logo

ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਪੰਜਾਬ ਤੋਂ ਵੀ ਮੁਆਫੀ ਮੰਗ ਲੈਣੀ ਚਾਹੀਦੀ

ਗੱਲ ਕਰਦੇ ਜਿਹੜਾ ਮਾਮਲਾ ਕਾਫੀ ਦਿਨ ਤੋਂ ਭਖਿਆ ਹਾਲਾਂਕਿ ਮਸਲਾ ਕੋਰਟ ਕਚਹਿਰੀ ਚਲਾ ਗਿਆ ਪਰ ਇਹ ਮਸਲਾ ਆਪਸੀ ਭਾਈਚਾਰੇ ਨੂੰ ਸੱਟ ਲਾ ਗਿਆ
ਇਹ ਕਿਤੇ ਪਹਿਲੀ ਵਾਰ ਨਹੀਂ ਹੋਇਆ ਹਮੇਸ਼ਾ ਹੀ ਹੁੰਦਾ ਰਿਹਾ ਰਾਜਾ ਵੜਿੰਗ ਨੇ ਇਹ ਜਿਹੜੀ ਹਰਕਤ ਕੀਤੀ ਇਹ ਪੰਜਾਬ ਕਾਂਗਰਸ ਇਸ ਤੋਂ ਬਹੁਤ ਨਰਾਜ਼ ਹੈ ਹੋਵੇ ਵੀ ਕਿਉਂ ਨਾ ਭਾਵੇਂ ਇਹ ਕਾਂਗਰਸ ਪ੍ਰਧਾਨ ਸੀ ਪਰ ਬਾਕੀ ਕਾਂਗਰਸ ਲੀਡਰਾਂ ਦਾ ਪੰਜਾਬ ਵਿੱਚ ਬੋਲਬਾਲਾ ਹੈ ਰਾਜਾ ਵੜਿੰਗ ਦਾ ਬਿਆਨ ਬਹੂਤ ਮੰਦਭਾਗਾ ਸਾਬਤ ਹੋਇਆ ਕਿਉਂ ਕਿ ਉਹ ਆਦਮੀਂ ਪਰਪੱਕ ਨਹੀਂ ਹੈ ਕਾਂਗਰਸ ਪ੍ਰਧਾਨ ਦੀ ਕਾਬਲੀਅਤ ਉਸ ਵਿੱਚ ਨਹੀਂ ਹੈ ਅਗਰ ਉੱਥੇ ਇਹ ਕਹਿ ਦਿੰਦਾ ਕਿ ਦੇਖੋ ਕਾਂਗਰਸ ਨੇ ਸਰਦਾਰ ਬੂਟਾ ਸਿੰਘ ਨੂੰ ਬਹੁਤ ਉੱਚੇ ਅਹੁਦੇ ਦਿੱਤੇ ਗ੍ਰਹਿ ਮੰਤਰੀ ਦੇਸ਼ ਦਾ ਬਣਾਇਆ ਬਹੂਤ ਚੰਗਾ ਲੱਗਣਾ ਪਰ ਉਸ ਨੇ ਉਹ ਕੀਤਾ ਜਿਸ ਨਾਲ਼ ਕਾਂਗਰਸ ਤਾਂ ਕੀ ਉਸ ਨੇ ਪੰਜਾਬ ਦੇ ਸੱਭ ਜੱਟ ਭਰਾਵਾਂ ਨੂੰ ਨੀਵਾਂ ਦਿਖਾਇਆ ਪੰਜ਼ਾਬ ਵਿੱਚ ਇਸ ਸਮੇਂ 36.74% ਆਬਾਦੀ ਕੱਲੇ ਦਲਿਤ ਭਾਈਚਾਰੇ ਦੀ ਹੈ ਤਕਰੀਬਨ ਇੰਨੀ ਆਬਾਦੀ ਓਬੀਸੀ ਅਤੇ ਬੀਸੀ ਦੀ ਹੈ ਇੰਨਾ ਦੀ ਕੜੀ ਲੱਗਪਗ ਕਾਂਗਰਸ ਨਾਲ਼ ਜੁੜਦੀ ਹੈ
