logo

ਡਿਪਟੀ ਡੀਈਓ ਡਾਕਟਰ ਅਨਿਲ ਸ਼ਰਮਾ, ਜ਼ਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ ਨੇ ਵਿਜ਼ਟ ਕੀਤਾ ਬਲਾਕ ਦੋਰਾਂਗਲਾ ਦਾ ਸੈਮੀਨਾਰ, ਅਧਿਆਪਕਾਂ ਨੂੰ ਕੀਤਾ ਉਤਸ਼ਾਹਿਤ

ਸਿੱਖਿਆ ਬਲਾਕ ਦੋਰਾਂਗਲਾ ਵਿੱਚ ਡਿਪਟੀ ਡੀਈਓ ਡਾਕਟਰ ਅਨਿਲ ਸ਼ਰਮਾ ਅਤੇ ਗੁਰਨਾਮ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਨੇ ਪਹਿਲੀ ਅਤੇ ਦੂਜੀ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਲੱਗ ਰਹੇ ਸੈਮੀਨਾਰ ਵਿੱਚ ਅਧਿਆਪਕਾਂ ਨੂੰ ਪ੍ਰੇਰਨਾ ਦੇਣ ਲਈ ਵਿਜਿਟ ਕੀਤੀ
ਸੈਮੀਨਾਰ ਵਿੱਚ ਨੂੰ ਸੰਬੋਧਨ ਕਰਦਿਆਂ ਡਿਪਟੀ ਡੀਈਓ ਨੇ ਕਿਹਾ ਕਿ ਅਧਿਆਪਕਾਂ ਵਿੱਚ ਗਿਆਨ ਤਾਂ ਪਹਿਲਾਂ ਹੀ ਬਹੁਤ ਹੈ ,ਉਸ ਗਿਆਨ ਨੂੰ ਪੁਨਰ ਸੁਰਜੀਤ ਕਰਨ ਲਈ ਸਰਕਾਰ ਵੱਲੋਂ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਰਿਹਾ l ਸੈਮੀਨਾਰਾਂ ਵਿੱਚ ਅਧਿਆਪਕ ਦੇ ਗਿਆਨ ਨੂੰ ਸਹੀ ਸੇਧ ਦਿੱਤੀ ਜਾਂਦੀ ਹੈ ਜਿਸ ਨੂੰ ਅਧਿਆਪਕ ਨੇ ਸਕੂਲ ਵਿੱਚ ਜਾ ਕੇ ਬੱਚਿਆਂ ਨੂੰ ਸਿਖਾਉਣਾ ਹੁੰਦਾ ਹੈ l ਜ਼ਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ ਦੀ ਅਹਿਮੀਅਤ ਨੂੰ ਮੁੱਖ ਰੱਖ ਕੇ ਕੰਮ ਕਰਨਾ ਚਾਹੀਦਾ ਹੈ, ਅਧਿਆਪਕ ਨੇ ਪਾਠ ਯੋਜਨਾ ਕਿਤਾਬ ਵਿੱਚੋਂ ਲੈ ਕੇ ਉਸ ਨੂੰ ਸਹੀ ਰੂਪ ਵਿੱਚ ਲਾਗੂ ਕਰਨਾ ਹੈ l ਸੈਮੀਨਾਰ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੀਆਂ ਤਕਨੀਕਾਂ ਦੇ ਅਧਾਰ ਤੇ ਸਿਖਾਉਣ ਲਈ ਅਧਿਆਪਕ ਵਚਨ ਵੱਧ ਹੈ l ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਰੇਸ਼ ਪਨਿਆੜ ਨੇ ਕਿਹਾ ਕਿ ਅਧਿਆਪਕ ਉਹ ਮੋਮਬੱਤੀ ਹੈ ਜਿਹੜੀ ਖੁਦ ਜਲਦੀ ਹੈ ਅਤੇ ਦੂਸਰੇ ਦੇ ਭਵਿੱਖ ਨੂੰ ਰੋਸ਼ਨ ਕਰਦੀ ਹੈ ,ਤੁਸੀਂ ਬਹੁਤ ਖੁਸ਼ਕਿਸਮਤ ਹੋ ਜਿਨਾਂ ਨੂੰ ਇਹ ਪਿਛਲੇ ਜਨਮਾਂ ਦੇ ਆਧਾਰ ਤੇ ਅਧਿਆਪਨ ਕਿੱਤਾ ਮਿਲਿਆ ਹੋਇਆ ਹੈ।
ਇਸ ਮੌਕੇਬਲਾਕ ਰਿਸੋਰਸ ਪਰਸਨ ਸੁਮਿਤ ਮਹਾਜਨ, ਮਨਜੀਤ ਸਿੰਘ,ਹਰਪ੍ਰੀਤ ਸਿੰਘ ਬਲਾਕ ਸਪੋਰਟਸ ਅਫਸਰ,ਕਮਲਦੀਪ ਸਿੰਘ ਵਰਿੰਦਰ ਸਿੰਘ ਕੁਲਬੀਰ ਕੌਰ ਵਰਿੰਦਰ ਕੁਮਾਰ ਹਰਜੀਤ ਸਿੰਘ ਚੰਦਰਕਾਂਤ ਜੋਗਿੰਦਰ ਪਾਲ ਮਨਜੀਤ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ।

85
2253 views