logo

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ ਨੇ ਯੂਥ ਐਵਾਰਡ ਦੇ 5 ਮੁਕਾਬਲਿਆਂ ’ਚ ਪੁਜ਼ੀਸ਼ਨਾਂ ਹਾਸਲ ਕੀਤੀਆਂ...



ਫ਼ਰੀਦਕੋਟ, 27, ਨਵੰਬਰ ( ਨਾਇਬ ਰਾਜ)

-ਪੰਜਾਬ ਗਰੁੱਪ ਆਫ਼ ਇੰਸਟੀਚਿਊਟਸ ਅਤੇ ਆਦੇਸ਼ ਗੁਰੱਪ ਆਫ ਇੰਸਟੀਚਿਊਟਸ ਵੱਲੋ ਪੰਜਾਬ ਯੂਥ ਐਵਾਰਡ ਬਹੁਤ ਹੀ ਸ਼ਾਨਦਾਰ ਢੰਗ ਕਰਵਾਇਆ ਗਿਆ। ਇਸ ਮੌਕੇ ਲਗਭਗ 50 ਤੋ 60 ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਬੱਚਿਆ ਨੇ ਵੱਖ-ਵੱਖ ਗਤੀਵਿਧੀਆਂ ’ਚ ਬਹੁਤ ਹੀ ਜੋਸ਼ ਅਤੇ ਦਿਲਚਸਪੀ ਨਾਲ ਭਾਗ ਲਿਆ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਘੁਗਿਆਣਾ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਸ਼੍ਰੀਮਤੀ ਸੁਧਾ ਦੀ ਅਗਵਾਈ ਅੰਦਰ ਪੰਜ ਗਤੀਵਿਧੀਆਂ ’ਚ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣਾ, ਸਕੂਲ, ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ। ਇਨ੍ਹ ਬੱਚਿਆਂ ਦੇ ਗਾਈਡ ਅਧਿਆਪਕ ਮੋਨਿਕਾ ਗੋਇਲ ਅਤੇ ਗੁਰੰਜਟ ਸਿੰਘ ਨੇ ਦੱਸਿਆ ਕਿ ਸਕੂਲ ਵਿਦਿਆਰਥੀਆਂ ਨੇ ਸੁੰਦਰ ਲਿਖਾਈ ’ਚ ਤੀਜਾ ਸਥਾਨ, ਸੋਲੋ ਡਾਂਸ ’ਚ ਦੂਜਾ ਸਥਾਨ, ਕਲਾਸੀਕਲ ਡਾਂਸ ’ਚ ਤੀਜਾ ਸਥਾਨ, ਫੋਟੋਗਰਾਫੀ ’ਚ ਤੀਜਾ ਸਥਾਨ ਅਤੇ ਮਿਮਕਰੀ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਵਿਦਿਆਰਥੀਆਂ ਅਤੇ ਤਿਆਰੀ ਕਰਾਉਣ ਵਾਲੇ ਅਧਿਆਪਕ ਅੰਗਰੇਜ਼ੀ ਮਿਸਟ੍ਰੈਸ ਮੋਨਿਕਾ ਗੋਇਲ ਅਤੇ ਗੁਰਜੰਟ ਸਿੰਘ ਨੂੰ ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ‘ਬੈਸਟ ਟੀਚਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਪਹੁੰਚਣ ਤੇ ਜੇਤੂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਨੇ ਵਧਾਈ ਦਿੱਤੀ।

1
100 views