logo

ਨਗਰ ਸੁਧਾਰ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਸ਼ਹਿਰ ਨਿਵਾਸੀਆ ਨੂੰ ਆ ਰਹੀਆ ਮੁਸ਼ਕਿਲਾਂ ਬਾਰੇ ਨਗਰ ਕੌਂਸਲ ਫਰੀਦਕੋਟ ਦੇ ਪ੍ਰਧਾਨ ਨੂੰ ਜਾਣੂ ਕਰਵਾਇਆ...ਰਾਜ ਕੁਮਾਰ ਗੁਪਤਾ


ਫਰੀਦਕੋਟ:28,ਨਵੰਬਰ 25 (ਨਾਇਬ ਰਾਜ)

ਬੀਤੇ ਦਿਨੀਂ ਨਗਰ ਸੁਧਾਰ ਸੇਵਾ ਸੁਸਾਇਟੀ ਫਰੀਦਕੋਟ ਦੇ ਮੈਂਬਰ ਰਾਜ ਕੁਮਾਰ ਗੁਪਤਾ ਸੀਨੀਅਰ ਐਡਵੋਕੇਟ ਪੰਜਾਬ ਐਡ ਹਰਿਆਣਾ ਹਾਈਕੋਰਟ ਦੀ ਅਗਵਾਈ ਵਿੱਚ ਨਗਰ ਕੌਂਸਲ ਫਰੀਦਕੋਟ ਦੇ ਪ੍ਰਧਾਨ ਨਰਿੰਦਰਪਾਲ ਨਿੰਦਾ ਜੀ ਮਿਲੇ ਤੇ ਸ਼ਹਿਰ ਨਿਵਾਸੀਆ ਨੂੰ ਪੇਸ਼ ਆ ਰਹੀਆ ਮੁਸ਼ਕਿਲਾਂ ਤੋ ਨਗਰ ਕੌਂਸਲ ਦੇ ਪ੍ਰਧਾਨ ਜੀ ਨੂੰ ਜਾਣੂ ਕਰਵਾਇਆ ਤੇ ਮੰਗ ਪੱਤਰ ਦਿੱਤਾ। ਪ੍ਰਧਾਨ ਜੀ ਨੇ ਆਏ ਹੋਵੇ ਨਗਰ ਸੁਧਾਰ ਸੇਵਾ ਸੋਸਾਇਟੀ ਫਰੀਦਕੋਟ ਦੇ ਮੈਂਬਰਾਂ ਦੀਆ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਕੁਝ ਮੰਗਾਂ ਦਾ ਉਹਨਾਂ ਮੌਕੇ ਤੇ ਹੀ ਹੱਲ ਕਰ ਦਿੱਤਾ। ਬਾਕੀ ਰਹਿੰਦੀਆਂ ਮੰਗਾਂ ਸਬੰਧੀ ਸਬੰਧਤ ਅਧਿਕਾਰੀਆਂ/ ਕਰਮਚਾਰੀਆਂ ਨੂੰ ਲੋੜੀਂਦੇ ਅਦੇਸ਼ ਦਿੱਤੇ। ਇਸ ਮੌਕੇ ਤੇ ਮਦਨ ਲਾਲ ਸਰਮਾ ਕੋ- ਕਨਵੀਨਰ, ਕੇ.ਪੀ.ਸਿੰਘ ਸਰਾਂ ਕੋ- ਕਨਵੀਨਰ,ਡਾ.ਸੰਜੀਵ ਸੇਠੀ ਜਰਨਲ ਸਕੱਤਰ,ਜਸਪ੍ਰੀਤ ਸਿੰਘ ਕਨਵੀਨਰ, ਸ਼ੰਕਰ ਸ਼ਰਮਾ ਪ੍ਰਧਾਨ ਜਲ ਜੀਵਨ ਬਚਾਉ ਮੋਰਚਾ,ਹਰਜੀਤ ਸਿੰਘ ਲੈਕਚਰਾਰ, ਅਮਰਜੀਤ ਸਿੰਘ ਵਾਲੀਆ ਕੈਸ਼ੀਅਰ, ਸੰਨੀ ਸੱਚਦੇਵਾ ਕੋ ਕਨਵੀਨਰ ਅਤੇ ਰਜਿੰਦਰ ਅਰੋੜਾ ਪ੍ਰੈੱਸ ਸਕੱਤਰ ਹਾਜ਼ਰ ਸਨ।

2
125 views