logo

69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੇਟਿੰਗ ਦਾ ਸੰਗਰੂਰ ਵਿਖੇ ਸ਼ਾਨਦਾਰ ਆਗਾਜ਼ ਪਹਿਲੇ ਦਿਨ ਹਰੇਕ ਵਰਗ ਦੇ 1000 ਮੀਟਰ ਵਿੱਚ ਹੋਏ ਦਿਲਚਸਪ ਮੁਕਾਬਲੇ

ਸੰਗਰੂਰ
20ਨਵੰਬਰ
ਅੱਜ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੇਟਿੰਗ ਖੇਡਾਂ ਦੀ ਸ਼ੁਰੁਆਤ ਪੁਲਿਸ ਲਾਈਨ ਸੰਗਰੂਰ ਦੇ ਰਿੰਕ ਵਿੱਚ ਸ਼ੁਰੂ ਹੋਈਆਂ ਜਿਸ ਵਿੱਚ ਸਾਰੇ ਜ਼ਿਲ੍ਹਿਆਂ ਦੇ ਸਕੇਟਰਾਂ ਨੇ ਭਾਗ ਲਿਆ l ਇਸ ਟੂਰਨਾਮੈਂਟ ਵਿੱਚ ਸੁਖਦੇਵ ਸਿੰਘ ਡਿਪਟੀ ਸੁਪਰਡੈਂਟ ਆਫ ਪੁਲਿਸ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਵੇ ਉਹਨਾਂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਰੀਰਕ ਫਿਟਨਸ ਰੱਖਣ ਲਈ ਹਰ ਬੱਚੇ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ l ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਅਫੀਸ਼ੀਅਲੀ ਅਬਜਰਵਰ ਪਰਮਜੀਤ ਸਿੰਘ ਸੋਹੀ ਨੇ ਦੱਸਿਆ ਕਿ ਅੱਜ 1000 ਮੀਟਰ ਰੇਸ ਕਰਵਾਈ ਗਈ l ਇਹ ਖੇਡਾਂ ਅੰਡਰ 11/ 14/ 17/ 19 ਵਰਗ ਕੁੜੀਆਂ ਅਤੇ ਮੁੰਡਿਆਂ ਵਿੱਚ ਕਰਵਾਈਆਂ ਗਈਆਂ ਜਿਸ ਵਿੱਚ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ ਅੰਡਰ 11 ਮੁੰਡੇ ਰੋਲਰ ਸਕੇਟਿੰਗ ਕੁਆਰਡਜ਼ ਵਿੱਚ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਨੇ ਪਹਿਲਾ, ਰਿਹਾਨ ਗਰਗ ਸੰਗਰੂਰ ਅਤੇ ਕੇਵਿਨ ਬਜਾਜ ਸੰਗਰੂਰ ਨੇ ਕ੍ਰਮ ਵਾਰ ਦੂਸਰਾ ਤੇ ਇਹ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 11 ਰੋਲਰ ਸਕੇਟਿੰਗ ਕੁੜੀਆਂ ਦੇ ਵਰਗ ਵਿੱਚ ਧਰੂਵਿਕਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਪਹਿਲਾ ਨਵਰੀਤ ਸੰਗਰੂਰ ਨੇ ਦੂਜਾ ਅਤੇ ਸਮਰੱਥ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾl ਅੰਡਰ 11 ਕੁੜੀਆਂ ਇਨਲਾਈਨ ਵਿੱਚ ਵਾਨਘਾ ਮਹਾਜਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਨੇ ਪਹਿਲਾ ਇਰੈਵਣਾ ਵਾਧਵਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਦੂਸਰਾ ਅਤੇ ਹੀਨਲ ਲੁਧਿਆਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਜਦ ਕਿ ਮੁੰਡਿਆਂ ਦੇ ਅੰਡਰ 11 ਇਨਲਾਈਨ ਸਕੇਟਿੰਗ ਮੁਕਾਬਲੇ ਵਿੱਚ ਅਭੀਰਾਜ ਸਿੰਘ ਸੰਧੂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਪਹਿਲਾ ਅਮਰਿੰਦਰ ਸਿੰਘ ਰੋਪੜ ਨੇ ਦੂਜਾ ਅਤੇ ਸਮਰਵੀਰ ਸਿੰਘ ਲੁਧਿਆਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਅੰਡਰ 14 ਮੁਕਾਬਲੇ ਰੋਲਰ ਸਕੇਟਿੰਗ ਕੁਆਰਡਜ਼ ਵਿੱਚ ਤੇਜਸ ਮਿਸ਼ਰਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਹਰਮਨ ਮਾਨਸਾ, ਅਰੂਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਕ੍ਰਮਵਾਰ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕੀਆਂ ਅੰਡਰ 14 ਦੇ ਵਰਗ ਵਿੱਚ ਨਿਮਰਤ ਜੋਤ ਕੌਰ ਗਰੇਵਾਲ ਸੰਗਰੂਰ, ਤਨੀਸ਼ਾ ਸੰਗਰੂਰ ਅਤੇ ਵੰਦਨਾ ਮੋਗਾ ਨੇ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਜ਼ਿਲ੍ਹਿਆਂ ਦਾ ਨਾਮ ਰੋਸ਼ਨ ਕੀਤਾ
ਅੰਡਰ 14 ਰੋਲਰ ਸਕੇਟਿੰਗ ਇਨ ਲਾਈਨ ਮੁੰਡਿਆਂ ਦੇ ਵਰਗ ਵਿੱਚ ਅਕਸਜ਼ ਕੌਸਲ ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਗੋਲਡ ਕਰਨਵੀਰ ਸਿੰਘ ਸੰਗਰੂਰ ਨੇ ਸਿਲਵਰ ਅਤੇ ਸੰਗਮ ਗੁਪਤਾ ਜਲੰਧਰ ਨੇ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ, ਜਦ ਕਿ ਕੁੜੀਆਂ ਦੇ ਇਨ ਲਾਈਨ ਵਰਗ ਵਿੱਚ ਸਮਰੀਰ ਕੌਰ ਸਾਹਿਬਜਾਦਾ ਅਜੀਤ ਸਿੰਘ ਨਗਰ ਕਾਰਜ ਨੀਤ ਕੌਰ ਪਟਿਆਲਾ ਅਤੇ ਭਵਿਕਾ ਸ਼ਰਮਾ ਐਸਏਐਸ ਨਗਰ ਮੋਹਾਲੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਅੰਡਰ 17 ਕੁਆਰਡਜ਼ ਮੁੰਡਿਆਂ ਦੇ ਵਰਗ ਵਿੱਚ ਲਕਸ਼ਦੀਪ ਸਿੰਘ ਸੰਗਰੂਰ ਨੇ ਗੋਲਡ ਤੈਰਿਆ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਸਿਲਵਰ ਅਤੇ ਹਿਮਾਸ਼ ਕੌਂਸਲ ਬਠਿੰਡਾ ਨੇ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ ਕੁੜੀਆਂ ਦੇ ਵਰਗ ਵਿੱਚ ਅੰਡਰ 17 ਕੁਆਰਡਜ਼ ਵਿੱਚ ਕੋਸ਼ਿਸ਼ ਸਹਿਜ ਦਾ ਅਜੀਤ ਸਿੰਘ ਨਗਰ ਪਰਿਨਾਜ ਕੌਰ ਬਾਜਵਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਵਨੀਤ ਕੌਰ ਪਟਿਆਲਾ ਨੇ ਕ੍ਰਮਵਾਰ ਗੋਲਡ ਸਿਲਵਰ ਅਤੇ ਬਰੋਂਜ ਮੈਡਲ ਪ੍ਰਾਪਤ ਕੀਤਾ ਅੰਡਰ 17 ਇਨ ਲਾਈਨ ਮੁੰਡਿਆਂ ਦੇ ਵਰਗ ਵਿੱਚ ਆਰੀਅਨ ਵਰਮਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਪਹਿਲਾ ਈਮਾਨ ਗਿੱਲ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਦੂਜਾ ਅਤੇ ਸਹਿਜ ਹਰਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਕ੍ਰਮਵਾਰ ਗੋਲ ਸਿਲਵਰ ਅਤੇ ਬਰੋਂਜ ਮੈਡਲ ਪ੍ਰਾਪਤ ਕੀਤਾ ਜਦ ਕਿ ਕੁੜੀਆਂ ਦੇ ਵਰਗ ਵਿੱਚ ਅੰਡਰ 17 ਇਨਲਾਈਨ ਸਕੇਟਿੰਗ ਵਿੱਚ ਹਰਗੁਣ ਹੁੰਦਲ ਜਲੰਧਰ ਅਰਮਾਨ ਜਲੰਧਰ ਅਤੇ ਜੀਵਨ ਕੌਰ ਲੁਧਿਆਣਾ ਕ੍ਰਾਂਭਾਰ ਪਹਿਲੇ ਦੂਜੇ ਅਤੇ ਤੀਸਰੇ ਸਥਾਨ ਤੇ ਰਹੀਆਂ l ਅੰਡਰ 19 ਕੁਆਰਡਜ਼ ਮੁੰਡਿਆ ਦੇ ਵਰਗ ਵਿੱਚ ਸ਼ਰਮਾ ਪਟਿਆਲਾ ਧਰੁਵ ਯਾਦਵ ਪਟਿਆਲਾ ਅਤੇ ਤਕਸ਼ ਕਪੂਰ ਜਲੰਧਰ ਕ੍ਰਮਵਾਰ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਉੱਪਰ ਰਹੇ l ਅੰਡਰ 19 ਕੁਆਰਡਜ਼ ਲੜਕੀਆਂ ਦੇ ਵਰਗ ਵਿੱਚ ਪ੍ਰਗਿਆ ਗਰੋਵਰ ਪਟਿਆਲਾ ਨੇ ਪਹਿਲਾ ਤਸਵੀ ਗੁਲਾਟੀ ਫਤਿਹਗੜ੍ਹ ਸਾਹਿਬ ਨੇ ਦੂਸਰਾ ਅਤੇ ਕ੍ਰਿਸ਼ਕਾ ਮੋਤੀਆ ਮੋਗਾ ਨੇ ਤੀਸਰਾ ਸਥਾਨ ਹਾਸਲ ਕੀਤਾ l ਇਸੇ ਤਰ੍ਹਾਂ ਅੰਡਰ 19 ਰੋਲਰ ਸਕੇਟਿੰਗ ਇਨਲਾਈਨ ਵਿਚ ਵੰਸ਼ ਰਾਵਤ ਲੁਧਿਆਣਾ, ਕੁਮਦ ਜੈਨ ਲੁਧਿਆਣਾ ਅਤੇ ਗਗਨਵੀਰ ਸਿੰਘ ਸੰਗਰੂਰ ਨੇ ਕ੍ਰਮਵਾਰ ਗੋਲਡ ਸਿਲਵਰ ਅਤੇ ਬਰੋਂਜ ਮੈਡਲ ਪ੍ਰਾਪਤ ਕੀਤਾ ਕੁੜੀਆਂ ਦੇ ਵਰਗ ਵਿੱਚ ਜਪਲੀਨ ਕੌਰ ਸੋਹੀ ਲੁਧਿਆਣਾ ਸੁਖਮ ਕੌਰ ਸੋਹੀ ਲੁਧਿਆਣਾ ਅਤੇ ਇਬਾਰਤ ਕੌਰ ਚਹਿਲ ਬਠਿੰਡਾ ਕਰਾਵਾਰ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਉੱਪਰ ਰਹੇ l ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਪਰਮਜੀਤ ਸਿੰਘ ਸੋਹੀ ਨੇ ਦੱਸਿਆ ਕਿ 20 ਨਵੰਬਰ ਨੂੰ ਸਾਰੇ ਵਰਗਾਂ ਵਿੱਚ 500 ਮੀਟਰ ਦੇ ਮੁਕਾਬਲੇ ਹੋਣਗੇ ਇਸ ਮੌਕੇ ਅਮਨਦੀਪ ਸਿੰਘ, ਸਕੇਟਿੰਗ ਕੋਚ, ਗੁਰਦੀਪ ਸਿੰਘ , ਅਮਨਦੀਪ,ਨਰੇਸ਼ ਕੁਮਾਰ, ਜਗਸੀਰ ਸਿੰਘ ਪ੍ਰਭਜੀਤ ਸਿੰਘ ਅਤੇ ਮਨੀਸ਼ ਕੁਮਾਰ ਹਾਜ਼ਰ ਸਨ।

6
1863 views