logo

ਗੁਰਦਾਸਪੁਰ ਦੇ ਸਕੂਲਾਂ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ 350ਵੇ ਵਰ੍ਹੇ ਨੂੰ ਸਮਰਪਿਤ ਪ੍ਰੋਗਰਾਮ ਦਾ ਸ਼ਾਨਦਾਰ ਆਗਾਜ਼ ਅੱਜ ਗੁਰੂ ਜੀ ਦੇ ਜੀਵਨ ਤੇ ਪਰਚਾ ਪੜ੍ਹਿਆ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ 350ਵੇਂ ਵਰ੍ਹੇ ਨੂੰ ਸਮਰਪਿਤ ਪ੍ਰੋਗਰਾਮ ਦਾ ਸ਼ਾਨਦਾਰ ਆਗਾਜ਼ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਪਰਮਜੀਤ ਦੀ ਰਹਿਨਮਈ ਹੇਠ ਗੁਰਦਾਸਪੁਰ ਦੇ ਸਕੂਲਾਂ ਵਿੱਚ ਕੀਤਾ ਗਿਆ l ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਸ.ਜਸਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ -1 ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਦਾ 350 ਵਾਂ ਵਰ੍ਹਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ , ਉਹਨਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਜੀਵਨ ਅਤੇ ਸਿਖਿਆਵਾਂ ਦਾ ਸੁਨੇਹਾ ਵਿਦਿਆਰਥੀਆਂ ਤੱਕ ਪੁੱਜਦਾ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਸਮਗਰੀ ਦੇ ਰੂਪ ਵਿੱਚ ਕਿਤਾਬਚਾ ਤਿਆਰ ਕੀਤਾ ਹੈ ਜੋ ਹਰ ਰੋਜ਼ ਸਕੂਲਾਂ ਤੱਕ ਪਹੁੰਚਾਇਆ ਜਾਵੇਗਾ ਉਸ ਦੇ ਅਧਾਰ ਉੱਤੇ ਸਵੇਰ ਦੀ ਸਭਾ ਵਿੱਚ ਲੈਕਚਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਬੰਧਤ ਥੀਮ ਤੇ ਅਧਾਰਤ ਸਲਾਈਡ ਦੇ ਰੂਪ ਵਿੱਚ ਪ੍ਰਸ਼ਨੋਤਰੀ ਵੀ ਤਿਆਰ ਕੀਤੀ ਜਾ ਰਹੀ ਹੈ, ਉਹ ਵੀ ਸਕੂਲਾਂ ਵਿੱਚ ਭੇਜੀ ਜਾ ਰਹੀ ਹੈl ਇਸ ਪ੍ਰਸ਼ਨੋਤਰੀ ਵਿੱਚੋਂ ਪਹਿਲਾਂ ਕਲਸਟਰ ਲੈਵਲ ਫਿਰ ਬਲਾਕ ਲੈਵਲ, ਅਤੇ ਅੰਤ ਵਿੱਚ ਹਰ ਬਲਾਕ ਦੇ ਚੁਣੇ ਹੋਏ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ ਇਸ ਮੌਕੇ ਮਨਜਿੰਦਰ ਸਿੰਘ,ਸਾਹਿਬ ਸਿੰਘ,ਜੋਤ ਪ੍ਰਕਾਸ਼ ਸਿੰਘ, ਮਲਕੀਤ ਸਿੰਘ, ਸੁਰਿੰਦਰ ਸਿੰਘ , ਹਰਪਾਲ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ

265
8173 views