
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ,ਸੈਕੰਡਰੀ ਸਕੂਲ ਝੱਖੜਵਾਲਾ ਦੇ ਵਿਦਿਆਰਥੀ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ... ਨੋਡਲ ਅਫਸਰ ਮਨਜੀਤ
ਫਰੀਦਕੋਟ: 19, ਨਵੰਬਰ 25
(ਨਾਇਬ ਰਾਜ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ ਦੇ ਵਿਦਿਆਰਥੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੋ ਦਿਨਾਂ ਵਿੱਦਿਅਕ ਟੂਰ ਵਾਸਤੇ ਝੱਖੜਵਾਲਾ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟੂਰ ਦੇ ਨੋਡਲ ਅਫਸਰ ਲੈਕਚਰਾਰ ਮਨਜੀਤ ਕੁਮਾਰ ਤੇ ਮੈਡਮ ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਇਤਿਹਾਸਕ ਟੂਰ ਦੌਰਾਨ ਵਿਦਿਆਰਥੀਆਂ ਨੂੰ ਗੁਰਦੁਵਾਰਾ ਫਤਿਹਗੜ੍ਹ ਸਾਹਿਬ, ਸਰਹੰਦ, ਠੰਡਾ ਬੁਰਜ, ਚਮਕੌਰ ਸਾਹਿਬ, , ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਸੀਸਹੰਜ ਸਾਹਿਬ ਆਨੰਦਪੁਰ ਸਾਹਿਬ, ਹਿਮਾਚਲ ਪ੍ਰਦੇਸ ਦੇ ਜ਼ਿਲ੍ਹਾ ਬਿਲਾਸਪੁਰ ਵਿਚ ਪੈਦੇਂ ਗੁਰੂ ਕੇ ਲਾਹੌਰ, ਤ੍ਰਿਵੈਨੀ ਸਾਹਿਬ ਤੇ ਪੌੜ੍ਹ ਸਾਹਿਬ ਆਦਿ ਸਥਾਨਾਂ ਦੀ ਯਾਤਰਾ ਕਰਵਾਈ ਗਈ । ਉਨ੍ਹਾਂ ਦੱਸਿਆ ਕਿ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਜਸਵਿੰਦਰ ਪਾਲ ਸਿੰਘ ਮਿੰਟੂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਵਿਦਿਅਕ ਟੂਰ ਦੌਰਾਨ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ । ਇਸ ਵਿਦਿਅਕ ਟੂਰ ਦੌਰਾਨ ਵਿਰਾਸਤ ਏ ਖਾਲਸਾ ਦੀ ਯਾਤਰਾ ਕਰਨਾ ਵਿਦਿਆਰਥੀਆਂ ਦੇ ਜੀਵਨ ਵਿਚ ਸਭ ਤੋਂ ਰੁਮਾਂਚਕਾਰੀ ਪਲ ਸਨ। ਉਨ੍ਹਾਂ ਦੱਸਿਆ ਕਿ ਇਸ ਵਿਦਿਅਕ ਟੂਰ ਲਈ ਕੁਲ 57 ਵਿਦਿਆਰਥੀ ਤੇ ਸਟਾਫ਼ ਮੈਂਬਰ ਸ਼ਾਮਿਲ ਹਨ। ਇਸ ਵਿੱਦਿਅਕ ਟੂਰ ਦੌਰਾਨ ਹਰਦੀਪ ਸਿੰਘ, ਇੰਦਰਜੀਤ ਸਿੰਘ ਤੇ ਜਗਬੀਰ ਕੌਰ ਤੇ ਚਹਿਲ ਬੱਸ ਸਰਵਿਸ ਦੇ ਮਾਲਕ ਨਾਇਬ ਸਿੰਘ ਤੇ ਬੂਟਾ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।