logo

ਪੰਜਾਬ ਸਰਕਾਰ ਵਿਰੁੱਧ PSPCL ਠੇਕਾ ਮੁਲਾਜ਼ਮਾਂ ਦਾ ਜ਼ਬਰਦਸਤ ਰੋਸ਼: ਪਟਿਆਲਾ ਬਿਜਲੀ ਬੋਰਡ ਦਫ਼ਤਰ ਤੋਂ ਬੱਸ ਸਟੈਂਡ ਤਕ ਨਾਅਰੇਬਾਜ਼ੀ |

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਅੱਜ ਪਟਿਆਲਾ ਵਿਖੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ’ਚ ਸ਼ਕਤੀਸ਼ਾਲੀ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਨੇ ਬਿਜਲੀ ਬੋਰਡ ਦਫ਼ਤਰ ਤੋਂ ਬੱਸ ਸਟੈਂਡ ਤਕ ਰੋਸ਼ ਮਾਰਚ ਕੱਢਦੇ ਹੋਏ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਪੈਂਡਿੰਗ ਮੰਗਾਂ ਨੂੰ ਤੁਰੰਤ ਮੰਨਣ ਦੀ ਮੰਗ ਉਠਾਈ।ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਮੁੜ–ਮੁੜ ਭਰੋਸੇ ਤਾਂ ਦਿੱਤੇ ਜਾਂਦੇ ਹਨ, ਪਰ ਹਕੀਕਤ ਵਿੱਚ ਠੇਕੇ ’ਤੇ ਕੰਮ ਕਰ ਰਹੇ ਹਜ਼ਾਰਾਂ ਮੁਲਾਜ਼ਮਾਂ ਨਾਲ ਹੋ ਰਿਹਾ ਅਨਿਆਇ ਖਤਮ ਨਹੀਂ ਹੋ ਰਿਹਾ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਰੋਜ਼ਗਾਰ ਦੀ ਸੁਰੱਖਿਆ, ਪੱਕੇ ਕਰਨ ਦੀ ਪ੍ਰਕਿਰਿਆ, ਤਨਖ਼ਾਹਾਂ ਵਿਚ ਵਾਧਾ ਅਤੇ ਸੋਸ਼ਲ ਸੁਰੱਖਿਆ ਵਰਗੀਆਂ ਬੁਨਿਆਦੀ ਮੰਗਾਂ ’ਤੇ ਸਰਕਾਰ ਦਾ ਚੁੱਪ ਰਹਿਣਾ ਮੁਲਾਜ਼ਮਾਂ ਨੂੰ ਸੜਕਾਂ ’ਤੇ ਉਤਰਨ ਲਈ ਮਜਬੂਰ ਕਰ ਰਿਹਾ ਹੈ।

4
4 views