
ਏਐੱਸਐੱਮਸੀਟੀਐੱਚ ਵੱਲੋਂ 350 ਸਾਲਾ ਸ਼ਹੀਦੀ ਦਿਵਸ 'ਤੇ ਮੁਢਲੀ ਸਹਾਇਤਾ ਕੈਂਪ ਵਿੱਚ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ
ਲੱਖਾਂ ਸੰਗਤਾਂ ਨਕਮਸਤਕ ਹੋਈਆਂ
ਟੋਹਾਣਾ/ਫਤਿਹਾਬਾਦ (ਹਰਿਆਣਾ), 3 ਦਸੰਬਰ (ਮਨਜੀਤ ਸਿੰਘ)- ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਦੁਵਾਰਾ ਸ੍ਰੀ ਧਮਤਾਨ ਸਾਹਿਬ (ਜ਼ਿਲ੍ਹਾ ਜੀਂਦ) ਵਿਖੇ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ (ਰਜਿ.) ਵੱਲੋਂ ਖਾਲਸਾ ਏਡ ਅਤੇ ਮੈਡੀਸਿਟੀ ਹੋਸਪਿਟਲ ਟੋਹਾਣਾ ਮੈਡੀਸਿਟੀ ਹਸਪਤਾਲ ਕੈਂਚੀ ਚੌਂਕ ਟੋਹਾਣਾ ਨੂੰ ਮੁਢਲੀ ਸਹਾਇਤਾ ਸੇਵਾ ਵਜੋਂ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।ਇਹ ਸੇਵਾਵਾਂ ਟਰਸਟ ਦੇ ਪ੍ਰਦੇਸ਼ ਪ੍ਰਧਾਨ ਡਾਕਟਰ ਅਜੈਬ ਸਿੰਘ ਫਤਿਹਪੁਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟੋਹਾਣਾ ਬਲਾਕ ਪ੍ਰਧਾਨ ਡਾਕਟਰ ਗੁਰਦੀਪ ਸਿੰਘ ਢਿੱਲੋ, ਡਾਕਟਰ ਦਿਲਬਾਗ ਸਿੰਘ ਦੀਵਾਣਾ, ਡਾਕਟਰ ਮਨਜੀਤ ਸਿੰਘ ਟੋਹਾਣਾ, ਡਾਕਟਰ ਸੁਰੇਸ਼ ਮਲਿਕ ਦੀ ਅਗਵਾਈ ਵਿੱਚ ਖ਼ਾਲਸਾ ਏਡ ਦੇ ਮੁੱਢਲੀ ਸਹਾਇਤਾ ਸੇਵਾ ਕੈਂਪ ਵਿੱਚ ਡਾਕਟਰ ਮਹਾਂਵੀਰ ਸ਼ਰਮਾ, ਡਾਕਟਰ ਮੇਜਰ ਸਿੰਘ ਪਿੱਪਲਥਾਹ, ਡਾਕਟਰ ਸੰਦੀਪ ਖਾਨ ਬਲਾਕ ਪ੍ਰਧਾਨ ਉਚਾਣਾ, ਡਾਕਟਰ ਦਿਲਬਾਗ ਮੋਰ, ਡਾਕਟਰ ਸੁਖਵਿੰਦਰ ਸਿੰਘ ਪਿੰਡ ਨਿਮਨਾਬਾਦ ਸਫੀਦੋ, ਡਾ: ਰੁਪਿੰਦਰ ਕੌਰ ਚਿੱਲੇਵਾਲ, ਡਾਕਟਰ ਪੂਜਾ ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਗਈਆਂ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਤਿੰਨ ਰੋਜਾ ਮੁਢਲੀ ਸਹਾਇਤਾ ਦੇ ਕੇ ਕੈਂਪ ਵਿੱਚ ਸੇਵਾ ਕੀਤੀ। ਤਕਰੀਬਨ ਪੰਜ ਲੱਖ ਦੇ ਕਰੀਬ ਸੰਗਤ ਗੁਰਦੁਆਰਾ ਸ੍ਰੀ ਧਮਧਾਨ ਸਾਹਿਬ ਜਿਲਾ ਜੀਦ ਵਿਖੇ ਨਕਮਸਤਕ ਹੋਈਆਂ, ਪਹੁੰਚੇ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਪੇਸ਼ ਕੀਤੇ ਗੁਰੂ ਇਤਿਹਾਸ ਨੂੰ ਸਰਵਣ ਕੀਤਾ ਅਤੇ ਆਪਣੇ ਗੁਰੂ ਸਾਹਿਬ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ। ਮੈਡੀਸਿਟੀ ਹੋਸਪਿਟਲ ਟੋਹਾਣਾ ਦੇ ਡਾਕਟਰਾਂ ਦੀ ਟੀਮ ਨਾਲ ਡਾਕਟਰ ਮਹਾਂਵੀਰ ਧਾਰਸੂਲ ਜਿਲਾ ਉਪ ਪ੍ਰਧਾਨ, ਡਾਕਟਰ ਜਗਸੀਰ ਅਮਾਣੀ, ਡਾਕਟਰ ਰਮਨਦੀਪ ਸਿੰਘ ਢੇਰ, ਡਾਕਟਰ ਜੋਰਾ ਸਿੰਘ ਸਮੈਣ, ਡਾਕਟਰ ਭਰਤ ਸਿੰਘ ਮੰਗੇੜਾ, ਡਾਕਟਰ ਸਤਨਾਮ ਸਿੰਘ ਸ਼ਕਰਪੁਰਾ, ਡਾਕਟਰ ਗੁਰਪ੍ਰੀਤ ਸਿੰਘ ਸਰਪੰਚ ਕਾਣਾਖੇੜਾ, ਰਘੁਬੀਰ ਧਾਰਸੂਲ, ਡਾਕਟਰ ਰਾਜਪਾਲ ਰਾਜੂ ਬਲੀਆਲਾ ਸੇਵਾ ਕਰਨ ਲਈ ਪਹੁੰਚੇ। ਪੰਥ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ, ਬਾਬਾ ਗੁਰਵਿੰਦਰ ਸਿੰਘ ਮਾਂਡੀਵਾਲੇ, ਜੱਥੇਦਾਰ ਅਕਾਲ ਸ੍ਰੀ ਤਖ਼ਤ ਸਾਹਿਬ ਜੀ ਗਿਆਨੀ ਕੁਲਦੀਪ ਸਿੰਘ ਗੜਗੱਜ, ਗਿਆਨੀ ਸਿਮਰਪ੍ਰੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਭਾਈ ਜਗਤਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਜਬਰਤੋੜ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲੇ, ਭਾਈ ਭਾਰਤ ਸਿੰਘ ਜਵੱਦੀ ਟਕਸਾਲ ਵਾਲੇ ਤੋਂ ਇਲਾਵਾ ਬੇਅੰਤ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਗੁਰੂ ਇਤਿਹਾਸ ਸੁਣਾ ਕੇ ਪਹੁੰਚੀਆਂ ਸੰਗਤਾਂ ਨੂੰ ਨਿਹਾਲ ਕੀਤਾ।