logo

ਦਸ਼ਮੇਸ਼ ਕਾਲਜ ਆਫ ਨਰਸਿੰਗ ਵਿਖੇ ਹੋਈ ਫ਼ਰੈੱਸ਼ਰ ਅਤੇ ਫ਼ੇਅਰਵੈੱਲ ਪਾਰਟੀ..

ਫਰੀਦਕੋਟ:02 ਦਸੰਬਰ, ( ਕੰਵਲ ਸਰਾਂ)- ਦਸ਼ਮੇਸ਼ ਕਾਲਜ ਆਫ ਨਰਸਿੰਗ ਚ ਨਵੇਂ ਆਏ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਅਤੇ ਬੀ.ਐੱਸ.ਸੀ. ਨਰਸਿੰਗ ਦੇ ਅੱਠਵੇਂ ਸਮੈਸਟਰ (ਚੌਥੇ ਸਾਲ) ਅਤੇ ਜੀ.ਐਨ.ਐਮ. ਦੇ ਤੀਜੇ ਸਾਲ ਦੇ ਫਾਈਨਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ ਵਾਸਤੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਕਾਲਜ ਦੇ ਡਾਇਕਟੈਰ ਡਾ. ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਅਤੇ ਟਰੈਜਰਾਰ ਸਵਰਨਜੀਤ ਸਿੰਘ ਗਿੱਲ ਸ਼ਾਮਿਲ ਹੌਏ। ਇਹ ਪ੍ਰੋਗਰਾਮ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਭੁਪਿੰਦਰ ਕੌਰ ਦੀ ਸਮੁੱਚੀ ਨਿਗਰਾਨੀ ਹੇਠ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਭੁਪਿੰਦਰ ਕੌਰ ਵੱਲੋ ਆਏ ਹੋਏ ਮੁੱਖ ਮਹਿਮਾਨਾਂ ਨੂੰ ਪ੍ਰਤੀਕ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਦਿਆਂ ਹਾਜਰੀਨ ਦਾ ਮਨ ਮੋਹ ਲਿਆ। ਇਸ ਮੌਕੇ ਮਾਡਲਿੰਗ ਅਤੇ ਸਕਿੱਟ ਨੂੰ ਹਰ ਵਰਗ ਦੇ ਦਰਸ਼ਕਾਂ ਦਾ ਭਰਵਾਂ ਪਿਆਰ ਪ੍ਰਾਪਤ ਹੋਇਆ। ਨਵੇਂ ਆਏ ਵਿਦਿਆਰਥੀਆਂ ਅਤੇ ਆਖਰੀ ਸਾਲ ਦੇ ਵਿਦਿਆਰਥੀਆਂ ਚੋ ਮਿਸ ਫਰੈਸ਼ਰ, ਮਿਸਟਰ ਫਰੈਸ਼ਰ, ਮਿਸ ਫੇਂਅਰਵੈੱਲ ਅਤੇ ਮਿਸਟਰ ਫੇਂਅਰਵੈੱਲ ਚੁਣੇ ਗਏ। ਆਖਰੀ ਸਾਲ ਦੇ ਵੱਖ ਵੱਖ ਖੇਤਰਾਂ ਚ ਸ਼ਾਨਦਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਮੁੱਖ ਮਹਿਮਾਨ ਡਾਇਕਟੈਰ ਡਾ. ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸ. ਸਵਰਨਜੀਤ ਸਿੰਘ ਗਿੱਲ ਨੇ ਨਵੇਂ ਆਏ ਵਿਦਿਆਰਥੀਆਂ ਦਾ ਹੌਸਲਾ ਅਫਜਾਈ ਕੀਤੀ ਅਤੇ ਉਹਨਾਂ ਨੂੰ ਦਿਲ ਲਾ ਕੇ ਪੜ੍ਹਨ ਲਈ ਉਤਸ਼ਾਹਿਤ ਕੀਤਾ। ਇਸ ਪ੍ਰੋਗਰਾਮ ਚ ਕਾਲਜ ਸਟਾਫ ਚ ਖਾਸ ਤੌਰ ਤੇ ਮਿਸਟਰ ਨਰੇਂਦਰ ਕੁਮਾਰ ਸੁਮੇਰੀਆ, ਐਸ.ਐਨ.ਏ. ਐਡਵਾਇਜਰ ਡਾ. ਸੁਮਨ ਐਸ. ਐਲਗਜੈਂਡਰ, ਪ੍ਰੋਫੈਸਰ ਰਾਜਵਿੰਦਰ ਕੌਰ ਗਿੱਲ, ਪ੍ਰੋਫੈਸਰ ਕਿਰਨਜੀਤ ਕੌਰ, ਪ੍ਰੋਫੈਸਰ ਗੁਰਕਿਰਨ ਕੌਰ, ਅਸਿਸਟੈਂਟ ਪ੍ਰੋਫੈਸਰ ਰਮਨਦੀਪ ਕੌਰ ਅਤੇ ਬਾਕੀ ਸਟਾਫ ਮੈਬਰ ਨੇ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਬਣਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ।

12
3664 views