logo

ਰੰਗਲਾ ਪੰਜਾਬ ਸਕੀਮ ਤਹਿਤ ਗੁਰਦਾਸਪੁਰ ਹਲਕੇ ਨੂੰ ਮਿਲੀ ਵੱਡੀ ਰਾਹਤ 1 ਕਰੋੜ 20 ਲੱਖ 81 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਜਾਰੀ, ਰਮਨ ਬਹਿਲ ਵੱਲੋਂ 26 ਪਿੰਡਾਂ ਨੂੰ ਚੈੱਕ ਤਕਸੀਮ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 28 ਨਵੰਬਰ
ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਸਕੀਮ ਅਧੀਨ ਸੂਬੇ ਦੇ ਹਰ ਹਲਕੇ ਵਿੱਚ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਜ਼ੋਰਦਾਰ ਯਤਨ ਕੀਤੇ ਜਾ ਰਹੇ ਹਨ। ਇਸ ਕੜੀ ਹੇਠ ਗੁਰਦਾਸਪੁਰ ਹਲਕੇ ਲਈ 1 ਕਰੋੜ 20 ਲੱਖ 81 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ, ਜਿਸ ਦੇ ਚੈੱਕ ਆਪ ਆਗੂ ਅਤੇ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ 26 ਪਿੰਡਾਂ ਦੇ ਸਰਪੰਚਾਂ ਨੂੰ ਤਕਸੀਮ ਕੀਤੇ ਗਏ।
ਰਮਨ ਬਹਿਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਾਰਦਿਕ ਧੰਨਵਾਦ ਕਰਦੇ ਹੋਏ ਕਿਹਾ ਕਿ ਰੰਗਲਾ ਪੰਜਾਬ ਸਕੀਮ ਗ੍ਰਾਮੀਣ ਵਿਕਾਸ ਲਈ ਇਕ ਮਜ਼ਬੂਤ ਕਦਮ ਹੈ। ਇਸ ਸਕੀਮ ਨਾਲ ਪਿੰਡਾਂ ਦੇ ਬੁਨਿਆਦੀ ਢਾਂਚੇ, ਸੁਵਿਧਾਵਾਂ ਅਤੇ ਜਨ–ਭਲਾਈ ਦੇ ਕਾਰਜਾਂ ਨੂੰ ਨਵਾਂ ਆਧਾਰ ਮਿਲੇਗਾ। ਉਨ੍ਹਾਂ ਦੱਸਿਆ ਕਿ ਹਲਕਾ ਗੁਰਦਾਸਪੁਰ ਵਿੱਚ ਵਿਆਪਕ ਵਿਕਾਸ ਕਾਰਜ ਨਿਰੰਤਰ ਚੱਲ ਰਹੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਪਹਿਲੀ ਤਰਜੀਹ ਤੇ ਕੀਤਾ ਜਾ ਰਿਹਾ ਹੈ।
ਚੈੱਕ ਵੰਡ ਸਮਾਰੋਹ ਦੌਰਾਨ ਨੀਰਜ ਸਲਹੋਤਰਾ (ਯੁੱਧ ਨਸ਼ੇ ਵਿਰੁੱਧ ਹਲਕਾ ਕੋਆਰਡੀਨੇਟਰ), ਐਡਵੋਕੇਟ ਸੁੱਚਾ ਸਿੰਘ ਮੁਲਤਾਨੀ, ਹਨੀ ਬਹਿਲ ਅਤੇ ਪਵਨ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਰੰਗਲਾ ਪੰਜਾਬ ਸਕੀਮ ਨਾਲ ਪਿੰਡਾਂ ਵਿੱਚ ਵਿਕਾਸ ਦੀ ਨਵੀਂ ਲਹਿਰ ਦੌੜ ਪੈਣ ਦੀ ਉਮੀਦ ਜਤਾਈ ਜਾ ਰਹੀ ਹੈ।

12
1561 views