
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਨਿੱਘਾ ਸਵਾਗਤ
ਲੁਧਿਆਣਾ, 22 ਨਵੰਬਰ,2025:- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਵਸ ਦੀ ਯਾਦ ਵਿੱਚ ਆਯੋਜਿਤ ਕੀਤੇ ਗਏ ਵਿਸ਼ਾਲ ਨਗਰ ਕੀਰਤਨ ਦਾ ਹਲਕਾ ਪੂਰਬੀ ਵਿਖੇ ਪਹੁੰਚਣ ਤੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਉਹਨਾਂ ਦੀ ਟੀਮ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਨਗਰ ਕੀਰਤਨ ਜੋ ਕੀ ਵੀਰਵਾਰ ਸਵੇਰੇ 20 ਨਵੰਬਰ ਨੂੰ ਫਰੀਦਕੋਟ ਜਿਲੇ ਤੋਂ ਸ਼ੁਰੂ ਹੋਇਆ ਜਗਰਾਉਂ ਰਾਹੀਂ ਲੁਧਿਆਣਾ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪਹੁੰਚਿਆ ਅਤੇ ਅੱਜ 21 ਨਵੰਬਰ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਤੋਂ ਪਵਿੱਤਰ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਜੋ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚੋਂ ਹੁੰਦਾ ਹੋਇਆ ਹਲਕਾ ਪੂਰਵੀ ਦੇ ਜਲੰਧਰ ਬਾਈਪਾਸ, ਸ਼ਿਵਪੁਰੀ, ਬਸਤੀ ਜੋਧੇਵਾਲ ਤੋਂ ਹੁੰਦਾ ਹੋਇਆ ਸਮਰਾਲਾ ਚੌਂਕ ਵਿਖੇ ਪਹੁੰਚਿਆ, ਜਿੱਥੇ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਪਾਰਟੀ ਵਰਕਰਾਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ।
ਇਸ ਮੌਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਹੋਏ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਾਨੂੰ ਮਹਾਨ ਗੁਰੂ ਸਾਹਿਬ ਜੀ ਦੀ 350ਵੀਂ ਸ਼ਹੀਦੀ ਵਰੇਗੰਢ ਦੇਖਣ ਦਾ ਬਹੁਤ ਸੁਭਾਗ ਪ੍ਰਾਪਤ ਹੋਇਆ ਹੈ ਜਿਨ੍ਹਾ ਸਾਰੇ ਧਰਮਾਂ ਦੇ ਲੋਕਾਂ ਲਈ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਭਰ ਵਿੱਚ ਸਮਾਗਮਾਂ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ, ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਨਗਰ ਕੀਰਤਨ ਦੇ ਸਵਾਗਤ ਲਈ ਹਰ ਰਸਤੇ ਨੂੰ ਫੁੱਲਾਂ ਦੀ ਸਜਾਵਟ ਦਿੱਤੀ ਗਈ ਅਤੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਗਾਏ ਗਏ।
ਇਸ ਮੌਕੇ ਬਾਬਾ ਅਨਹਦਰਾਜ ਨਾਨਕਸਰ ਵਾਲੇ, ਸੁਰਿੰਦਰ ਮੈਦਾਨ, ਬਾਬੂ ਸ਼ਰਮਾ, ਕੌਂਸਲਰ ਜਗਦੀਸ਼ ਲਾਲ ਦੀਸ਼ਾ, ਕੌਂਸਲਰ ਨਿੱਧੀ ਗੁਪਤਾ, ਕੌਂਸਲਰ ਲਖਵਿੰਦਰ ਚੌਧਰੀ, ਕੌਂਸਲਰ ਅਨੂਜ ਚੌਧਰੀ, ਕੌਂਸਲਰ ਸੁਖਮੇਲ ਗਰੇਵਾਲ, ਕੌਂਸਲਰ ਅਸ਼ਵਨੀ ਸ਼ਰਮਾ, ਕੌਂਸਲਰ ਲਵਲੀ ਮਨੋਚਾ, ਕੌਂਸਲਰ ਅਮਰਜੀਤ ਸਿੰਘ, ਅਮਰ ਮਕੌੜੀ, ਇੰਦਰਪ੍ਰੀਤ ਗੱਗੂ ਟੈਂਟ , ਭੂਸ਼ਨ ਸ਼ਰਮਾ , ਲੱਕੀ ਆਨੰਦ , ਚਮਕੌਰ ਲਿੱਟ , ਬਖਸ਼ੀਸ ਹੀਰ , ਬਲਵਿੰਦਰ ਸੈਂਕੀ , ਭੁਪਿੰਦਰ ਸਿੰਘ , ਸੁਰਜੀਤ ਠੇਕੇਦਾਰ , ਸੁਖਵੰਤ ਸੁੱਖਾ , ਜਤਿੰਦਰ ਸੌਢੀ , ਇੰਦਰਪ੍ਰੀਤ ਮਿੰਕੂ , ਸਰਬਜੀਤ ਸਿੰਘ , ਲਵਲੀ ਸਰੋਹਾ ਕੌਂਸਲਰ ਪਤੀ ਲਵਲੀ ਮਨੋਚਾ, ਕੁਲਦੀਪ ਸਿੰਘ, ਬੈਂਕ ਮੈਨੇਜਰ ਦਲਵਿੰਦਰ ਸਿੰਘ, ਅਮਰੀਕ ਸੈਣੀ ਅਤੇ ਵਿਧਾਇਕ ਪੀਏ ਗੁਰਸ਼ਰਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਇਲਾਕੇ ਦੀਆਂ ਸੰਗਤਾਂ ਹਾਜਰ ਸਨ।