ਪਰ ਇਸ ਤਰ੍ਹਾਂ ਦੇ ਗ਼ਲਤ ਲੀਡਰਾਂ ਦੀ ਵਜ੍ਹਾ ਨਾਲ ਲੋਕ ਵਿੱਚੋ ਨਿਕਲ ਕੇ ਹੋਰ ਨਵੀਂਆਂ ਪਾਰਟੀਆਂ ਬਣਦੀਆ ਜਾ ਹੋਰ ਪਾਸੇ ਲ਼ੋਕ ਜੁੜਦੇ ਨੇ 75% ਗ਼ਰੀਬ ਲੋਕ ਹਮੇਸ਼ਾ ਕਾਂਗਰਸ ਦੀ ਵਿਚਾਰਧਾਰਾ ਨਾਲ਼ ਜੁੜਦੇ ਨੇ
ਪਿੱਛੇ ਧਿਆਨ ਮਾਰਦੇ ਹਾਂ ਜਦ ਕੈਪਟਨ ਅਮਰਿੰਦਰ ਸਿੰਘ ਪਾਰਟੀ ਛੱਡ ਬੀਜੇਪੀ ਚਲੇ ਗਏ ਕਾਂਗਰਸ ਪਾਰਟੀ ਪੰਜਾਬ ਵਿੱਚ ਉਥਲ ਪੁਥਲ ਮੱਚ ਗਈ ਚੀਫ਼ ਮਿਨੀਸਟਰ ਕਿਸ ਨੇ ਬਣਨਾ ਦਾਅਵੇਦਾਰ ਜ਼ਿਆਦਾ ਆਹੁਦਾ ਇੱਕ ਕੋਈ ਸ਼ੌਲ ਲੈਣ ਲੱਗ ਗਿਆ ਕਿੱਸੇ ਨੇ ਲੋਈ ਕੋਈ ਮੁੱਛਾਂ ਨੂੰ ਤੇਲ ਲਾਉਣ ਲੱਗ ਗਿਆ ਕਿਸੇ ਦੇ ਹਿੱਸੇ ਬਿਆਨ ਆਉਣੇ ਸ਼ੁਰੂ ਹੋ ਗਏ ਬਗੈਰਾ 2
ਦਾਅਵੇਦਾਰੀਆਂ ਸਭ ਨੇਂ ਠੋਕ ਦਿੱਤੀਆਂ ਰਿਜਲਟ ਕੀ ਨਿਕਲਿਆ ਸਰਦਾਰ ਚਰਨਜੀਤ ਸਿੰਘ CM ਬਣਾ ਦਿੱਤਾ
ਕੁੱਛ ਇੱਕ ਤਾਂ ਪਾਰਟੀ ਛੱਡ ਗਏ
ਇਲੈਕਸ਼ਨ ਹੁੰਦਾ ਅਗਲਾ ਵਿਧਾਨ ਸਭਾ ਦਾ ਪਾਰਟੀ ਦੀ ਹਾਰ ਹੁੰਦੀ ਕਿਉਂ ਪਾਰਟੀ ਧੜਿਆਂ ਵਿੱਚ ਵੰਡੀ ਗਈ ਸੀ ਹੁਣ ਇੰਨਾ ਲੀਡਰਾਂ ਦੇ ਬਿਆਨ ਆਉਂਦੇ
ਸਰਦਾਰ ਬਾਜਵਾ ਨੂੰ ਪ੍ਰੈਸ ਰਿਪੋਰਟਰ ਪੁੱਛਦਾ ਹਾਰ ਦਾ ਕਾਰਨ ਕੀ ਹੈ ਉਹ ਕਹਿੰਦੇ ਜਦ ਰੇਸ ਵਿੱਚ ਅਰਬੀ ਘੋੜੇ ਦੀ ਜਗ੍ਹਾ ਟੱਟੂ ਭਜਾਉਂਗੇ ਤਾਂ ਨਤੀਜਾ ਇਹੀ ਆਏਗਾ ਜਾਖੜ ਦਾ ਬਿਆਨ ਲਿਖਣੇਂ ਵਾਲ਼ਾ ਨਹੀਂ ਰੰਧਾਵਾ ਸਾਹਿਬ ਇਹ ਕਹਿੰਦੇ ਮੇਰੇ ਨਾਲ਼ ਇੰਨੇ ਵਿਧਾਇਕ ਨੇ ਮੈਨੂੰ ਬਣਾਉਣਾ ਚਾਹੀਦਾ ਸੀ ਇਹ ਨਿਸ਼ਾਨਾ ਸਿਧਾ ਚੰਨੀ ਤੇ ਕਰਦੇ ਰਹੇ ਕੀ ਚੰਨੀ ਕਾਬਲ ਨਹੀ ਸੀ ਇਸ ਕਰਕੇ ਕਰਦੇ ਸੀ ਕਿ ਉਹ ਅਨੁਸੂਚਿਤ ਜਾਤੀ ਨਾਲ਼ ਸੰਬੰਧ ਰੱਖਦਾ ਸੀ ਕੀ ਉਸ ਦੀ ਵੋਟ ਬੈਂਕ ਨਹੀਂ ਕੀ ਉਸ ਦਾ ਬੁਨਿਆਦੀ ਹੱਕ ਨਹੀਂ
ਸਰਕਾਰ ਕੋਈ ਵੀ ਆਈ ਇਹੀ ਪਿੱਛਲੇ 77 ਸਾਲ ਤੋ ਚੱਲਿਆ
ਕਾਂਗਰਸ ਨੂੰ ਹੁਣ ਵੀ ਵਕ਼ਤ ਵਿਚਾਰਨਾ ਚਾਹੀਦਾ ਹੈ ਹੁਣ ਵੀ ਹਾਈ ਕਮਾਂਡ ਕਾਂਗਰਸ ਨੂੰ ਇਸ ਵੱਲ ਧਿਆਨ ਦੇਣਾ ਪਵੇਗਾ ਨਹੀਂ ਤਾਂ ਦੇਰੀ ਹੋ ਜਾਏਗੀ ਦਾਅਵੇਦਾਰੀਆਂ ਤਾਂ ਬਹੁਤ ਦੇਣ ਗੇ
ਸਿਰਫ ਦੋ ਬੰਦੇ ਪੰਜਾਬ ਕਾਂਗਰਸ ਪ੍ਰਧਾਨ ਦੇ ਦਾਅਵੇਦਾਰ ਹੋਣੇ ਚਾਹੀਦੇ ਹਨ
ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਸਰਦਾਰ ਸੁੱਖਪਾਲ ਸਿੰਘ ਖਹਿਰਾ ਇਹ ਪੰਜਾਬ ਦੀ ਗੱਲ ਕਰਦੇ ਨੇ ਅਤੇ ਪੰਜਾਬੀਅਤ ਦੀ
ਕਾਂਗਰਸ ਹਾਈ ਕਮਾਂਡ ਨੂੰ ਇਹ ਹੁਕਮ ਦੇਣਾ ਚਾਹੀਦਾ ਆਪ ਕਾਂਗਰਸ ਦੇ ਸਿਪਾਹੀ ਬਣ ਕੇ ਕੰਮ ਕਰੋ ਬਿਆਨ ਬਾਜੀ ਤੋ ਦੂਰ ਰਹੋ
ਇਹ ਸੱਭ ਪ੍ਰਧਾਨ ਸਨ ਅਤੇ ਓਵਰ confident ਸਨ
ਤੱਦ ਹੀ ਭਲਾ ਹੋ ਸਕਦਾ ਅਤੇ ਰਾਜਾ ਵੜਿੰਗ ਨੂੰ ਕਿਸੇ ਵੀ ਅਹੁਦੇ ਤੋ ਕੁੱਛ ਸਮੇਂ ਵਾਸਤੇ ਕੋਸੋਂ ਦੂਰ ਰੱਖਣਾ ਚਾਹੀਦਾ ਹੈ

71
6991 views