logo

ਲਾਇਨਜ਼ ਕਲੱਬ ਫ਼ਰੀਦਕੋਟ ਦੀ ਗੋਲਡਨ ਜੁਬਲੀ ਮੌਕੇ ਸ਼ਾਨਦਾਰ ਸਮਾਗਮ ’ਚ ਪੰਜਾਬ ਭਰ ਤੋਂ ਪਹੁੰਚੇ ਲਾਇਨਜ਼ ਲੀਡਰ


ਲਾਇਨਜ਼ ਕਲੱਬ ਦੇ ਪ੍ਰਧਾਨ ਮੋਹਿਤ ਗੁਪਤਾ, ਸਕੱਤਰ ਬਿਕਰਮਜੀਤ ਢਿੱਲੋਂ, ਕੈਸ਼ੀਅਰ ਚੰਦਨ ਕੱਕੜ, ਪੀ.ਆਰ.ਓ ਅਨੁਜ ਗਪਤਾ ਦੀ ਤਾਜਪੋਸ਼ੀ ਹੋਈ...

ਫ਼ਰੀਦਕੋਟ 21 ਨਵੰਬਰ 25
,(ਨਾਇਬ ਰਾਜ)

ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿਣ ਵਾਲੇ ਲਾਇਨਜ਼ ਕਲੱਬ ਫ਼ਰੀਦਕੋਟ ਦੀ ਸਥਾਪਨਾ ਦੇ 50 ਸਾਲ ਮੁਕੰਮਲ ਹੋਣ ਉੱਤੇ ਅਤੇ ਲਾਇਨਜ਼ ਕਲੱਬ ਫ਼ਰੀਦਕੋਟ ਦੇ ਸਾਲ 2025-26 ਲਈ ਪ੍ਰਧਾਨ ਮੋਹਿਤ ਗੁਪਤਾ, ਸਕੱਤਰ ਬਿਕਰਮਜੀਤ ਸਿੰਘ ਢਿੱਲੋਂ, ਕੈਸ਼ੀਅਰ ਚੰਦਨ ਕੱਕੜ,ਪੀ.ਆਰ.ਓ ਐਡਵੋਕੇਟ ਅਨੁਜ ਗੁਪਤਾ ਅਤੇ ਟੀਮ ਦੀ ਤਾਜਪੋਸ਼ੀ ਵਾਸਤੇ ਸ਼ਾਨਦਾਰ ਸਮਾਗਮ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ’ਚ ਕਲੱਬ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਗਿੱਲ ਨੇ ਪ੍ਰਥਾਨਾ ਨਾਲ ਕੀਤੀ। ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਜ਼ਿਲਾ ਗਵਰਨਰ ਸ. ਏ.ਐੱਸ.ਜੰਡੂ ਸ਼ਾਮਲ ਹੋਏ। ਉਨ੍ਹਾਂ ਲਾਇਨਜ਼ ਇੰਟਰਨੈਸ਼ਨਲ ਦੇ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਭ ਨੂੰ ਅਪੀਲ ਕੀਤੀ ਕਿ ਮਾਨਵਤਾ ਭਲਾਈ ਕਾਰਜ ਹਰ ਮੈਂਬਰ ਪੂਰਨ ਸੁਹਿਦਰਤਾ ਨਾਲ ਕਰੇ। ਉਨ੍ਹਾਂ ਲਾਇਨਜ਼ ਇੰਟਰਨੈਸ਼ਨਲ ਦੇ ਪ੍ਰੋਗਰਾਮ ਦੱਸ ਕੇ ਸਭ ਨੂੰ ਭਾਗੀਦਾਰੀ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਲਾਇਨਜ਼ ਇੰਟਰਨੈਸ਼ਨਲ ਦੀਆਂ 210 ਦੇਸ਼ਾਂ ’ਚ 4800 ਕਲੰਬ ਅਤੇ 1ਮਿਲੀਅਨ ਮੈਂਬਰ ਹਨ ਜੋ 24 ਘੰਟੇ ਮਾਨਵਤਾ ਦੀ ਭਲਾਈ ਵਾਸਤੇ ਪੂਰੇ ਜੋਸ਼ ਅਤੇ ਤਨਦੇਹੀ ਨਾਲ ਕਾਰਜ ਕਰਦੇ ਹਨ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਜ਼ਿਲਾ ਗਵਰਨਰ ਲਾਇਨਜ਼ ਇੰਟਰਨੈਸ਼ਨਲ-1, ਲਾਇਨ ਅਜੈ ਗੋਇਲ, ਜ਼ਿਲਾ ਗਵਰਨਰ ਲਾਇਨਜ਼ ਇੰਟਰਨੈਸ਼ਨਲ-2 ਲਾਇਨ ਨਰੇਸ਼ ਗੋਇਲ ਲੁਧਿਆਣਾ, ਸਾਬਕਾ ਡਿਸਟਿ੍ਰਕ ਗਵਰਨਰ ਰਾਜੀਵ ਗੋਇਲ, ਲਾਇਨ ਰਵਿੰਦਰ ਸੱਗੜ, ਜੀ.