logo

ਸਬ ਤਹਿਸੀਲ ਗੋਇੰਦਵਾਲ ਸਾਹਿਬ 'ਚ ਡਾਕੂਮੈਂਟ ਰਾਈਟਰ ਵੱਲੋਂ ਬਿਨਾਂ ਪ੍ਰਵਾਨਗੀ ਨਜਾਇਜ਼ ਉਸਾਰੀ — ਲੋਕਾਂ 'ਚ ਚਰਚਾ ਤੇ ਨਾਰਾਜ਼ਗੀ



ਸਰਕਾਰ ਨਜਾਇਜ ਉਸਾਰੀ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਕਰੇ: ਕਾਮਰੇਡ ਸੁਖਦੇਵ ਸਿੰਘ

ਤਰਨਤਾਰਨ 24 ਨਵੰਬਰ (ਡਾਕਟਰ ਬੁੱਗਾ) ਹਮੇਸਾ ਹੀ ਚਰਚਾ ਦਾ ਵਿਸਾ ਬਣੀ ਸਬ ਤਹਿਸੀਲ ਗੋਇਦਵਾਲ ਸਾਹਿਬ 'ਚ ਤਾਇਨਾਤ ਡਾਕੂਮੈਟ ਰਾਈਟਰ ਨਿਤ ਦਿਨ ਨਵੇ ਕਾਰਨਾਮੇ ਅੰਜਾਮ ਦੇਣ ਵਿੱਚ ਮੋਹਰੀ ਰਹਿੰਦੇ ਹਨ । ਸਬ ਤਹਿਸੀਲ ਗੋਇੰਦਵਾਲ ਸਾਹਿਬ 'ਚ ਜਿੱਥੇ ਕੁਝ ਡਾਕੂਮੈਟ ਰਾਈਟਰ ਖੋਖਿਆ ਵਿੱਚ ਰਜਿਸਟਰੀਆ, ਰਹਿਣਨਾਮੇ, ਬੈਨਾਮੇ ਅਤੇ ਹੋਰ ਤਹਿਸੀਲ ਨਾਲ ਸਬੰਧਤ ਕੰਮਕਾਜਾ ਦੇ ਕਾਗਜਪੱਤਰ ਤਿਆਰ ਕਰਦੇ ਹਨ । ਉਥੇ ਹੀ ਦੂਸਰੇ ਪਾਸੇ ਇੱਕ ਹੋਰ ਡਾਕੂਮੈਟ ਰਾਈਟਰ ਨੇ ਆਪਣੀ ਪਹੁੰਚ ਅਤੇ ਪ੍ਰਸਾਸਾਨ ਦੀ ਕਥਿਤ ਮਿਲੀਭੁਗਤ ਅਤੇ ਆਪਣੇ ਅਸਰਰਸੁਖ ਨਾਲ ਸਬ ਤਹਿਸੀਲ ਗੋਇੰਦਵਾਲ ਸਾਹਿਬ ਵਿਖੇ ਆਪਣਾ ਪਹਿਲਾ ਬਣਿਆ ਖੋਖਾ ਢਾਹ ਕੇ ਨਜਾਇਜ ਤੇ ਗੈਰਕਾਨੂੰਨੀ ਉਸਾਰੀ ਕਰਕੇ ਬਿਨਾ ਕਿਸੇ ਸਰਕਾਰੀ ਪ੍ਰਵਾਨਗੀ ਤੋ ਲੈਟਰ ਵਾਲੇ ' ਹਾਲ ' ਦੀ ਉਸਾਰੀ ਕਰਕੇ ਸਰਕਾਰੀ ਨਿਯਮਾ ਦੀ ਘੋਰ ਉਲਘਣਾ ਕਰਕੇ ਪ੍ਰਸਾਸਾਨ ਨੂੰ ਸਵਾਲਾ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ। ਇਸ ਬਾਬਤ ਜਦੋ ਡਾਕੁਮੈਟ ਰਾਈਟਰ ਹਰਜਿੰਦਰ ਸਿੰਘ ਕੋਲੋ ਪੱਕੇ ' ਹਾਲ 'ਦੀ ਉਸਾਰੀ ਸਬੰਧੀ ਸਰਕਾਰੀ ਪ੍ਰਵਾਨਗੀਆ ਲੈਣ ਸਬੰਧੀ ਪੁੱਛਿਆ ਤਾ ਉਹ ਕੋਈ ਸਪੱਸਟ ਉਤਰ ਨਹੀ ਦੇ ਸਕਿਆ। ਸੰਪਰਕ ਕਰਨ ਤੇ ਸਬ ਤਹਿਸੀਲ

