logo

ਪਿੰਡ ਬੁਰਜ ਨਕਲੀਆਂ (ਨੇੜੇ ਰਾਏਕੋਟ ) ਜ਼ਿਲ੍ਹਾ ਲੁਧਿਆਣਾ ਵਿਖ਼ੇ ਧਾਰਮਿਕ ਦੀਵਾਨ ਸਜਾਏ ਜਾਣਗੇ.... ਭਾਈ ਹਰਬੂਟ ਸਿੰਘ ਜੀ

ਰਾਏਕੋਟ:( ਨਿੱਜੀ ਪੱਤਰ ਪ੍ਰੇਰਕ) ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਅਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਬੁਰਜ ਨਕਲੀਆਂ ( ਨੇੜੇ ਰਾਇਕੋਟ), ਸਿੰਘ ਜਿਲਾ ਲੁਧਿ ਵਿਖੇ ਮਿਤੀ 5,6,7 ਦਸੰਬਰ ਦਿਨ ਸ਼ੁਕਰਵਾਰ ਸ਼ਨੀਵਾਰ ਅਤੇ ਐਤਵਾਰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਦੀਵਾਨ ਸਜਾਏ ਜਾਣਗੇ ਇਸ ਸਮੇ ਬਾਬਾ ਹਰਪ੍ਰੀਤ ਸਿੰਘ ਜੀ ਗਿਆਨੀ ਦਰਸ਼ਨ ਸਿੰਘ ਜੀ ਸੰਤ ਬਾਬਾ ਗੁਰਪਾਲ ਸਿੰਘ ਅਤੇ ਹੋਰ ਸੰਤ ਪੁਰਖ ਹਾਜ਼ਰੀਆ ਭਰਨਗੇ ਰਹੇl ਬਾਬਾ ਹਰਬੂਟ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਬੁਰਜ ਨਕਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ 7 ਦਸੰਬਰ ਨੂੰ ਮਹਾਨ ਨਗਰ ਕੀਰਤਨ ਕੀਤਾ ਜਾਏਗਾ ਜਿਸ ਵਿੱਚ ਢਾਡੀ ਸਤਨਾਮ ਸਿੰਘ ਚਮਿੰਡਾ ਸੰਗਤਾਂ ਨੂੰ ਨਿਹਾਲ ਕਰਨਗੇ ਗੁਰਦੁਆਰਾ ਕਾਲਗੀਧਾਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਜੀ ਬੁਰਜ ਨਕਲੀਆਂ ਵਾਲੇ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਕੀਤੇ ਜਾ ਰਹੇ ਇਸ ਸਮਾਗਮ ਨੂੰ ਯੂਟੀਊਬ ਚੈਨਲ ਕਲਗੀਧਰ ਟੀਵੀ ਬੁਰਜ ਦੁਆਰਾ ਲਾਈਵ ਕੀਤਾ ਜਾਵੇਗਾ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਣਗੇ

3
78 views