logo

ਗੈਂਗਸਟਰ ਪੁੱਤ ਮਾਂ ਦਾ "ਮੈਨੂੰ ਗੈੰਗਸਟਰ ਕਹਿਣ ਵਾਲੀਏ ਇਹ ਹਾਲਾਤਾਂ ਨੇ ਬਣਾਇਆ ਬੱਲੀਏ ,"ਮੰਦਰ ਮਿਰਜੇ ਕੇ ਦਾ ਗਾਣਾ ਹੋਇਆ ਰਲੀਜ਼..

ਫਰੀਦਕੋਟ:08,ਦਸੰਬਰ (ਕੰਵਲ ਸਰਾਂ) ਅੱਜ ਸ਼ਾਹੀ ਹਵੇਲੀ ਫਰੀਦਕੋਟ ਵਿਖੇ ਮੰਦਰ ਮਿਰਜੇ ਕੇ ਦਾ ਗਾਇਆ ਗੀਤ ਹੋਇਆ ਰਿਲੀਜ਼- ਗੈਂਗਸਟਰ ਪੁੱਤ ਮਾਂ ਦਾ "ਮੈਨੂੰ ਗੈਂਗਸਟਰ ਕਹਿਣ ਵਾਲੀਏ ਇਹ ਹਾਲਤਾਂ ਨੇ ਬਣਾਇਆ ਬੱਲੀਏ" ।ਇਸ ਗਾਣੇ ਦੀ ਰਿਲੀਜ਼ ਮੌਕੇ ਤੇ ਗੁਰਜੀਤ ਸਿੰਘ ਢਿੱਲੋਂ ਹੈਰੀ ਕਿਸਾਨ ਯੂਨੀਅਨ ਏਕਤਾ ਫਹਿਤ,ਸ਼ਿਵਨਾਥ ਦਰਦੀ,ਬਲਕਰਨ ਮੱਲੀ,ਲੁਹਾਮ, ਰਾਣਾ ਲਹੌਰੀਆ, ਅੰਮ੍ਰਿਤ ਖਲਚੀਆਂ,ਬਲਕਾਰ ਕੈਲਾਸ਼, ਰਣਧੀਰ ਨੰਬਰਦਾਰ ਕੈਲਾਸ਼, ਚਰਨ ਬਰਾੜ ਕੈਲਾਸ਼, ਬਲਵਿੰਦਰ ਸਿੰਘ, ਗੁਰਲਾਲ ਸਿੰਘ, ਅਮਜਦ ਖਾਨ,ਧਰਮਿੰਦਰ ਸਿੰਘ ਅਤੇ ਅਸ਼ੀਸ਼ ਆਦਿ ਹਾਜ਼ਰ ਸਨ। ਮੰਦਰ ਮਿਰਜੇ ਕੇ ਦਾ ਇਹ ਗੀਤ ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦਾ ਹੈ ਕਿਸੇ ਵੀ ਮਾਂ ਦਾ ਪੁੱਤਰ ਕੁੱਖ ਵਿੱਚ ਨਾ ਤਾਂ ਅੱਤਵਾਦੀ ਨਾ ਹੀ ਗੈਂਗਸਟਰ ਪੈਦਾ ਹੁੰਦਾ। ਸਮਾ ਅਤੇ ਹਾਲਾਤ ਹੀ ਉਸ ਨੂੰ ਅਜਿਹਾ ਕਰਨ ਨੂੰ ਮਜਬੂਰ ਕਰ ਦਿੰਦੇ ਹਨ। ਸਾਡੀ ਸਰਕਾਰਾਂ ਨੂੰ ਨੌਜਵਾਨਾਂ ਨੂੰ ਅਜਿਹੇ ਰਸਤੇ ਜਾਣ ਤੋਂ ਰੋਕਣਾ ਚਾਹੀਦਾ ਹੈ। ਜੇਕਰ ਪੜੇ ਲਿਖੇ ਨੌਜਵਾਨਾਂ ਨੂੰ ਨੌਕਰੀ ਜਾਂ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਦਿੱਤੇ ਜਾਣ ਕੁਝ ਹੱਦ ਤੱਕ ਇਸ ਤਰਾਂ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕਿਆ ਜਾ ਸਕਦਾ ਹੈ। ਇਹ ਗੀਤ ਮੰਦਰ ਮਿਰਜੇ ਕੇ ਦਾ ਲਿਖਿਆ ਹੋਇਆ ਹੈ ਤੇ ਇਹਨਾਂ ਵੱਲੋ ਹੀ ਗਾਇਆ ਗਿਆ ਹੈ। ਇਸ ਦਾ ਮਿਊਜ਼ਿਕ ਹੈਵਨ ਸਪੈਸ ਵੱਲੋ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਵੀ ਮੰਦਰ ਮਿਰਜੇ ਕੇ ਵੱਲੋ ਦੋ ਗੀਤ ਗਾਏ ਜਾ ਚੁੱਕੇ ਹਨ ਪਹਿਲਾ ਗੀਤ ਕੱਬਡੀ ਦਾ ਕੌੜਾ ਸੱਚ -1 ਤੇ ਦੂਜਾ ਗੀਤ ਕੱਬਡੀ ਦਾ ਕੌੜਾ ਸੱਚ- 2 ਗਾਇਆ ਗਿਆ ਹੈ।

25
998 views