🚨 Breaking News
ਦਿੱਲੀ ਧਮਾਕੇ ਮਾਮਲੇ 'ਚ ਪੰਜਾਬ ਤੋਂ ਵੀ ਡਾਕਟਰ ਗ੍ਰਿਫ਼ਤਾਰ
ਵੱਡਾ ਖੁਲਾਸਾ, ਸੁਰੱਖਿਆ ਏਜੰਸੀਆਂ 'ਚ ਹੜਕੰਪ!
ਦਿੱਲੀ ਧਮਾਕੇ ਦੀ ਜਾਂਚ ਦੌਰਾਨ ਇਕ ਹੋਰ ਵੱਡਾ ਪਰਦਾਫ਼ਾਸ! ਕੇਂਦਰੀ ਏਜੰਸੀਆਂ ਨੇ ਪੰਜਾਬ ਦੇ ਪਾਠਾਨਕੋਟ ਤੋਂ ਇੱਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਅਲ-ਫਾਲਾਹ ਯੂਨੀਵਰਸਿਟੀ ਨਾਲ ਸੰਬੰਧ ਰੱਖਦਾ ਸੀ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਸ ਡਾਕਟਰ ਦੇ ਫਰੀਦਾਬਾਦ 'ਚ ਮਿਲੇ 2,900 ਕਿਲੋ ਧਮਾਕਾਵਰ ਸਮੱਗਰੀ ਮਾਮਲੇ ਨਾਲ ਸਿੱਧੇ ਲਿੰਕ ਸਨ।
ਸੂਤਰਾਂ ਦੇ ਮੁਤਾਬਕ, ਗ੍ਰਿਫ਼ਤਾਰ ਡਾਕਟਰ ਦੀ ਕਾਲ ਡੀਟੇਲ ਅਤੇ ਫਾਇਨੈਂਸ਼ਲ ਟ੍ਰਾਂਜ਼ੈਕਸ਼ਨਾਂ ਨੇ ਬੰਬ ਸਾਜ਼ਿਸ਼ ਦੀ ਕੜੀ ਹੋਰ ਮਜ਼ਬੂਤ ਕਰ ਦਿੱਤੀ ਹੈ। ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਪੂਰਾ ਰੈਕਟ ਅੰਤਰਰਾਸ਼ਟਰੀ ਹੈਂਡਲਰਾਂ ਨਾਲ ਜੁੜਿਆ ਹੋਇਆ ਸੀ।
ਇਸ ਵੱਡੇ ਖੁਲਾਸੇ ਤੋਂ ਬਾਅਦ ਦਿੱਲੀ ਤੋਂ ਲੈ ਕੇ ਪੰਜਾਬ ਦੇ ਕਈ ਹਿੱਸਿਆਂ ‘ਚ ਸੁਰੱਖਿਆ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਏਜੰਸੀਆਂ ਹੋਰ ਸੰਭਾਵਿਤ ਸਾਥੀਆਂ ਦੀ ਤਲਾਸ਼ ਵਿੱਚ ਹਨ।
🔴 ਅਗਲੀ ਅੱਪਡੇਟ ਲਈ ਜੁੜੇ ਰਹੋ — ਮਾਮਲਾ ਹੋ ਰਿਹਾ ਹੈ ਹੋਰ ਵੀ ਗੰਭੀਰ!
#DelhiBlast #Punjab #Breaking #Pathankot #SecurityAlert #TerrorProbe