logo

ਐਨਜੀਓ ਗੂੰਜ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ ਕੰਮ ਦੇ ਬਦਲੇ ਜਰੂਰੀ ਕਿਟ ਦੇਣ ਦਾ ਕੀਤਾ ਵਾਅਦਾ

ਐਨਜੀਓ ਗੂੰਜ ਨੇ ਅੱਜ ਬਲਾਕ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੋਰਾਂਗਲਾ ਦੇ ਵੱਖ ਵੱਖ ਸਕੂਲਾਂ ਦਾ ਦੌਰਾ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਪਨਿਆੜ ਨੇ ਦੱਸਿਆ ਕਿ ਹੈ ਕਿ ਇਸ ਸੰਸਥਾ ਦੇ ਅਧਿਕਾਰੀ ਜਗਦੀਸ਼ ਕੁਮਾਰ ਜੀ ਪਹਿਲਾਂ ਵੀ ਬਲਾਕ ਦੋਰਾਂਗਲਾ ਵਿੱਚ ਆਏ ਸੀ ਅਤੇ ਉਹਨਾਂ ਨੇ ਜਮੀਨੀ ਪੱਧਰ ਤੋਂ ਬਲਾਕ ਦੋਰਾਂਗਲਾ ਦੇ ਸਕੂਲਾਂ ਦੀ ਹਾਲਾਤ ਦੇਖੇ ਸਨ ਉਹਨਾਂ ਸਕੂਲਾਂ ਦੇ ਹਾਲਾਤ ਨੂੰ ਦੇਖ ਕੇ ਆਪਣੀ ਰਿਪੋਰਟ ਬਣਾ ਕੇ ਆਪਣੀ ਐਨਜੀਓ ਨੂੰ ਮੁੱਖ ਦਫਤਰ ਵਿਖੇ ਭੇਜੀ ਸੀ ਜਿਸ ਦੇ ਆਧਾਰ ਉੱਤੇ ਉਹਨਾਂ ਵੱਲੋਂ ਸਿਫਾਰਿਸ਼ ਕੀਤਾ ਹੈ ਸਮਾਨ ਬਲਾਕ ਵਿੱਚ ਪਹੁੰਚ ਗਿਆ ਜਿਸ ਦੀ ਵੰਡ ਉਹਨਾਂ ਨੇ ਸ਼ੁਰੂ ਕਰਵਾ ਦਿੱਤੀ ਹੈ ਇਸ ਸਬੰਧੀ ਗੂੰਜ ਅਧਿਕਾਰੀ ਜਗਦੀਸ਼ ਕੁਮਾਰ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਪਿੰਡੀ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੀ ਇੱਕ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਸਕੂਲ ਦੇ ਕੰਮਾਂ ਪ੍ਰਤੀ ਉਤਸਾਹਿਤ ਕੀਤਾ ਅਤੇ ਸਕੂਲ ਦੇ ਕੰਮ ਕਰਨ ਲਈ ਕਿਹਾ ਅਤੇ ਇਸ ਦੇ ਬਦਲੇ ਇਕ ਘਰੇਲੂ ਸਮਾਨ ਦੀ ਕਿੱਟ ਵੀ ਦੇਣ ਦਾ ਵਾਅਦਾ ਕੀਤਾ l ਇਸ ਮੌਕੇ ਹੈਡ ਟੀਚਰ ਸਰੋਜਬਾਲਾ ਸਰਵਜੀਤ ਕ੍ਰਿਸ਼ਨਾ ਦੇ ਵੀ ਰਿੰਪੀ ਡਿੰਪਲ ਦਲਬੀਰ ਕੌਰ, ਕਮਲੇਸ਼ ਕੁਮਾਰੀ ਬੇਬੀ ਆਦਿ ਹਾਜ਼ਰ ਸਨ

14
1327 views