logo

ਸ਼੍ਰੋਮਣੀ ਅਕਾਲੀ ਦਲ (ਪ.ਸ)ਦੇ ਅਜ਼ਾਦ ਉਮੀਦਵਾਰ ਸੁਖਮੰਦਰ ਸਿੰਘ ਦਾ ਚੋਣ ਪ੍ਰਚਾਰ ਦੂਜੇ ਦਿਨ ਵੀ ਜਾਰੀ ਰਿਹਾ,ਚੋਣ ਪ੍ਰਚਾਰ ਵਿੱਚ ਸਭ ਤੋ ਅੱਗੇ ਚੱਲ ਰਹੇ ਹਨ ਸੁਖਮੰਦਰ ਸਿੰਘ....

ਫਰੀਦਕੋਟ:08,ਦਸੰਬਰ (ਕੰਵਲ ਸਰਾਂ) ਪੰਥ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਾਂਝੇ ਅਜ਼ਾਦ ਉਮੀਦਵਾਰ ਸੁਖਮੰਦਰ ਸਿੰਘ ਦਾ ਚੋਣ ਪ੍ਰਚਾਰ ਦੂਜੇ ਦਿਨ ਵੀ ਬੜੇ ਉਤਸ਼ਾਹ ਤੇ ਜੋਸ਼ ਨਾਲ ਜਾਰੀ ਰਿਹਾ। ਇਸ ਤੋ ਪਹਿਲਾ ਬੀਬੀ ਸਤਵੰਤ ਕੌਰ ਪੰਥਕ ਕੌਸਲਰ ਦੇ ਚੇਅਰਪਰਸਨ ਨੇ ਵੀ ਸੁਖਮੰਦਰ ਸਿੰਘ ਜੋ ਪੰਚਾਇਤ ਸੰਮਤੀ ਦਿਹਾਤੀ ਫਰੀਦਕੋਟ ਤੋਂ ਅਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰੇ ਹਨ ਦੀ ਡਟ ਕੇ ਹਮਾਇਤ ਕਰਨ ਦਾ ਐਲਾਨ ਪਹਿਲਾ ਹੀ ਕਰ ਚੁੱਕੇ ਹਨ।
ਫਰੀਦਕੋਟ ਦਿਹਾਤੀ ਏਰੀਏ ਵਿੱਚ ਵੱਖ-ਵੱਖ ਪਾਰਟੀ ਦੇ ਚਾਰ ਉਮੀਦਵਾਰ ਵੀ ਆਪਣੀ ਕਿਸਮਤ ਅਜਮਾ ਰਹੇ ਹਨ। ਸੁਖਮੰਦਰ ਸਿੰਘ ਦੇ ਕਾਫਲੇ ਵਿਚ ਜੋ ਮੈਂਬਰ ਨਾਲ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ ਉਹਨਾਂ ਦੇ ਨਾਮ ਇਸ ਤਰਾਂ ਹਨ ਮਨਪ੍ਰੀਤ ਸਿੰਘ ਬਰਾੜ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ),ਪ੍ਰਿਤਪਾਲ ਪਾਲ ਸਿੰਘ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ, ਜਗਜੀਵਨ ਸਿੰਘ ਸੰਧੂ ਸਾਬਕਾ ਸਰਪੰਚ ਪਿੰਡ ਹਰਦਿਆਲੇ ਵਾਲਾ, ਸੁਖਵੀਰ ਸਿੰਘ ਸਮਰਾ,ਜਸਵਿੰਦਰ ਸਿੰਘ ਹੈਪੀ ਗੋਲੇਵਾਲਾ,ਬਲਕਰਨ ਸਿੰਘ, ਕੁਲਵਿੰਦਰ ਸਿੰਘ ਵਿਰਕ,ਅਮਰੀਕ ਸਿੰਘ,ਹਰਵੰਤ ਸਿੰਘ, ਭਾਈ ਜਸਵੰਤ ਸਿੰਘ, ਭਗਵੰਤ ਸਿੰਘ, ਜਸਪਾਲ ਸਿੰਘ ਬਰਾੜ, ਅਮਰ ਸਿੰਘ, ਸੁਖਵੀਰ ਸਿੰਘ ਗਿੱਲ ਆਦਿ ਮੈਂਬਰ ਹਾਜ਼ਰ ਸਨ। ਸੁਖਮੰਦਰ ਸਿੰਘ ਨੇ ਅੱਜ ਸਾਦਿਕ ਰੋਡ ਤੇ ਸਥਿਤ ਪ੍ਰੀਵਾਰਾਂ ਨੂੰ ਮਿਲ ਕੇ ਮਿਤੀ 14 ਦਸੰਬਰ ਨੂੰ ਕਰੇਨ ਚੋਣ ਨਿਸ਼ਾਨ ਤੇ ਮੋਹਰ ਲਗਾਉਣ ਦੀ ਅਪੀਲ ਕੀਤੀ। ਸੁਖਮੰਦਰ ਸਿੰਘ ਜੋ ਟਕਸਾਲੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਪੰਥ ਹਿਤਾਂ ਲਈ ਕਈ ਵਾਰ ਜੇਲ ਵੀ ਜਾ ਚੁੱਕੇ ਹਨ। ਕੁਝ ਮਹੀਨੇ ਪਹਿਲਾ ਇਹਨਾਂ ਦੇ ਪ੍ਰੀਵਾਰ ਦਾ ਬੱਚਾ ਅਰਸ਼ਦੀਪ ਸਿੰਘ ਜਿਸ ਦੀ ਉਮਰ ਕੇਵਲ 20 ਸਾਲ ਦੀ ਸੀ ਨੇ ਫੌਜ ਵਿਚ ਸ਼ਹੀਦੀ ਪ੍ਰਾਪਤ ਕੀਤੀ ਹੈ। ਫੌਜ ਵਿੱਚ ਜੋ ਅਗਨੀਵੀਰ ਭਰਤੀ ਕੀਤੇ ਸਨ ਉਹਨਾਂ ਵਿੱਚੋ ਅਰਸ਼ਦੀਪ ਸਿੰਘ ਇੱਕ ਸਨ।

93
2758 views