
ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰ ਐਸੋਸੀਏਸ਼ਨ ਦੀ ਭਰਵੀਂ ਮੀਟਿੰਗ ਦਾਸਤਾਨ ਹੋਟਲ ਫਰੀਦਕੋਟ ਵਿਖੇ ਸ੍ਰੀ ਅਮਰਜੀਤ ਸਿੰਘ ਵਾਲੀਆ ਦੇ ਪ੍ਰਧਾਨਗੀ ਹੇਠ ਹੋਈ
ਫਰੀਦਕੋਟ 27.11.25(ਨਾਇਬ ਰਾਜ)
ਮਿਤੀ 27/11/2025 ਦਿਨ ਵੀਰਵਾਰ ਨੂੰ ਪੰਜਾਬ ਸਟੇਟ ਮਨਿਸਟਿਰੀਅਲ ਪੈਨਸ਼ਨਰ ਐਸੋਸੀਏਸ਼ਨ ਦੀ ਭਰਵੀਂ ਮੀਟਿੰਗ ਦਾਸਤਾਨ ਹੋਟਲ ਫਰੀਦਕੋਟ ਵਿਖੇ ਸ੍ਰੀ ਅਮਰਜੀਤ ਸਿੰਘ ਵਾਲੀਆ ਜਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਸ੍ਰੀ ਮਲਕੀਤ ਸਿੰਘ ਮਾਨ ਜਿਲਾ ਜਨਰਲ ਸਕੱਤਰ ਨੇ ਮੰਗਾਂ ਸਬੰਧੀ ਆਪਣੇ ਵਿਚਾਰ ਅਤੇ ਮੰਚ ਸੰਚਾਲਨ ਬਾਖੂਬੀ ਨਾਲ ਨਿਭਾਇਆ ਜਥੇਬੰਦੀ ਦੇ ਮੁੱਖ ਸਲਾਹਕਾਰ ਸ੍ਰੀ ਸੁਖਦੇਵ ਸਿੰਘ ਗਿੱਲ ਨੇ ਪੈਨਸ਼ਨਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ ਅਤੇ ਮੰਗਾਂ ਮਨਜ਼ੂਰ ਕਰਾਉਣ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਉਨਾਂ ਵੱਲੋਂ ਅਯੋਕੇ ਦੌਰ ਨਾਲ ਸਬੰਧਤ ਇੱਕ ਗੀਤ ਵੀ ਪੇਸ਼ ਕੀਤਾ ਗਿਆ। ਜਥੇਬੰਦੀ ਦੇ ਮੁੱਖ ਸਲਾਹਕਾਰ ਪੀ. ਐਸ.ਐਮ.ਐਸ.ਯੂ ਦੇ ਸਾਬਕਾ ਪ੍ਰਧਾਨ ਸ੍ਰੀ ਅਮਰੀਕ ਸਿੰਘ ਸੰਧੂ ਵੱਲੋਂ ਸਰਕਾਰ ਦੀ ਇਸ ਗੱਲ ਸਬੰਧੀ ਨਿਖੇਦੀ ਕੀਤੀ ਗਈ ਕਿ ਉਹ ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਮੰਨਣ ਤੋਂ ਵੀ ਇਨਕਾਰੀ ਹੈ ਅਤੇ ਬਾਰ-ਬਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਨੂੰ ਪੋਸਟ ਪਾਉਣ ਕਰੀ ਜਾ ਰਹੀ ਹੈ। ਜਥੇਬੰਦੀ ਦੇ ਚੇਅਰਮੈਨ ਸ੍ਰੀ ਦਰਸ਼ਨ ਲਾਲ ਸ਼ਰਮਾ ਵੱਲੋਂ ਮੀਟਿੰਗ ਵਿੱਚ ਦੱਸਿਆ ਗਿਆ ਕਿ ਭਾਰਤ ਸਰਕਾਰ ਵੱਲੋਂ ਅੱਠਵੇਂ ਕੇਂਦਰੀ ਪੇ ਕਮਿਸ਼ਨ ਦੀਆਂ ਸ਼ਰਤਾਂ ਵਿੱਚ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਸੀਮਤ ਰੱਖਿਆ ਗਿਆ ਹੈ ਜਦ ਕਿ ਸੁਪਰੀਮ ਕੋਰਟ ਵੱਲੋਂ ਆਪਣੇ ਇਤਿਹਾਸਿਕ ਫੈਸਲੇ ਵਿੱਚ ਪਹਿਲਾਂ ਹੀ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਪੈਨਸ਼ਨ ਖੈਰਾਤ ਨਹੀਂ ਹੈ ਅਤੇ ਇਹ ਕਰਮਚਾਰੀਆਂ ਦੀਆਂ ਸੇਵਾਵਾਂ ਦੌਰਾਨ ਤਨਖਾਹਾਂ ਵਿੱਚੋਂ ਕੱਟੇ ਪੈਨਸ਼ਨ ਫੰਡ ਨਾਲ ਅਦਾਇਗੀ ਕੀਤੀ ਜਾਂਦੀ ਹੈ। ਉਹਨਾਂ ਵੱਲੋਂ ਸਰਕਾਰ ਦੀ ਇਸ ਬੇਇਨਸਾਫੀ ਵਿਰੁੱਧ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ । ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਰਿਟਾਇਰਡ ਖਜ਼ਾਨਾ ਅਫਸਰ ਹੁਣ ਐਡਵੋਕੇਟ ਸ੍ਰੀ ਕਸ਼ਮੀਰੀ ਲਾਲ ਅਤੇ ਜਥੇਬੰਦੀ ਦੀ ਮੀਤ ਪ੍ਰਧਾਨ ਸ੍ਰੀਮਤੀ ਕਸ਼ਮੀਰ ਕੌਰ ਰਿਟਾਇਰ ਖਜ਼ਾਨਾ ਅਫਸਰ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਜਥੇਬੰਦੀ ਦੇ ਸਲਾਹਕਾਰ ਸ੍ਰੀ ਚਰਨਜੀਤ ਸਿੰਘ ਬਰਾੜ ਅਤੇ ਮੁਖਤਿਆਰ ਸਿੰਘ ਬੰਗੜ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਜਿਲਾ ਪ੍ਰਧਾਨ ਅਮਰਜੀਤ ਸਿੰਘ ਵਾਲੀਆ ਵੱਲੋਂ ਆਪਣੇ ਵਿਚਾਰ ਅਤੇ ਆਏ ਹੋਏ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਸ੍ਰੀ ਨੈਬਰਾਜ ਮੁਠੜੇਜਾ ਪ੍ਰੈਸ ਸਕੱਤਰ ਵੱਲੋਂ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕੀਤੀ ਗਈ। ਇਸ ਸਮੇ ਅਸ਼ੋਕ ਚਾਵਲਾ ਸਲਾਹਕਾਰ ,ਇਕਬਾਲ ਸਿੰਘ ਮਘੇੜਾ ਸੀਨੀਅਰ ਪ੍ਰਧਾਨ, ਸੁਸ਼ੀਲ ਧਵਨ, ਟੇਕ ਚੰਦ, ਮਨਜੀਤ ਇੰਦਰ ਸਿੰਘ ਵਾਲੀਆ, ਅਸ਼ੋਕ ਕੁਮਾਰ ,ਸੁਰਜੀਤ ਸਿੰਘ, ਦਰਸ਼ਨ ਸਿੰਘ ਬਾਠ, ਕੁਲਵੰਤ ਸਿੰਘ ਬਰਾੜ, ਅਮਰੀਕ ਸਿੰਘ, ਬੂਟਾ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਕੁਮਾਰ ,ਹਰਪਾਲ ਸਿੰਘ, ਬਲਵਿੰਦਰ ਸਿੰਘ ਬਿੰਦੀ ,ਸਤਿਗੁਰੂ ਸਿੰਘ ,ਓਮ ਪ੍ਰਕਾਸ਼ ,ਬਾਜ ਸਿੰਘ ,ਮਹਿੰਦਰ ਪਾਲ, ਰਮੇਸ਼ਵਰ ਸਿੰਘ ,ਤਰਸੇਮ ਨਰੂਲਾ, ਗੁਲਸ਼ਨ ਕੁਮਾਰ , ਮਨਜੀਤ ਕੌਰ, ਸ਼ਿੰਦਰ ਪਾਲ ਕੌਰ ,ਸੰਤੋਖ ਸਿੰਘ, ਮਦਨ ਲਾਲ ਮੋਗਾ ,ਗੁਰਦੇਵ ਸਿੰਘ, ਕੀਮਤੀ ਲਾਲ ,ਮੇਜਰ ਸਿੰਘ, ਗੁਰਚਰਨ ਸਿੰਘ ,ਮਨਜੀਤ ਸਿੰਘ, ਅਮਰੀਕ ਸਿੰਘ ,ਹੁਸ਼ਿਆਰ ਸਿੰਘ, ਮੁਰਲੀਧਰ ,ਆਦਿ ਮੈਬਰ ਹਾਜ਼ਰ ਸਨ।