logo

ਨੈਸ਼ਨਲ ਯੂਥ ਵੈਲਫੇਅਰ ਕਲੱਬ ਵੱਲੋ ਪਰਮਿੰਦਰ ਮੱਲੀ ਦਾ ਫਰੀਦਕੋਟ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ...ਗੁਰਚਰਨ ਭੰਗੜਾ ਕੋਚ



ਫਰੀਦਕੋਟ:27,ਨਵੰਬਰ 25 ( ਨਾਇਬ ਰਾਜ)

ਨੈਸ਼ਨਲ ਯੂਥ ਵੈਲਫੇਅਰ ਕਲੱਬ ਫਰੀਦਕੋਟ ਦੀ ਇੱਕ ਵਿਸ਼ੇਸ਼ ਮੀਟਿੰਗ ਆਫੀਸਰ ਕਲੱਬ ਫਰੀਦਕੋਟ ਵਿਖੇ ਹੋਈ। ਇਸ ਦੀ ਪ੍ਰਧਾਨਗੀ ਗੁਰਚਰਨ ਸਿੰਘ ਅੰਤਰ ਰਾਸ਼ਟਰੀ ਭੰਗੜਾ ਕੋਚ ਨੇ ਕੀਤੀ। ਨੈਸ਼ਨਲ ਯੂਥ ਵੈਲਫੇਅਰ ਕਲੱਬ ਦੇ ਮੈਂਬਰ ਪਰਮਿੰਦਰ ਸਿੰਘ ਮੱਲੀ ਜੋ ਹਾਲ ਹੀ ਵਿਚ ਕੈਨੇਡਾ ਤੋ ਆਏ ਹਨ ਦੇ ਆਉਣ ਦੀ ਖੁਸ਼ੀ ਵਿੱਚ ਡਿਨਰ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਪਾਰਟੀ ਵਿੱਚ ਆਏ ਹੋਏ ਮੈਬਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ । ਗੀਤ ਗਾਏ ਤੇ ਆਪਣੇ ਤਜ਼ਰਬੇ ਇੱਕ ਦੂਜੇ ਨਾਲ ਸਾਂਝੇ ਕੀਤੇ।ਇਸ ਪਾਰਟੀ ਵਿੱਚ ਜਸਵਿੰਦਰ ਸਿੰਘ ਮਿੰਟੂ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ। ਗੁਰਚਰਨ ਭੰਗੜਾ ਕੋਚ, ਬਲਤੇਜ ਸਿੰਘ ਤੇਜੀ ਜੌੜਾ ਅਤੇ ਸੁਖਵਿੰਦਰ ਸੁੱਖਾ ਨੇ ਇਕੱਠਿਆਂ ਨੇ ਰਲ ਕੇ ਪੰਜਾਬੀ ਗੀਤ ਗਾਇਆ। ਜਸਵਿੰਦਰ ਮਿੰਟੂ ਨੇ ਆਪਣੇ ਵੱਖਰੇ ਅੰਦਾਜ਼ਨ ਵਿੱਚ ਸ਼ਾਇਰੋ ਸ਼ਾਇਰੀ ਕੀਤੀ। ਜਗਜੀਤ ਚਹਿਲ ਨੇ ਵੀ ਇੱਕ ਗੀਤ ਗਾਇਆ। ਸੁੱਖੇ ਤੇ ਜੱਸਲ ਨੇ ਵੀ ਇਸ ਪਾਰਟੀ ਨੂੰ ਰੰਗੀਲਾ ਬਣਾਇਆ ਹੋਇਆ ਸੀ। ਸੁਰਜੀਤ ਗਿੱਲ ਨੇ ਵੀ ਗੀਤ ਗਾਇਆ ਅਤੇ ਪਰਮਿੰਦਰ ਮੱਲੀ ਨੇ ਪੰਜਾਬੀ ਗੀਤ "ਛਾਂਵਾਂ ਠੰਡੀਆਂ ਨੇ ਬੋਹੜ ਦੀਆਂ" ਗਾਇਆ । ਇਸ ਡਿਨਰ ਪਾਰਟੀ ਵਿੱਚ ਕੈਨੇਡਾ ਤੋ ਆਏ ਗੁਰਚਰਨ ਬਰਾੜ ਤੇ ਰਜਨੀਸ਼ ਗਰੋਵਰ ਨੇ ਵੀ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ। ਗੁਰਚਰਨ ਭੰਗੜਾ ਕੋਚ ਵੱਲੋ ਗਾਇਆ ਗਿਆ ਗੀਤ " ਇਸ਼ਕ ਤੇਰੇ ਵਿੱਚ ਹੋ ਜਾਏ ਖਤਮ ਕਹਾਣੀ ਵੇ ਸੱਜਣਾ,ਵੈਸੇ ਵੀ ਤਾ ਇੱਕ ਦਿਨ ਜਾਨ ਜਾਣੀ ਵੇ ਸੱਜਣਾ" ਦਾ ਸਾਰਿਆ ਨੇ ਖੂਬ ਆਨੰਦ ਮਾਣਿਆ। ਇਸ ਮਹਿਫਲ ਵਿੱਚ ਹਰਮਿੰਦਰ ਸਿੰਘ ਮਿੰਦਾ ਪ੍ਰੈੱਸ ਰਿਪੋਰਟ, ਨੈਬ ਸਿੰਘ ਪੁਰਬਾ,ਜਸਬੀਰ ਜੱਸੀ ਉੱਘੇ ਮੰਚ ਸੰਚਾਲਨ, ਖੁਸ਼ਵਿੰਦਰ ਸਿੰਘ ਰੰਧਾਵਾ "ਹੈਪੀ",ਪਾਲ ਸਿੰਘ ਸੰਧੂ,ਕੇ.ਪੀ.ਸਿੰਘ ਸਰਾਂ,ਰਾਜਨ ਨਾਗਪਾਲ, ਨਵਦੀਪ ਸਿੰਘ ਮੰਘੇੜਾ, ਸਵਰਨ ਸਿੰਘ ਵੰਗੜ, ਅਮਰਜੀਤ ਸਿੰਘ ਸੇਖੋਂ ਫਿਲਮ ਅਦਾਕਾਰ ਆਦਿ ਨੇ ਸ਼ਿਰਕਤ ਕੀਤੀ। ਜਸਬੀਰ ਜੱਸੀ ਵੱਲੋ ਸਾਰੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਅੰਤ ਵਿੱਚ ਸਾਰੇ ਮੈਂਬਰਾਂ ਨੇ ਡਿਨਰ ਦਾ ਆਨੰਦ ਮਾਣਿਆ।

8
130 views