logo

ਲਾਇਨਜ਼ ਕਲੱਬ ਫਰੀਦਕੋਟ ਵਿਸ਼ਾਲ ਵੱਲੋਂ ਡਾਕਟਰ ਸੰਜੀਵ ਗੋਇਲ ਦਾ ਕੀਤਾ ਗਿਆ ਸਨਮਾਨ...

.
ਫਰੀਦਕੋਟ:05 ਦਸੰਬਰ, 25 ਨਾਇਬ ਰਾਜ)

ਲਾਇਨਜ਼ ਕਲੱਬ ਫਰੀਦਕੋਟ ਵਿਸ਼ਾਲ ਵੱਲੋਂ ਅੱਜ ਬਸੰਤ ਫੂਡ ਪਲਾਜ਼ਾ ਪੈਲੀਕਨ ਪਲਾਜ਼ਾ ਵਿਖੇ ਜਨਰਲ ਹਾਊਸ ਦੀ ਇੱਕ ਬਹੁਤ ਹੀ ਅਹਿਮ ਇਕੱਤਰਤਾ ਕਲੱਬ ਪ੍ਰਧਾਨ ਲਾਇਨ ਅਮਰਦੀਪ ਸਿੰਘ ਗਰੋਵਰ ਅਤੇ ਕਲੱਬ ਦੇ ਪੈਟਰਨ ਪੀਡੀਜੀ ਲਾਇਨ ਰਾਜੀਵ ਗੋਇਲ ਦੀ ਸਾਂਝੀ ਅਗਵਾਈ ਵਿੱਚ ਕੀਤੀ ਗਈ! ਇਸ ਮੌਕੇ ਤੇ ਲਾਇਨ ਡਾਕਟਰ ਸੰਜੀਵ ਗੋਇਲ ਜੀ ਨੂੰ ਆਈ.ਐਮ.ਏ. ਪੰਜਾਬ ਦੇ ਸਾਲ 2027 ਲਈ ਪ੍ਰਧਾਨ ਚੁਣੇ ਜਾਣ ਤੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਜਿੰਮੇਵਾਰੀ ਲਾਇਨ ਐਡਵੋਕੇਟ ਦਿਲਦੀਪ ਸਿੰਘ ਵੱਲੋਂ ਨਿਭਾਈ ਗਈ ਅਤੇ ਉਹਨਾਂ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ। ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਵੱਲੋਂ ਦੱਸਿਆ ਗਿਆ ਕਿ ਡਾਕਟਰ ਸੰਜੀਵ ਗੋਇਲ ਇਸ ਤੋਂ ਪਹਿਲਾਂ ਵੀ ਆਈ.ਐਮ.ਏ. ਦੇ ਬਹੁਤ ਹੀ ਸ਼ਾਨਦਾਰ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ ਅਤੇ ਉਹਨਾਂ ਵੱਲੋਂ ਪਹਿਲੇ ਵੀ ਵਾਈਸ ਪ੍ਰਧਾਨ ਅਤੇ ਸਟੇਟ ਵਿੱਤ ਸਕੱਤਰ ਦੀ ਜਿੰਮੇਵਾਰੀ ਬੜੀ ਬਾਖੂਬੀ ਨਿਭਾਈ ਗਈ ਹੈ! ਉਹਨਾਂ ਵੱਲੋਂ ਡਾਕਟਰ ਸੰਜੀਵ ਗੋਇਲ ਨੂੰ ਨਵੀਂ ਜਿੰਮੇਵਾਰੀ ਤੇ ਸ਼ੁਭ ਇਛਾਵਾਂ ਦਿੱਤੀਆਂ ਗਈਆਂ। ਇਸ ਮੌਕੇ ਕਲੱਬ ਦੇ ਪੈਟਰਨ ਪੀਡੀਜੀ ਲਾਇਨ ਰਾਜੀਵ ਗੋਇਲ ਵੱਲੋਂ ਦੱਸਿਆ ਗਿਆ ਕਿ ਡਾਕਟਰ ਸੰਜੀਵ ਗੋਇਲ ਵੱਲੋਂ ਹਰ ਵਾਰ ਹੀ ਸਖਤ ਮਿਹਨਤ ਨਾਲ ਵੱਖ-ਵੱਖ ਮੁਕਾਮ ਪ੍ਰਾਪਤ ਕੀਤੇ ਗਏ ਹਨ।ਉਹਨਾਂ ਨੇ ਡਾਕਟਰ ਸੰਜੀਵ ਗੋਇਲ ਨੂੰ ਨਵੀਂ ਜਿੰਮੇਵਾਰੀ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਡਾਕਟਰ ਸੰਜੀਵ ਦੀ ਚੋਣ ਸਾਰੇ ਫਰੀਦਕੋਟ ਲਈ ਮਾਨ ਵਾਲੀ ਗੱਲ ਹੈ। ਇਸ ਮੌਕੇ ਲਾਇਨ ਡਾਕਟਰ ਐਸ ਐਸ ਬਰਾੜ ਪ੍ਰਧਾਨ ਆਈ ਐਮ ਏ ਫਰੀਦਕੋਟ ਨੇ ਵੀ ਡਾਕਟਰ ਸੰਜੀਵ ਗੋਇਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਈ.ਐਮ.ਏ ਦੀ ਰਾਜ ਵਿੱਚ ਮੈਡੀਕਲ ਨੀਤੀਆਂ ਬਣਾਉਣ ਅਤੇ ਡਾਕਟਰ ਭਾਈਚਾਰੇ ਦੇ ਹੱਕਾਂ ਅਤੇ ਮੁੱਦਿਆਂ ਲਈ ਕੀਤੀ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਬਾਰੇ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਵਿੱਚ ਆਏ ਹੋਏ ਸਾਰੇ ਮੈਂਬਰਾਂ ਵੱਲੋਂ ਡਾਕਟਰ ਸੰਜੀਵ ਗੋਇਲ ਦਾ ਸਨਮਾਨ ਫੁੱਲ ਮਾਲਾ,ਸ਼ਾਲ ਅਤੇ ਮੋਮੇਁਟੋ ਭੇਟ ਕੀਤਾ ਗਿਆ। ਅੰਤ ਵਿੱਚ ਲਾਇਨ ਪ੍ਰਿੰਸੀਪਲ ਡਾਕਟਰ ਐਸ.ਐਸ.ਬਰਾੜ ਵੱਲੋ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

0
0 views