
ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ ਦੀ ਵਿਦਿਆਰਥਣ ਹੇਜ਼ਲ ਛਾਬੜਾ ਨੇ ਹਿੰਦੀ ਕਵਿਤਾ ਪਾਠ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਵੱਲੋ ਹੇਜ਼ਲ ਨੂੰ ਸਨਮਾਨਿਤ ਕੀਤਾ ਗਿਆ ...
ਫਰੀਦਕੋਟ:6,ਦਸੰਬਰ (ਕੰਵਲ ਸਰਾਂ) ਬੀਤੇ ਦਿਨੀਂ ਸਥਾਨਕ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ ਵਿਖੇ ਵਿਖੇ ਆਯੋਜਿਤ ਅੰਤਰ-ਸਕੂਲ ਹਿੰਦੀ ਕਵਿਤਾ ਪਾਠ ਮੁਕਾਬਲੇ ਕਰਵਾਇਆ ਗਿਆ। ਇਸੇ ਸਕੂਲ ਦੀ ਵਿਦਿਆਰਥਣ ਹੇਜ਼ਲ ਛਾਬੜਾ ਜੋ ਫਰੀਦਕੋਟ ਦੇ ਉੱਘੇ ਸਮਾਜ ਸੇਵੀ ਤੇ ਰੋਟੇਰੀਅਨ ਨਵੀਸ਼ ਛਾਬੜਾ ਜੀ ਦੀ ਹੋਣਹਾਰ ਬੇਟੀ ਹੈ। ਹੇਜ਼ਲ ਛਾਬੜਾ ਦਸਮੇਸ਼ ਪਬਲਿਕ ਸਕੂਲ, ਫਰੀਦਕੋਟ ਵਿਖੇ ਪੰਜਵੀਂ ਜਮਾਤ (ਜਾਮਨੀ) ਦੀ ਵਿਦਿਆਰਥਣ ਹੈ ਨੇ ਮਿਤੀ 05 ਦਸੰਬਰ ਨੂੰ ਸਕੂਲ ਵਿਖੇ ਆਯੋਜਿਤ ਅੰਤਰ-ਸਕੂਲ ਹਿੰਦੀ ਕਵਿਤਾ ਪਾਠ ਮੁਕਾਬਲੇ ਵਿੱਚ ਹਿੱਸਾ ਲਿਆ ਤੇ ਹੇਜ਼ਲ ਨੇ ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਮੈਨੇਜਮੈਂਟ ਵੱਲੋ ਹੇਜ਼ਲ ਦੀ ਇਸ ਪ੍ਰਾਪਤੀ ਤੇ ਉਸ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਹੇਜ਼ਲ ਛਾਬੜਾ ਬਹੁਤ ਵਧੀਆ ਵਿਦਿਆਰਥਣ ਦੇ ਨਾਲ ਨਾਲ ਆਪਣੀ ਪੜ੍ਹਾਈ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦੀ ਹੈ। ਹੇਜ਼ਲ ਕਈ ਡਾਂਸ ਮੁਕਾਬਲੇ ਵੀ ਜਿੱਤ ਚੁੱਕੀ ਹੈ ਇਸ ਤੋ ਇਲਾਵਾ ਹੇਜ਼ਲ ਬਹੁਤ ਵਧੀਆ ਪੇਟਿੰਗ ਕਰਦੀ ਹੈ। ਹੇਜ਼ਲ ਸਕੂਲ ਦੀ ਸੱਚਮੁੱਚ ਇੱਕ ਬਹੁ-ਪ੍ਰਤਿਭਾਸ਼ਾਲੀ ਅਤੇ ਸ਼ਾਨਦਾਰ ਵਿਦਿਆਰਥਣ ਹੈ। ਹੇਜ਼ਲ ਛਾਬੜਾ ਪ੍ਰੀਵਾਰ ਦਾ ਮਾਣ ਹੈ,ਹੇਜ਼ਲ ਦੀ ਇਸ ਕਾਮਯਾਬੀ ਤੇ ਯਾਰ ਦੋਸਤਾਂ ਤੇ ਰਿਸ਼ਤੇਦਾਰਾਂ ਵੱਲੋ ਛਾਬੜਾ ਪ੍ਰੀਵਾਰ ਨੂੰ ਵਧਾਈਆਂ/ਸ਼ੁੱਭ ਕਾਮਨਾਵਾਂ ਦਿੱਤੀਆ ਜਾ ਰਹੀਆਂ ਹਨ। ਇਸ ਮੌਕੇ ਰੋਟੇਰੀਅਨ ਅਸ਼ੋਕ ਸੱਚਰ,ਅਰਸ਼ ਸੱਚਰ, ਅਸ਼ਵਨੀ ਬਾਂਸਲ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਅਰਵਿੰਦ ਛਾਬੜਾ, ਭਾਰਤ ਭੂਸ਼ਣ, ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸ਼ਹਿਰੀ ਪ੍ਰਧਾਨ ਅਤੇ ਪ੍ਰਿਤਪਾਲ ਸਿੰਘ ਕੋਹਲੀ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਫਰੀਦਕੋਟ ਅਤੇ ਕੁਲਜੀਤ ਸਿੰਘ ਵਾਲੀਆ ਸਟੇਟ ਅਵਾਰਡੀ,ਮੰਜੂ ਸੁਖੀਜਾ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ,ਸੁਰਿੰਦਰਪਾਲ ਕੌਰ ਸਰਾਂ ਸੈਕਟਰੀ ਰੋਟਰੀ ਕਲੱਬ ਅਤੇ ਤਜਿੰਦਰ ਕੌਰ ਮਾਨ ਕੈਸ਼ੀਅਰ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਆਦਿ ਨੇ ਹੇਜ਼ਲ ਛਾਬੜਾ ਦੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।