logo

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਬਲਤੇਜ ਪੰਨੂ ਜੀ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕਰਨ ’ਤੇ ਦਿਲੋਂ ਵਧਾਈਆਂ — ਆਰਸ਼ ਸੱਚਰ

ਫਰੀਦਕੋਟ,19.11.25(ਨਾਇਬ ਰਾਜ)

ਆਮ ਆਦਮੀ ਪਾਰਟੀ ਪੰਜਾਬ ਨੇ ਪਾਰਟੀ ਦੇ ਵਫ਼ਾਦਾਰ, ਤਜ਼ਰਬੇਕਾਰ ਅਤੇ ਜ਼ਮੀਨੀ ਲੀਡਰ ਸ. ਬਲਤੇਜ ਪੰਨੂ ਜੀ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕਰਕੇ ਇੱਕ ਮਹੱਤਵਪੂਰਨ ਅਤੇ ਦੂਰਦਰਸ਼ੀ ਫੈਸਲਾ ਕੀਤਾ ਹੈ।

ਮੈਂ, ਆਰਸ਼ ਸੱਚਰ, ਸੀਨੀਅਰ ਲੀਡਰ ਆਮ ਆਦਮੀ ਪਾਰਟੀ ਫਰੀਦਕੋਟ, ਪਾਰਟੀ ਦੀ ਇਸ ਅਹਿਮ ਨਿਯੁਕਤੀ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਅਤੇ ਬਲਤੇਜ ਪੰਨੂ ਜੀ ਨੂੰ ਇਸ ਨਵੀਂ ਤੇ ਜ਼ਿੰਮੇਵਾਰ ਭੂਮਿਕਾ ਲਈ ਦਿਲੋਂ ਮੁਬਾਰਕਬਾਦ ਪੇਸ਼ ਕਰਦਾ ਹਾਂ।

ਬਲਤੇਜ ਪੰਨੂ ਜੀ ਦੀ ਲੰਬੇ ਸਮੇਂ ਤੋਂ ਲੋਕਾਂ ਵਿਚ ਸੇਵਾ, ਪਾਰਟੀ ਪ੍ਰਤੀ ਨਿਰੰਤਰ ਸਮਰਪਣ ਅਤੇ ਤਨਦਹਿ ਨਾਲ ਕੀਤੇ ਕੰਮ ਨੇ ਹਮੇਸ਼ਾਂ ਆਮ ਲੋਕਾਂ ਦਾ ਮਨ ਜਿੱਤਿਆ ਹੈ। ਉਹਨਾਂ ਦੀ ਤਾਜ਼ਾ ਨਿਯੁਕਤੀ ਨਿਸ਼ਚਿਤ ਤੌਰ ’ਤੇ ਪਾਰਟੀ ਦੀ ਸੰਗਠਨਕ ਤਾਕਤ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਪੰਜਾਬ ਦੇ ਹਰੇਕ ਹਿੱਸੇ ਵਿੱਚ ਗਰਾਸਰੂਟ ਲੈਵਲ ਦੇ ਕੰਮਾਂ ਵਿੱਚ ਨਵੀਂ ਚੇਤਨਾ ਭਰੇਗੀ।

ਆਪ ਆਦਮੀ ਪਾਰਟੀ ਵੱਲੋਂ ਪੰਨੂ ਜੀ ਨੂੰ ਦਿੱਤੀ ਗਈ ਇਹ ਜ਼ਿੰਮੇਵਾਰੀ ਸਿਰਫ਼ ਇੱਕ ਅਹੁਦਾ ਨਹੀਂ, ਬਲਕਿ ਲੋਕਾਂ ਦੀ ਉਮੀਦਾਂ ਦਾ ਵਿਸ਼ਵਾਸਪੱਤਰ ਹੈ।

ਮੈਂ ਉਮੀਦ ਕਰਦਾ ਹਾਂ ਕਿ ਉਹ ਆਪਣੇ ਤਜ਼ਰਬੇ ਅਤੇ ਇਮਾਨਦਾਰੀ ਨਾਲ ਪਾਰਟੀ ਦੀ ਲੋਕ-ਕੇਂਦਰਿਤ ਰਾਜਨੀਤੀ ਨੂੰ ਹੋਰ ਮਜ਼ਬੂਤੀ ਦੇਣਗੇ ਅਤੇ ਪੰਜਾਬ ਦੇ ਹੱਕਾਂ ਲਈ ਅਗਲੀ ਕਤਾਰ ਵਿੱਚ ਰਹਿੰਦੇ ਹੋਏ ਜ਼ੋਰਦਾਰ ਲੜਾਈ ਜਾਰੀ ਰੱਖਣਗੇ।

ਬਲਤੇਜ ਪੰਨੂ ਜੀ ਨੂੰ ਇੱਕ ਵਾਰ ਫਿਰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ।

4
387 views