ਗੋਇਦਵਾਲ ਸਾਹਿਬ ਦੇ ਰਜਿਸਟਰਾਰ ਗੁਰਵਿੰਦਰ ਸਿੰਘ ਬਾਠ ਨੂੰ ਹਾਲ ਦੀ ਉਸਾਰੀ ਸਬੰਧੀ ਸਰਕਾਰੀ ਪ੍ਰਵਾਨਗੀਆ ਲੈਣ ਸਬੰਧੀ ਪੁੱਛਿਆ ਕਿ ਉਨਾ ਕਿਹਾ ਕਿ ਜ?ਲਾ ਪ੍ਰਸਾਸਨ ਵੱਲੋਂ ਉਨ੍ਹਾਂ ਦੀ ਨਿਯੁਕਤੀ ਸਿਰਫ ਰਜਿਸਟਰਾਰ ਵਜੋਂ ਕੀਤੀ ਗਈ ਹੈ। ਉਹ ਇਸ ਸਬੰਧੀ ਵਧੇਰੇ ਜਾਣਕਾਰੀ ਦੇਣ ਤੋਂ ਅਸਮਰਥ ਹਨ । ਸੰਪਰਕ ਕਰਨ ਤੇ ਸਬ ਤਹਿਸੀਲ ਗੋਇਦਵਾਲ ਸਾਹਿਬ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੇ ਕਿਹਾ ਕਿ ਉਹ ਇਸ ਸਬੰਧੀ ਗੰਭੀਰਤਾ ਨਾਲ ਜਾਂਚ ਕਰਨਗੇ। ਇਸ ਸਬੰਧੀ ਸੀਪੀਆਈ (ਐਮ) ਜੂਲਾ ਸਕਤਰੇਤ ਦੇ ਮੈਂਬਰ ਆਗੂ ਸੁਖਦੇਵ ਸਿੰਘ ਨੇ ਕਿਹਾ ਕਿ ਸਬ ਤਹਿਸੀਲ ਗੋਇੰਦਵਾਲ ਸਹਿਬ ਵਿਖੇ ਸਰਕਾਰੀ ਜਗਾਂ ਤੇ

ਜੇਕਰ ਸਰਕਾਰ ਅਤੇ ਪ੍ਰਸਾਸਨ ਦੀ ਮਨਜੂਰੀ ਤੋਂ ਬਿਨਾਂ ਨਜਾਇਜ ਉਸਾਰੀ ਕੀਤੀ ਗਈ ਹੈ ਤਾਂ ਇਹ ਗੰਭੀਰ ਵਿਸਾ ਹੈ, ਡਿਪਟੀ ਕਮਿਸਨਰ ਤਰਨਤਾਰਨ ਅਤੇ ਪੰਜਾਬ ਸਰਕਾਰ ਨੂੰ ਇਸ ਦੀ ਜਾਂਚ ਕਰਕੇ ਨਜਾਇਜ ਅਤੇ ਬਿਨਾਂ ਪ੍ਰਵਾਨਗੀ ਉਸਾਰੀ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਕਰਨੀਂ ਚਾਹੀਦੀ ਹੈ। ਸਬ ਤਹਿਸੀਲ ਗੋਇੰਦਵਾਲ ਸਹਿਬ ਵਿਖੇ ਡਾਕੂਮੈਂਟ ਰਾਈਟਰ ਵੱਲੋਂ ਬਿਨਾਂ ਪ੍ਰਵਾਨਗੀ ਤੇ ਨਜਾਇਜ ਉਸਾਰੀ ਕਰਨ ਦਾ ਮਾਮਲਾ ਲੋਕਾਂ 'ਚ ਚਰਚਾ ਵਿਸਾ ਬਣਿਆ ਹੋਇਆ ਹੈ।

53
1961 views