logo

ਪ੍ਰੀ ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਸੈਮੀਨਾਰ ਦੂਜੇ ਦਿਨ ਛੋਟੀਆਂ ਮਾਸਪੇਸ਼ੀਆਂ ਦੇ ਵਿਕਾਸ ਦੀ ਮਹੱਤਤਾ ਤੇ ਕੀਤੀ ਗਈ ਚਰਚਾ

ਗੁਰਦਾਸਪੁਰ
10ਨਵੰਬਰ 2025
ਪ੍ਰੀ ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਸੈਮੀਨਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਪਰਮਜੀਤ ਦੀ ਰਹਿਨਮਈ ਹੇਠ ਬਲਾਕ ਦੋਰਾਂਗਲਾ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ ਵੱਖ ਰੀਸੋਰਸ ਸੈਂਟਰਾਂ ਸਰਕਾਰੀ ਪ੍ਰਾਇਮਰੀ ਸਕੂਲ ਨੀਵਾਂ ਧਕਾਲਾ ਅਤੇ ਸੈਂਟਰ ਪ੍ਰਾਇਮਰੀ ਸਕੂਲ ਬਾਹਮਣੀ ਵਿੱਚ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਨਰੇਸ਼ ਪਨਿਆੜ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ l ਸੈਮੀਨਾਰ ਨੂੰ ਸੰਬੋਧਨ ਕਰਦਿਆ ਸ਼੍ਰੀ ਨਰੇਸ਼ ਪਨਿਆੜ ਨੇ ਕਿਹਾ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਰੋਜ਼ਾਨਾ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ , ਉਹਨਾਂ ਅਧਿਆਪਕਾਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਵਾਉਣ ਲਈ ਪ੍ਰੇਰਿਤ ਕੀਤਾ ਰੀਸੋਰਸ ਪਰਸਨ ਸੈਂਟਰ ਹੈੱਡ ਟੀਚਰ ਬਾਹਮਣੀ ਸ਼੍ਰੀ ਸੋਨੂੰ ਕੁਮਾਰ ਨੇ ਦੱਸਿਆ ਕਿ ਅੱਜ ਦੀ ਸਮਾਂ ਸਾਰਨੀ ਅਨੁਸਾਰ ਅਧਿਆਪਕਾਂ ਨੂੰ ਛੋਟੀ ਮਾਸਪੇਸ਼ੀਆਂ ਦੇ ਮਹੱਤਵ ਬਾਰੇ ਦੱਸਿਆ ਗਿਆ ਹੱਥ ਦੀਆਂ ਉਂਗਲਾਂ ਦਾ ਅਗਰ ਵਿਕਾਸ ਹੋਵੇਗਾ ਤਾਂ ਹੀ ਬੱਚੇ ਦਾ ਲਿਖਣ ਪੱਧਰ ਵਿੱਚ ਸੁਧਾਰ ਹੋਵੇਗਾ l ਅੱਜ ਅਧਿਆਪਕਾਂ ਨੇ ਸਿੱਖਣ ਸਹਾਇਕ ਸਮਗਰੀ ਦੀ ਤਿਆਰ ਕੀਤੀ l ਇਸ ਮੌਕੇ ਰੀਸੋਰਸ ਪਰਸਨ ਸੁਮਿਤ ਮਹਾਜਨ,ਅੰਜੂ ਬਾਲਾ,ਕੰਵਲਜੀਤ,ਵਰਿੰਦਰ, ਹਰਜੀਤ ਸਿੰਘ, ਕੁਲਬੀਰ ਕੌਰ, ਚੰਦਰਕਾਂਤ ਆਦਿ ਹਾਜ਼ਰ ਸਨ l

108
3825 views