logo

ਲਾਸਟ ਲੀਫ ਕੇਅਰ ਦੇ ਸੰਚਾਲਕ ਜੁਨੇਜਾ ਦੰਪਤੀ ਚੰਬਾ ਵਿਖੇ ਰਾਸ਼ਟਰੀ ਇਲੈਕਟਰੋਹੋਮਿਓਪੈਥੀ ਸੈਮੀਨਾਰ ’ਚ ਸਨਮਾਨਿਤ


ਫ਼ਰੀਦਕੋਟ 27, ਨਵੰਬਰ ( ਨਾਇਬ ਰਾਜ )

- ਹਿਮਾਚਲ ਵਿਖੇ (ਰਾਸ਼ਟਰੀ ਪੱਧਰ ਤੇ ਅਯੋਜਿਤ ਇਲੈਕਟ੍ਰੋਹੋਮਿਓਪੈੱਥੀ ਕਾਨਫੰਰਸ ਚ ਫ਼ਰੀਦਕੋਟ ਦੇ ਡਾ ਸੰਜੀਵ ਜੁਨੇਜਾ ਅਤੇ ਡਾਕਟਰ ਪੂਨਮ ਜੁਨੇਜਾ ਨੂੰ ਉਨਾਂ ਦੀਆਂ ਪ੍ਰਾਪਤੀਆਂ ਅਤੇ ਉੱਤਮ ਸੇਵਾਵਾਂ ਕਰਕੇ ਆਈ.ਈ.ਆਰ.ਈ. ਸਰਟੀਫਿਕੇਟ ਵਜੋਂ ਸਨਮਾਨਿਤ ਕੀਤਾ ਗਿਆ। ਇਸ ਕਾਨਫਰੰਸ ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ, ਉੱਤਰਾਖੰਡ, ਉੱਤਰ ਪ੍ਰਦੇਸ, ਮਹਾਰਾਸਟਰਾ, ਗੁਜਰਾਤ ਤੋਂ ਇਲਾਵਾ 17 ਰਾਜਾਂ ਦੇ ਇਲੈਕਟਰੋ ਹੋਮਿਓਪੈਥੀ ਡਾਕਟਰਾਂ ਨੇ ਹਿੱਸਾ ਲਿਆ । ਇਸ ਕਾਨਫਰੰਸ ਚ ਰੈਬੀਸਨ ਇੰਡੀਆ ਦੇ ਚੇਅਰਮੈਨ ਡਾ ਸੰਜੀਵ ਸਰਮਾ, ਸਰਵੋਦਿਆ ਇੰਸਟੀਚਿਊਟ ਆਫ ਇਲੈਕਟਰੋਮਪੈਥੀ ਤੇ ਮੈਨੇਜਿੰਗ ਡਾਇਰੈਕਟਰ ਡਾ ਸੁਰਿੰਦਰ ਠਾਕੁਰ ਈ.ਡੀ.ਐਮ.ਏ. ਪੰਜਾਬ ਦੇ ਚੇਅਰਮੈਨ ਡਾ ਜਗਤਾਰ ਸਿੰਘ ਸੇਖੋ ਅਤੇ ਚੀਫ ਐਗਜੈਕਟਿਵ ਡਾਕਟਰ ਜਗਜੀਤ ਸਿੰਘ ਨੇ ਹਿੱਸਾ ਲਿਆ । ਈ.ਡੀ.ਐਮ.ਏ. ਪੰਜਾਬ ਦੇ ਪ੍ਰਧਾਨ ਡਾ ਜਗਮੋਨ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਡੈਲੀਗੇਟ ਸਾਮਲ ਸਨ। ਫ਼ਰੀਦਕੋਟ ਦੇ ਡਾ ਸੰਜੀਵ ਜੁਨੇਜਾ ਨੇ ਦੱਸਿਆ ਕਿ ਮੌਸਮ ਦੀਆਂ ਤਬਦੀਲੀਆਂ, ਗਲੋਬਲ ਵਾਰਮਿੰਗ, ਬਦਲਦੀ ਲਾਈਫ ਸਟਾਈਲ ਅਤੇ ਰੋਜਾਨਾ ਦੇ ਤਨਾਵ ਕਾਰਨ ਬਿਮਾਰੀਆਂ ਦਾ ਰੂਪ ਬਹੁਤ ਤੇਜੀ ਨਾਲ ਬਦਲ ਰਿਹਾ ਹੈ ਪਰ ਇਸ ਚ ਇਲੈਕਟਰੋਹਮਪੈਥੀ ਬਹੁਤ ਕਾਰਗਰ ਸਿੱਧ ਹੋ ਰਹੀ ਹੈ. ਇਸ ਨੂੰ ਹੋਰ ਹੁੰਗਾਰੇ ਨਾਲ ਅਪਣਾਉਣ ਦੀ ਲੋੜ ਹੈ । ਲੇਡੀ ਡਾਕਟਰ ਪੂਨਮ ਜੁਨੇਜਾ ਨੇ ਕਿਹਾ ਕਿ ਬਦਲਦੀਆਂ ਬਿਮਾਰੀਆਂ ਦੇ ਲੱਛਣ ਕਰਕੇ ਆਉਣ ਵਾਲੇ ਸਮੇਂ ਚ ਮਹਿਲਾਵਾਂ ਦੀ ਸਿਹਤ ਲਈ ਆਧੁਨਿਕ ਅਤੇ ਵਿਗਿਆਨਿਕ ਧਿਆਨ ਦੀ ਲੋੜ ਹੈ।

9
235 views