logo

ਹਰ ਸ਼ੁਕਰਵਾਰ ਡੇਂਗੂ ਤੇ ਵਾਰ ਤਹਿਤ ਜਵਾਹਰ ਨਵੋਦਿਆ ਵਿਧਿਆਲਿਆ ਪਿੰਡ ਕਾਉਣੀ ਵਿਖੇ ਕੀਤਾ ਜਾਗਰੂਕਤਾ ਪ੍ਰੋਗਰਾਮ


ਡੇਂਗੂ ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ, ਹਫਤੇ ਵਿਚ ਇਕ ਵਾਰ ਪਾਣੀ ਬਦਲਣਾ ਅਤਿ ਜ਼ਰੂਰੀ

ਫ਼ਰੀਦਕੋਟ: 05, ਦਸੰਬਰ। ( ਨਾਇਬ ਰਾਜ)

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਤੇ ਸਿਵਲ ਸਰਜਨ ਫ਼ਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ. ਅਰਸ਼ਦੀਪ ਸਿੰਘ ਬਰਾੜ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਪੀ. ਐਚ. ਸੀ. ਜੰਡ ਸਾਹਿਬ ਦੀ ਰਹਿਨੁਮਈ ਹੇਠ ਜਵਾਹਰ ਨਵੋਦਿਆ ਵਿਦਿਆਲਿਆ ਪਿੰਡ ਕਾਉਣੀ ਵਿਖੇ ਸ਼ੁਕਰਵਾਰ ਡੇਂਗੂ ਤੇ ਵਾਰ ਤਹਿਤ ਬੱਚਿਆ ਨੂੰ ਡੇਂਗੂ ਮੱਛਰ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆਂ ਨੋਡਲ ਅਫਸਰ ਆਈ.ਈ.ਸੀ. ਗਤੀਵਿਧੀਆਂ ਬੀ.ਈ.ਈ. ਰਜਿੰਦਰ ਕੁਮਾਰ ਜੰਡ ਸਾਹਿਬ ਨੇ ਦੱਸਿਆ ਕਿ ਸਾਨੂੰ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਤਹਿਤ ਹਰ ਹਫ਼ਤੇ ਸਾਨੂੰ ਕੁਲਰਾ, ਗਮਲਿਆਂ, ਪੰਛੀਆਂ ਦੇ ਪੀਣ ਵਾਲੇ ਪਾਣੀ ਵਾਲੇ ਕਟੋਰੇ ਆਦਿ, ਫਰਿਜ਼ ਦੀ ਟਰੇਅ, ਆਦਿ ਦਾ ਪਾਣੀ ਸੁੱਖਾ ਦੇਣਾ ਚਾਹੀਦਾ ਹੈ ਅਤੇ ਖੁੱਲ੍ਹੇ ਏਰੀਏ ਵਿੱਚ ਪਏ ਭਾਂਡੇ ਆਦਿ ਨੂੰ ਮੁੱਦਾ ਮਾਰ ਦੇਣਾ ਚਾਹੀਦਾ ਹੈ,ਘਰ ਵਿੱਚ ਪਿਆ ਫਾਲਤੂ ਕਬਾੜ ਦਾ ਸਮਾਨ, ਪੁਰਾਣੇ ਟਾਇਰਾਂ ਆਦਿ ਨੂੰ ਛੱਤ ਥੱਲੇ ਰੱਖਣਾ ਚਾਹੀਦਾ ਹੈ, ਪਾਣੀ ਦੀਆਂ ਟੈਂਕੀਆਂ ਨੂੰ ਢਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ l ਡੇਂਗੂ ਤੋਂ ਬਚਣ ਲਈ ਸਭ ਤੋਂ ਵੱਧ ਕਾਰਗਰ ਹਥਿਆਰ ਇਸ ਸੰਬੰਧੀ ਜਾਗਰੂਕਤਾ ਹੋਣਾ ਹੈ। ਉਨ੍ਹਾਂ ਡੇਂਗੂ ਬੁਖਾਰ ਦੇ ਪਛਾਣ ਚਿੰਨ੍ਹਾਂ ਅਤੇ ਇਸ ਦੇ ਇਲਾਜ ਲਈ ਵਰਤੇ ਜਾਂਦੇ ਢੰਗਾਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਡੇਂਗੂ ਬੁਖਾਰ ਏਡੀਜ਼ ਅਜੀਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜੋ ਕਿ ਸਾਫ਼ ਅਤੇ ਖੜੇ ਪਾਣੀ ਵਿੱਚ ਹੁੰਦਾ ਹੈ l ਇਸ ਲਈ ਸਾਨੂੰ ਕਿੱਥੇ ਵੀ ਖੁੱਲ੍ਹੇ ਵਿੱਚ ਸਾਫ਼ ਪਾਣੀ ਖੜ੍ਹਾ ਨਹੀਂ ਰਹਿਣ ਦੇਣਾ ਕਿਓਂਕਿ ਇਹ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦਾ ਹੈ । ਉਨ੍ਹਾਂ ਕਿਹਾ ਕਿ ਠੰਢ ਅਤੇ ਕਾਂਬੇ ਨਾਲ ਬੁਖਾਰ, ਤੇਜ ਬੁਖਾਰ ਅਤੇ ਸਿਰ ਦਰਦ ਹੋਣਾ, ਬੁਖਾਰ ਦੇ ਨਾਲ ਥਕਾਵਟ ਤੇ ਕਮਜੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਮਲੇਰੀਆ ਬੁਖਾਰ ਹੋਣ ਦੇ ਲੱਛਣ ਹੋ ਸਕਦੇ ਹਨ l ਉਨ੍ਹਾਂ ਨੇ ਕਿਹਾ ਕਿ ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢੱਕਿਆ ਰਹੇ ਤਾਂ ਕਿ ਮੱਛਰ ਕੱਟ ਨਾ ਸਕੇ । ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ । ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਾਡੀ ਸਭ ਦੀ ਜਿੰਮੇਵਾਰੀ ਹੈ ਕਿ ਹਫਤੇ ਦੇ ਹਰ ਸ਼ੁਕਰਵਾਰ ਨੂੰ ਕੂਲਰਾਂ ਗਮਲਿਆਂ ਫਰਿਜਾਂ ਦੀਆਂ ਟਰੇਆਂ ਆਦਿ ਨੂੰ ਸਾਫ ਕਰਕੇ ਸੁਕਾਉ । ਇਸ ਮੌਕੇ ਗੁਰਮੀਤ ਸਿੰਘ ਹੈਲਥ ਸੁਪਰਵਾਈਜਰ ਨੇ ਦੱਸਿਆ ਕਿ ਡੇਂਗੂ ਵਾਲਾ ਮੱਛਰ ਜ਼ਿਆਦਾਤਰ ਦਿਨ ਦੇ ਸਮੇਂ ਕੱਟਦਾ ਹੈ ਅਤੇ ਇਹ ਸਾਫ ਖੜ੍ਹੇ ਹੋਏ ਪਾਣੀ ਵਿਚ ਪੈਦਾ ਹੁੰਦਾ ਹੈ ਇਸ ਦੀ ਪੈਦਾਇਸ਼ ਨੂੰ ਰੋਕਣ ਲਈ ਸਾਨੂੰ ਚਾਹੀਦਾ ਹੈ ਕਿ ਕਿਤੇ ਵੀ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ, ਪਾਣੀ ਨੂੰ ਹਫਤੇ ਵਿਚ ਇਕ ਵਾਰ ਜਰੂਰ ਬਦਲ ਦਿੱਤਾ ਜਾਵੇ। ਇਸ ਦੇ ਨਾਲ ਤੇਜ ਬੁਖਾਰ ਹੋਣ ਦੇ ਨਾਲ ਸ਼ਰੀਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਨੱਕ ਅਤੇ ਮਸੂੜਿਆਂ ਵਿਚ ਖੂਨ ਆਉਣਾ, ਆਦਿ ਲੱਛਣ ਆਉਣ ਤੇ ਤੁਰੰਤ ਸਰਕਾਰੀ ਹਸਪਤਾਲ ਵਿਖੇ ਆਪਣਾ ਡੇਂਗੂ ਦਾ ਟੈਸਟ ਜਰੂਰ ਕਰਵਾਓ ਅਤੇ ਡਾਕਟਰੀ ਸਲਾਹ ਨਾਲ ਆਪਣਾ ਇਲਾਜ ਸ਼ੁਰੂ ਕਰੋ। ਇਸ ਦੇ ਨਾਲ ਉਨ੍ਹਾਂ ਦਸਿਆ ਕਿ ਹਫਤੇ ਵਿਚ ਘਰਾ ਦੇ ਅੰਦਰ ਪਏ ਖਾਲੀ ਗਮਲੇ, ਕੂਲਰ, ਪੰਛੀਆ ਲਈ ਪਾਣੀ ਦੇ ਬਣੇ ਬਰਤਨ ਅਤੇ ਫਰਿਜ ਦੀ ਟਰੇ ਜਰੂਰ ਸਾਫ ਕਰੋ ਨਹੀਂ ਤਾਂ ਡੇਂਗੂ ਦਾ ਮੱਛਰ ਹਫਤੇ ਵਿੱਚ ਹੀ ਅੰਡੇ ਤੋਂ ਪੂਰਾ ਮਛਰ ਬਣ ਜਾਂਦਾ ਹੈ ਜਿਸ ਨੂੰ ਪਹਿਲਾ ਹੀ ਨਸ਼ਟ ਕਰਨਾ ਬਹੁਤ ਜਰੂਰੀ ਹੈ l ਇਸ ਦੌਰਾਨ ਇਨਾਂ ਦੇ ਨਾਲ ਸਿਹਤ ਕਰਮਚਾਰੀ ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਕੁੰਦਨ ਕੁਮਾਰ ਤੋਂ ਇਲਾਵਾ ਜਵਾਹਰ ਨਵੋਦਿਆ ਵਿਦਿਆਲਿਆ ਪਿੰਡ ਕਾਉਣੀ ਦੇ ਮੁੱਖੀ ਸਮੇਤ ਸਮੂਹ ਸਟਾਫ ਵੀ ਹਾਜ਼ਰ ਸਨl

0
0 views