ਐਸ.ਕਾਲੜਾ, ਆਰ.ਕੇ.ਰਾਣਾ, ਆਰ.ਕੇ.ਮਹਿਤਾ, ਟੀ.ਐੱਨ ਗਰੋਵਰ, ਬਰਿੰਦਰ ਸਿੰਘ ਸੋਹਲ, ਕੇ.ਐਸ.ਸੋਹਲ, ਆਰ.ਕੇ.ਮਹਿਤਾ, ਦਰਸ਼ਨ ਲਾਲ ਮੌਂਗਾ, ਰਵੀ ਗੋਇਲ ਕੋਟਕਪੂਰਾ, ਸਾਲ 2024-25 ਦੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਗੁਰਬਚਨ ਸਿੰਘ ਬਰਾੜ ਕੈਲਗਰੀ, ਗੁਰਚਰਨ ਸਿੰਘ ਭੰਗੜਾ ਕੋਚ, ਡਾ.ਐੱਸ.ਐੱਸ.ਬਰਾੜ, ਡਾ.ਸੰਜੀਵ ਗੋਇਲ ਮੈਨੇਜਿੰਗ ਡਾਇਰੈਕਟਰ ਪੈਲੀਕਲ ਪਲਾਜ਼ਾ, ਡਾ.ਕਰਨ ਗੁਪਤਾ, ਐਡਵੋਕੇਟ ਮਨਪ੍ਰੀਤ ਸਿੰਘ ਤਾਂਗੜੀ ਸ਼ਾਮਲ ਹੋਏ। ਇਸ ਪ੍ਰੋਗਰਾਮ ’ਚ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਦੇ ਕੋਆਰਡੀਨੇਟਰ ਲਾਇਨ ਰਜਨੀਸ਼ ਗਰੋਵਰ ਨੇ ਆਖਿਆ। ਉਨ੍ਹਾਂ ਕਲੱਬ ਦੇ ਜਨਮ ਤੋਂ 50 ਸਾਲ ਦੀ ਸਫ਼ਲਤਾ ਦੇ ਸਫ਼ਰ ਬਾਰੇ ਵਿਸਥਾਰ ਅਤੇ ਰੌਚਕ ਢੰਗ ਨਾਲ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ 50 ਸਾਲਾਂ ਦੌਰਾਨ ਅਹਿਮ ਭੂਮਿਕਾ ਅਦਾ ਕਰਨ ਵਾਲੇ ਲਾਇਨ ਲੀਡਰਾਂ ਸਬੰਧੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਜ਼ਿਲਾ ਲਾਇਨਜ਼ ਕਲੱਬ ਦੇ ਮਲਟੀਪਲ ਪੀ.ਆਰ.ਓ.ਲੁਕੇਂਦਰ ਸ਼ਰਮਾ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਲਾਇਨਜ਼ ਕਲੱਬ ਫ਼ਰੀਦਕੋਟ ਦਾ ਆਪਣਾ ਭਵਨ ਹੈ। ਕਲੱਬ ਹਰ ਸਾਲ ਖੂਨਦਾਨ, ਅੱਖਾਂ ਦੇ ਮੁਫ਼ਤ ਆਪ੍ਰੇਸ਼ਨਾਂ, ਪੌਦੇ ਲਗਾਉਣ, ਲੋਕਾਂ ਨੂੰ ਵੱਖ-ਵੱਖ ਵਿਸ਼ਿਆਂ ਤੇ ਜਾਗਰੂਕ ਕਰਨ ਸਮੇਤ ਬਹੁਤ ਸਾਰੇ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕਰਦਾ ਹੈ। ਇਸ ਮੋਕੇ ਇੰਡਕਸ਼ਨ ਸੈਰੇਮਨੀ ਐੱਮ.ਜੇ.ਐੱਫ਼ ਲਾਇਲ ਨਰੇਸ਼ ਗੋਇਲ ਲੁਧਿਆਣਾ ਨੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਈ। ਤਾਜਪੋਸ਼ੀ ਦੀ ਰਸਮ ਐੱਮ.ਜੇ.ਐੱਫ਼ ਲਾਇਨ ਅਜੈ ਗੋਇਲ ਨੇ ਸੋਹਣੇ ਅੰਦਾਜ਼ ’ਚ ਅਦਾ ਕੀਤੀ। ਮੁੱਖ ਬੁਲਾਰੇ ਦੇ ਤੌਰ ਤੇ ਪੀ.ਐੱਮ.ਜੇ.ਐੱਫ਼ ਲਾਇਨ ਰਵਿੰਦਰ ਸੱਘੜ ਨੇ ਰੌਚਕ ਕਹਾਣੀਆਂ ਰਾਹੀਂ ਲਾਇਨਜ਼ਿਮ ਦਾ ਹੋਰ ਪ੍ਰਸਾਰ ਕਰਨ ਵਾਸਤੇ ਸਮੂਹ ਮੈਂਬਰਾਂ ਨੂੰ ਸੇਵਾ ਦੇ ਜ਼ਜ਼ਬੇ ਨਾਲ ਕਲੱਬ ਦੇ ਨਿਰਧਾਰਿਤ ਪ੍ਰੋਗਰਾਮਾਂ ਨੂੰ ਸਫ਼ਲਤਾ ਬਣਾਉਣ ਲਈ ਸਭ ਅੰਦਰ ਜੋਸ਼ ਭਰ ਦਿੱਤਾ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਮੋਹਿਤ ਗੁਪਤਾ ਨੇ ਵਿਸ਼ਵਾਸ਼ ਦੁਆਇਆ ਕਿ ਸਮੁੱਚੇ ਕਲੱਬ ਮੈਂਬਰਾਂ ਨੂੰ ਨਾਲ ਲੈ ਕੇ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਜਸਬੀਰ ਸਿੰਘ ਜੱਸੀ, ਨਵਦੀਪ ਸਿੰਘ ਰਿੱਕੀ ਅਤੇ ਇੰਦਰਜੀਤ ਸਿੰਘ ਜੈਂਟਲ ਨੇ ਬਾਖੂਬੀ ਕੀਤਾ। ਇਸ ਮੌਕੇ ਪਹੁੰਚੇ ਸਾਰੇ ਲਾਇਨਜ਼ ਲੀਡਰਾਂ ਨੇ ਕਲੱਬ ਦੀ ਗੋਲਡਨ ਜੁਬਲੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਲਾਇਨ ਲੀਡਰ ਨਵਦੀਪ ਸਿੰਘ ਰਿੱਕੀ ਦਾ ਜਨਮ ਦਿਨ ਕੇੱਕ ਕੱਟ ਕੇ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਡਾ.ਗੁਰਿੰਦਰ ਮੋਹਨ ਸਿੰਘ, ਡਾ.ਦਿਨੇਸ਼ ਗੁਪਤਾ, ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਐਡਵੋਕੇਟ ਸੁਨੀਲ ਚਾਵਲਾ, ਅਮਰੀਕ ਸਿੰਘ ਖਾਲਸਾ, ਗੁਰਮੇਲ ਸਿੰਘ ਜੱਸਲ, ਮਦਨ ਮੁਖੀਜਾ, ਰਮਨ ਚਾਵਲਾ, ਤਰੁਣ ਗੁਪਤਾ, ਨਵਪ੍ਰੀਤ ਸਿੰਘ, ਗਰੀਸ਼ ਸੁਖੀਜਾ, ਰਾਜਨ ਨਾਗਪਾਲ, ਦਵਿੰਦਰ ਧੀਂਗੜਾ, ਧੀਰਜ ਧਵਨ, ਇੰਜ. ਬਲਤੇਜ ਸਿੰਘ , ਐਡਵੋਕੇਟ ਗੌਤਮ ਬਾਂਸਲ, ਉਦਯੋਗਪਤੀ ਰਵੀ ਬਾਂਸਲ, ਅਜੈ ਗਰਵੋਰ, ਕਮਿੰਦਰ ਸਿੰਘ ਬਿੱਟੂ ਗਿੱਲ ਅਰਾਈਆਂਵਾਲਾ, ਗੁਰਮੀਤ ਸਿੰਘ ਕੈਂਥ, ਸਵਰਨ ਸਿੰਘ ਰੋਮਾਣਾ, ਮਾਸਟਰ ਸੰਜੀਵ ਕੁਮਾਰ, ਹਰਮਿੰਦਰ ਸਿੰਘ ਮਿੰਦਾ, ਸੁਰਜੀਤ ਸਿੰਘ ਮੈਨੇਜਿੰਗ ਡਾਇਰੈਕਟਰ ਸੁਰਜੀਤ ਜਿਊਲਰਜ਼, ਵਿਨੀਤ ਕੁਮਾਰ ਨੇ ਅਹਿਮ ਭੂਮਿਕਾ ਅਦਾ ਕੀਤੀ।

2
535 views