
ਪੰਜਵਾਂ ਪੰਜ ਰੋਜ਼ਾ ਨਾਟਕ ਮੇਲਾ ਹੋਇਆ ਸ਼ੁਰੂ ,ਨਾਟਕ ਮੇਲੇ ਤੇ
ਇਲਾਕਾ ਨਿਵਾਸੀਆਂ ਨੂੰ ਨਾਟਕ ਮੇਲੇ ਦਾ ਆਨੰਦ ਮਾਣਨ ਲਈ ਦਿੱਤਾ ਖੁੱਲ੍ਹਾ ਸੱਦਾ..
ਫ਼ਰੀਦਕੋਟ 19 ਨਵੰਬਰ। (ਨਾਇਬ ਰਾਜ )-
ਫ਼ਿਰਦੌਸ ਰੰਗਮੰਚ ਫ਼ਰੀਦਕੋਟ, ਪੰਜਾਬੀ ਸੰਗੀਤ ਨਾਟਕ ਅਕੈਡਮੀ, ਆਈ ਕੈਨਵਸ ਪ੍ਰੋਡਕਸ਼ਨ ਵੱਲੋਂ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਦੇ ਸਹਿਯੋਗ ਨਾਲ ਪੰਜਵਾਂ, ਪੰਜ ਰੋਜ਼ਾ ਨਾਟਕ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਇਹ ਮੇਲਾ ਮਿਤੀ 23 ਨਵੰਬਰ ਤੱਕ ਸ਼ਾਮ 6:30 ਵਜੇ ਓਪਨ ਏਅਰ ਥੀਏਟਰ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਚੱਲੇਗਾ। ਯਾਦ ਰਹੇ ਇਸ ਪੰਜ ਰੋਜ਼ਾ ਨਾਟਕ ਮੇਲੇ ਦਾ ਪੋਸਟਰ ਦੇਸ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਪ੍ਰਿੰਸੀਪਲ ਰਾਜੇਸ਼ ਮੋਹਨ, ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਸ਼੍ਰੀ ਮਨਜੀਤ ਪੁਰੀ, ਡਾ. ਕੁਲਬੀਰ ਮਲਿਕ ਮੁੱਖ ਸਲਾਹਕਾਰ, ਸਿਮਰਜੀਤ ਸਿੰਘ ਸਕੱਤਰ ਫ਼ਿਰਦੌਸ ਰੰਗ ਮੰਚ, ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਐੱਮ.ਜੀ.ਐੱਮ. ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਪ੍ਰੋ. ਬੀਰਇੰਦਰਜੀਤ ਸਿੰਘ ਸਰਾਂ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਭੰਗੜਾ ਕੋਚ ਗੁਰਦਰਸ਼ਨ ਲਵੀ ਅਤੇ ਫ਼ਿਰਦੌਸ ਰੰਗ ਮੰਚ ਦੇ ਡਾਇਰੈਕਟਰ ਰਾਜਿੰਦਰ ਬੁਲਟ ਵੱਲੋਂ ਰਿਲੀਜ਼ ਕੀਤਾ ਗਿਆ ਸੀ । ਇਸ ਮੌਕੇ ਮੰਚ ਦੇ ਡਾਇਰੈਕਟਰ ਰਜਿੰਦਰ ਬੁਲਟ ਨੇ ਦੱਸਿਆ ਕਿ ਅੱਜ ਮਿਤੀ 19 ਨਵੰਬਰ ਨੂੰ ਅਕਸ ਰੰਗਮੰਚ ਸਮਰਾਲਾ ਵਲੋਂ ਨਾਟਕ ‘ਰਾਹਾਂ ਵਿਚ ਅੰਗਿਆਰ ਬੜੇ ਸੀ’ ਖੇਡਿਆ ਗਿਆ । ਮਿਤੀ 20 ਨਵੰਬਰ ਨੂੰ ਨਟਰੰਗ ਸੋਸਾਇਟੀ ਅਬੋਹਰ ਵਲੋਂ ਨਾਟਕ ‘ਜੀ ਆਇਆਂ ਨੂੰ’, 21 ਨਵੰਬਰ ਨੂੰ ਸਿਰਜਣਾਂ ਆਰਟ ਗਰੁੱਪ ਰਾਏਕੋਟ ਵਲੋਂ ਨਾਟਕ ‘ਛੱਲਾ’ 22 ਨਵੰਬਰ ਨੂੰ ਗੁਰੂ ਨਾਨਕ ਕਾਲਜ ਫ਼ਿਰੋਜ਼ਪੁਰ ਕੈਂਟ ਵਲੋਂ ਨਾਟਕ ‘ਵੇਟਿੰਗ ਫ਼ਾਰ ਗੋਦੋ’ ਅਤੇ 23 ਨਵੰਬਰ ਨੂੰ ਫ਼ਿਰਦੌਸ ਰੰਗਮੰਚ ਵਲੋਂ ਨਾਟਕ ‘ਸਾਰੰਗੀਆਂ’ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਸਾਹਿਤਕ ਸੰਗੀਤਕ ਪੇਸ਼ਕਾਰੀ ਸੁਰ ਆਂਗਨ ਅਤੇ ਸੰਗੀਤ ਵਿਭਾਗ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਕਰੇਗਾ। ਇਸ ਨਾਟਕ ਮੇਲੇ ਦਾ ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਵੱਲੋ ਕੀਤਾ ਜਾ ਰਿਹਾ ਹੈ । ਇਸ ਮੌਕੇ ਮੰਚ ਦੇ ਸਮੂਹ ਅੁਹਦੇਦਾਰਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਉੱਚਕੋਟੀ ਦੇ ਨਾਟਕਾਂ ਨੂੰ ਮਾਣਨ ਲਈ ਹੁੰਮ ਹਮਾ ਕੇ ਪਹੁੰਚਣ।