਹੱਲ ਕੀਤਾ ਜਾਵੇ। ਵਫ਼ਦ ਨੇ 200 ਫੁੱਟੀ ਸੜਕ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੀ ਵੀ ਮੰਗ ਰੱਖੀ।

ਸ੍ਰੀ ਮਾਲਵਿੰਦਰ ਸਿੰਘ ਕੰਗ, ਐਮ.ਪੀ. ਸਾਹਿਬ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਹਨਾਂ ਸਭ ਮਸਲਿਆਂ ਨੂੰ ਮੁੱਖ ਮੰਤਰੀ ਪੱਧਰ ‘ਤੇ ਉਠਾਉਣਗੇ ਅਤੇ ਜਲਦੀ ਤੋਂ ਜਲਦੀ ਹੱਲ ਕਰਵਾਉਣ ਦਾ ਪੂਰਾ ਯਤਨ ਕਰਨਗੇ। ਉਨ੍ਹਾਂ ਨੇ ਨੇੜੇ ਭਵਿੱਖ ਵਿੱਚ ਸਾਰੀਆਂ ਐਸੋਸੀਏਸ਼ਨਾਂ ਅਤੇ ਸਨੀ ਇਨਕਲੇਵ ਵਾਸੀਆਂ ਨਾਲ ਵੱਡੇ ਪੱਧਰ ‘ਤੇ ਮਿਲ ਕੇ ਮੀਟਿੰਗ ਕਰਨ ਦਾ ਵੀ ਵਾਅਦਾ ਕੀਤਾ।

ਇਸ ਵਫ਼ਦ ਵਿੱਚ ਚੇਅਰਮੈਨ ਹਾਕਮ ਸਿੰਘ, ਸ੍ਰੀ ਰਜਿੰਦਰ ਸਿੰਘ ਬੱਬੂ (ਪ੍ਰਧਾਨ, ਗੁਰਦੁਆਰਾ ਸਾਹਿਬ ਸਨੀ ਇਨਕਲੇਵ), ਵੱਖ-ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਸਮੇਤ ਸ੍ਰੀ ਗੁਰਪਾਲ ਸਿੰਘ, ਓਂਕਾਰ ਸਿੰਘ, ਬਲਵੰਤ ਸਿੰਘ, ਰਾਮਕ੍ਰਿਸ਼ਨ ਕਟਾਰੀਆ, ਇਕਬਾਲ ਸਿੰਘ ਬਰਾੜ ਅਤੇ ਹੋਰ ਲਗਭਗ 25 ਮੈਂਬਰ ਹਾਜ਼ਰ ਸਨ।
Tricity Times

1
0 views