logo

ਚੋਣ ਮੁਹਿੰਮ ਨੂੰ ਮਿਲੀ ਰਫ਼ਤਾਰ: ਕੈਪਟਨ ਅਨੋਖ ਸਿੰਘ ਤੇ ਸ. ਰਣਜੀਤ ਸਿੰਘ ਰਾਣਾ ਵੱਲੋਂ ਪਰਚਾਰ ਦੀ ਸ਼ੁਰੂਆਤ

ਸ਼੍ਰੀ ਗੋਇੰਦਵਾਲ ਸਾਹਿਬ, (ਡਾਕਟਰ ਸਤਵਿੰਦਰ ਬੁੱਗਾ)—ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਂਗਰਸ ਪਾਰਟੀ ਨੇ ਖੇਤਰ ਵਿੱਚ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਅੱਜ ਕਾਂਗਰਸ ਪਾਰਟੀ ਦੇ ਸਾਬਕਾ MLA ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਦੇ ਦਿਸਾ਼ ਨਿਰਦੇਸ਼ ਤੇ ਬਲਾਕ ਸਮਿਤੀ ਉਮੀਦਵਾਰ ਕੈਪਟਨ ਅਨੋਖ ਸਿੰਘ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸ. ਰਣਜੀਤ ਸਿੰਘ ਰਾਣਾ ਜੀ ਦੇ ਹੱਕ ਵਿੱਚ ਸ਼੍ਰੀ ਗੋਇੰਦਵਾਲ ਸਾਹਿਬ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਵਿਧੀਵਤ ਤੌਰ ‘ਤੇ ਵਿਆਪਕ ਪਰਚਾਰ ਮੁਹਿੰਮ ਸ਼ੁਰੂ ਕੀਤੀ ਗਈ।

ਮੁਹਿੰਮ ਦੌਰਾਨ ਕਾਂਗਰਸ ਵਰਕਰਾਂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਪਾਰਟੀ ਦੇ ਚੰਗੇ ਕੰਮਾਂ, ਵਿਕਾਸਮੁੱਖ ਨੀਤੀਆਂ ਅਤੇ ਦੋਵੇਂ ਉਮੀਦਵਾਰਾਂ ਦੇ ਸਾਫ ਸੁਥਰੇ ਅਤੇ ਮਿੱਠੇ ਸੁਭਾਵ ਬਾਰੇ ਜਾਣੂ ਕਰਵਾਇਆ। ਵਰਕਰਾਂ ਨੇ ਲੋਕਾਂ ਨੂੰ ਦੱਸਿਆ ਕਿ ਕੈਪਟਨ ਅਨੋਖ ਸਿੰਘ ਹਮੇਸ਼ਾਂ ਖੇਤਰ ਦੇ ਲੋਕਾਂ ਦੇ ਦੁਖ-ਸੁੱਖ ਵਿੱਚ ਸ਼ਾਮਿਲ ਰਹੇ ਹਨ ਅਤੇ ਬਲਾਕ ਸਮਿਤੀ ਦੇ ਰਾਹੀਂ ਲੋਕਾਂ ਦੇ ਕਈ ਮੁੱਖ ਮੁੱਦਿਆਂ—ਸੜਕਾਂ, ਪਾਣੀ, ਸਫਾਈ ਅਤੇ ਮੁੱਢਲੀਆਂ ਸੁਵਿਧਾਵਾਂ—ਦਾ ਹੱਲ ਪ੍ਰਾਇਰਟੀ ਤੇ ਕੀਤਾ ਜਾਵੇਗਾ।

