logo

ਹਲਕਾ ਬਸੀ ਪਠਾਣਾਂ ਦੀਆਂ ਸੜਕਾਂ ਦੀ ਤੁਰੰਤ ਸਾਰ ਲਵੇ ਸਰਕਾਰ : ਡਾ ਅਮਨਦੀਪ ਕੌਰ ਢੋਲੇਵਾਲ

ਸ਼੍ਰੀ ਫਤਿਹਗੜ੍ਹ ਸਾਹਿਬ (Kalia) ਬਸੀ ਪਠਾਣਾ ਦੀ ਕਾਂਗਰਸੀ ਆਗੂ ਡਾ ਅਮਨਦੀਪ ਕੌਰ ਢੋਲੇਵਾਲ ਨੇ ਕਿਹਾ ਹੈ ਕਿ ਬਸੀ ਪਠਾਣਾ ਦੀਆਂ ਸੜਕਾਂ ਦਾ ਹਾਲ ਬਹੁਤ ਹੀ ਖਸਤਾ ਹੋਇਆ ਪਿਆ ਹੈ। ਪਿੰਡਾਂ ਦੀਆਂ ਲਿੰਕ ਰੋਡ ਦੀ ਹਾਲਤ ਬਦਤਰ ਹੋਈ ਪਈ ਹੈ। ਸੰਘੋਲ ਬਸੀ ਪਠਾਣਾ ਸੜਕ ਵਿੱਚ ਇੰਨੇ ਟੋਏ ਪੈ ਚੁੱਕੇ ਹਨ ਕਿ ਦੋ ਪਹੀਆ ਵਾਹਨ ਚਲਾਉਣੇ ਵੀ ਔਖੇ ਹੋ ਗਏ ਹਨ। ਇਹਨਾਂ ਖੱਡਿਆਂ ਕਰਕੇ ਧੁੰਦੇ ਪਿੰਡ ਦੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਇਸ ਸੜਕ ਤੇ ਰੋਜ਼ਾਨਾ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਹੈ। ਇਸੇ ਤਰ੍ਹਾਂ ਚੁੰਨੀ ਮੋਰਿੰਡਾ ਸੜਕ ਵਿੱਚ ਪੈਰ ਪੈਰ ਤੇ ਖੱਡੇ ਪਏ ਹੋਏ ਹਨ। ਜਿਸ ਕਾਰਨ ਮੁਸਾਫਰਾਂ ਨੂੰ ਬਹੁਤ ਹੀ ਤਕਲੀਫ ਉਠਾਉਣੀ ਪੈ ਰਹੀ ਹੈ।
ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਸਟੇਟ ਹਾਈਵੇ ਵੀ ਬਹੁਤ ਹੀ ਬੁਰੀ ਹਾਲਤ ਵਿੱਚ ਹੈ। ਡਾ ਅਮਨਦੀਪ ਕੌਰ ਢੋਲੇਵਾਲ ਨੇ ਕਿਹਾ ਕਿ ਅਗਲੇ ਦਿਨਾਂ ਅੰਦਰ ਸ਼ਹੀਦੀ ਜੋੜ ਮੇਲੇ ਦੀ ਸ਼ੁਰੂਆਤ ਹੋਣੀ ਹੈ । ਇਸ ਲਈ ਸਰਕਾਰ ਨੂੰ ਤੁਰੰਤ ਇਸ ਵੱਲ ਧਿਆਨ ਦੇ ਕੇ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਉਣੀ ਚਾਹੀਦੀ ਹੈ। ਜੇਕਰ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਇਲਾਕੇ ਦੀ ਸੰਗਤ ਨੂੰ ਸੜਕਾਂ ਤੇ ਉਤਰ ਕੇ ਆਪਣਾ ਰੋਸ ਮੁਜ਼ਾਰਾ ਕਰਨਾ ਪਵੇਗਾ। ਡਾ ਅਮਨਦੀਪ ਕੌਰ ਢੋਲੇਵਾਲ ਨੇ ਕਿਹਾ ਕਿ ਚਾਰ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਫੋਕੀ ਇਸ਼ਤਿਹਾਰਬਾਜ਼ੀ ਵਿੱਚ ਮਸ਼ਰੂਫ ਸਰਕਾਰ ਇਸ ਵੱਲ ਤੁਰੰਤ ਧਿਆਨ ਦੇਵੇ

13
495 views