ਇਸੇ ਤਰ੍ਹਾਂ ਸ. ਰਣਜੀਤ ਸਿੰਘ ਰਾਣਾ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਪੱਧਰ ‘ਤੇ ਵਿਕਾਸ ਦੀ ਮਜ਼ਬੂਤ ਯੋਜਨਾ ਬਣਾਈ ਗਈ ਹੈ। ਪ੍ਰਚਾਰ ਟੀਮ ਨੇ ਲੋਕਾਂ ਨੂੰ ਜਾਣਕਾਰੀ ਦਿਤੀ ਕਿ ਰਾਣਾ ਦਾ ਲੰਮਾ ਤਜਰਬਾ, ਸਾਫ ਰਾਜਨੀਤਿਕ ਚਿੱਤਰ ਅਤੇ ਲੋਕ ਸੇਵਾ ਦੀ ਲਗਨ ਉਨ੍ਹਾਂ ਨੂੰ ਖੇਤਰ ਲਈ ਇੱਕ ਵਧੀਆ ਚੋਣ ਬਣਾਉਂਦੇ ਹਨ।

ਡੋਰ-ਟੂ-ਡੋਰ ਅਤੇ ਪਿੰਡ-ਪਿੰਡ ਮੁਹਿੰਮ ਦੌਰਾਨ ਲੋਕਾਂ ਨੇ ਕਾਂਗਰਸ ਟੀਮ ਦਾ ਵਧੀਆ ਸਵਾਗਤ ਕੀਤਾ ਅਤੇ ਕਈ ਥਾਵਾਂ ‘ਤੇ ਲੋਕਾਂ ਨੇ ਆਪਣੀਆਂ ਸਥਾਨਕ ਸਮੱਸਿਆਵਾਂ ਵੀ ਸਾਂਝੀਆਂ ਕੀਤੀਆਂ। ਵਰਕਰਾਂ ਨੇ ਯਕੀਨ ਦਿਵਾਇਆ ਕਿ ਦੋਵੇਂ ਉਮੀਦਵਾਰਾਂ ਦੀ ਜਿੱਤ ਤੋਂ ਬਾਅਦ ਵਿਕਾਸੀ ਕੰਮਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।

ਮੁਹਿੰਮ ਦੌਰਾਨ ਕਈ ਯੁਵਾ ਅਤੇ ਸੀਨੀਅਰ ਵਰਕਰ ਵੱਡੇ ਜੋਸ਼ ਨਾਲ ਮੌਜੂਦ ਰਹੇ ਅਤੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਤਾਕਤ ਨਾਲ ਮਜ਼ਬੂਤੀ ਨਾਲ ਆਉਣ ਵਾਲੀਆਂ ਚੋਣਾਂ ਲੜੇਗੀ। ਇਸ ਮੁਹਿੰਮ ਦਾ ਮਕਸਦ ਸਿਰਫ਼ ਚੋਣੀ ਪਰਚਾਰ ਨਹੀਂ, ਬਲਕਿ ਲੋਕਾਂ ਨਾਲ ਸੀਧਾ ਸੰਪਰਕ ਬਣਾਉਣਾ ਅਤੇ ਉਨ੍ਹਾਂ ਦੀਆਂ ਅਸਲ ਲੋੜਾਂ ਨੂੰ ਸਮਝਣਾ ਵੀ ਹੈ ਇਸ ਮੋਕੇ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਮੈਂਬਰ ਅਤੇ ਸਮਰਪਿਤ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ, ਜਿਨ੍ਹਾਂ ਵਿੱਚ ਸ. ਨਿਸ਼ਾਨ ਸਿੰਘ ਢੋਟੀ, ਸ. ਗੁਰਵਿੰਦਰ ਸਿੰਘ ਰਾਏ, ਸ. ਰਘੁਬੀਰ ਸਿੰਘ ਵਿਰਕ, ਸ. ਫਤਿਹ ਸਿੰਘ, ਸ. ਮੋਹਣ ਸਿੰਘ ਬੱਲਾ ਜੀ, ਸ. ਬਲਵਿੰਦਰ ਸਿੰਘ, ਸ. ਗੁਰਅਵਤਾਰ ਸਿੰਘ ਬੱਬੂ ਭਲਵਾਨ, ਸ. ਹਰਦਿਆਲ ਸਿੰਘ ਕੰਗ, ਏ.ਐਸ.ਆਈ. ਹਰਭਜਨ ਸਿੰਘ ਸਰਾਂ, ਸ. ਪਲਵਿੰਦਰ ਸਿੰਘ ਫੌਜੀ, ਲਾਡੀ ਬਾਠ, ਸ. ਜਗੀਰ ਸਿੰਘ, ਸ. ਸ਼ਾਮ ਸਿੰਘ, ਬਿੱਕਾ ਲਾਹੌਰੀਆ, ਸ. ਦਿਲਬਾਗ ਸਿੰਘ ਤੁੜ, ਡਾ. ਸਤਵਿੰਦਰ ਸਿੰਘ ਬੁੱਗਾ, ਸ. ਹਰਪ੍ਰੀਤ ਸਿੰਘ ਬੱਬਾ, ਜੱਸਾ ਸਿੰਘ, ਲਛਮਣ ਸਿੰਘ, ਲਾਲੀ ਢੋਟੀ, ਸ. ਸਤਨਾਮ ਸਿੰਘ ਅਤੇ ਸ. ਸਤਨਾਮ ਸਿੰਘ ਰਾਜਿੰਦਰ ਸਿੰਘ ਗਿੱਲ, ਮਲਕੀਤ ਸਿੰਘ ਪ੍ਰਧਾਨ ਮੇਜਰ ਸਿੰਘ ਕਲੇਰ ਹਰਵਿੰਦਰ ਸਿੰਘ ਮੈਂਬਰ ਪੰਚਾਇਤ ਲਖਵਿੰਦਰ ਸਿੰਘ ਹਰਪ੍ਰੀਤ ਸਿੰਘ ਬੱਬਾ ਜਸਪਾਲ ਸਿੰਘ ਰਾਣਾ ਲਹੌਰੀਆ ਬਿੱਕਾਂ ਲਹੌਰੀਆ ਰਣਜੀਤ ਸਿੰਘ ਹਰਪਾਲ ਸਿੰਘ 285. ਜਸਪਾਲ ਸਿੰਘ ਜੱਸ ਗੌਵਨ ਸੰਧੂ ਗੁਰਦਿਆਲ ਸਿੰਘ ਢੋਟੀ ਲਾਲੀ ਚੌਟੀ ਦਲਜੀਤ ਸਿੰਘ ਸੰਗਤਪੁਰੀਆ ਸਤਨਾਮ ਸਿੰਘ ਟੀਟੂ ਤਰਸੇਮ ਸਿੰਘ ਸਤਬੀਰ ਸਿੰਘ ਪ੍ਰਤਾਪ ਸਿੰਘ ਧਰਮਿੰਦਰ ਸਿੰਘ ਡਾਕਟਰ ਕੁਲਦੀਪ ਸਿੰਘ ਬੀਰਾ ਮਿਸਤਰੀ ਬੀਰਾ ਹਲਵਾਈ ਦਲਬੀਰ ਸਿੰਘ ਦਮਨ ਸਿੰਘ ਗੋਲਡੀ ਭੱਲਾ ਗੁਰਦੇਵ ਬੱਗੌ ਹਜ਼ਾਰਾਂ ਸਿੰਘ ਹੌਰੀ ਮੰਡ ਹਜਾਰਾ ਸਿੰਘ ਮਨਦੀਪ ਸਿੰਘ ਸੁਖਵਿੰਦਰ ਸਿੰਘ ਧਾਲੀਵਾਲ ਆਦਿ ਹਾਜ਼ਿਰ ਸਨ


ਕਾਂਗਰਸ ਅਗਵਾਈ ਦਾ ਕਹਿਣਾ ਹੈ ਕਿ ਇਹ ਚੋਣ ਖੇਤਰ ਦੇ ਭਵਿੱਖ ਲਈ ਮਹੱਤਵਪੂਰਨ ਹੈ ਅਤੇ ਕੈਪਟਨ ਅਨੋਖ ਸਿੰਘ ਤੇ ਸ. ਰਣਜੀਤ ਸਿੰਘ ਰਾਣਾ ਦੀ ਜਿੱਤ ਨਾਲ ਖੇਤਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ। ਮੁਹਿੰਮ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤੀਵਰਤਾ ਨਾਲ ਜਾਰੀ ਰੱਖਣ ਦੀ ਯੋਜਨਾ ਹੈ।

21
832 views