logo

ਮਨਪ੍ਰੀਤ ਸਿੰਘ ਭੋਲੂਵਾਲਾ ਅਕਾਲੀ ਦਲ ਪੁਨਰ ਸੁਰਜੀਤ ਦੇ ਬਣੇ ਜਿਲਾ ਪ੍ਰਧਾਨ ਸ਼ਹਿਰੀ,ਪ੍ਰਿਤਪਾਲ ਕੋਹਲੀ ਬਣੇ ਸੀਨੀਅਰ ਮੀਤ ਪ੍ਰਧਾਨ ਤੇ ਜਸਪਾਲ ਬਰਾੜ ਬਣੇ ਖਜ਼ਾਨਚੀ ਅਮਨਇੰਦਰ ਸਿੰਘ ਬਰਾੜ


ਫਰੀਦਕੋਟ: 9,ਨਵੰਬਰ ( ਨਾਇਬ ਰਾਜ

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਫਰੀਦਕੋਟ ਦੇ ਭੋਲੂਵਾਲਾ ਪਰਿਵਾਰ ਨਾਲ ਸੰਬੰਧਿਤ ਮਨਪ੍ਰੀਤ ਸਿੰਘ ਭੋਲੂਵਾਲਾ ਨੂੰ ਜਿਲਾ ਪ੍ਰਧਾਨ ਸ਼ਹਿਰੀ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੂੰ ਜ਼ਿਲਾ ਪ੍ਰਧਾਨ ਬਣਾਏ ਜਾਣ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਵੱਖ ਵੱਖ ਸਭਾ ਸੁਸਾਇਟੀਆਂ ਤੇ ਵਪਾਰੀ ਆਗੂਆਂ ਵੱਲੋਂ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਹੀ ਤਰਾਂ ਪ੍ਰਿਤਪਾਲ ਸਿੰਘ ਕੋਹਲੀ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਜਸਪਾਲ ਸਿੰਘ ਬਰਾੜ ਨੂੰ ਖਜ਼ਾਨਚੀ ਦੇ ਅਹੁਦਾ ਨਾਲ ਨਿਵਾਜਿਆ ਗਿਆ ਹੈ। ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਮਨਇੰਦਰ ਸਿੰਘ ਬਰਾੜ ਬੰਨੀ ਨੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਅਤੇ ਸਾਰੇ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਮੁਬਾਰਕਾਂ ਦਿੱਤੀਆ ਹਨ। ਉਹਨਾਂ ਨੇ ਕਿਹਾ ਹੁਣ ਅਸਲ ਸ਼੍ਰੋਮਣੀ ਅਕਾਲੀ ਦਲ ਨੇ ਵਾਂਗਡੋਰ ਸੰਭਾਲ ਲਈ ਹੈ। ਪੰਥ ਦੇ ਦੋਖੀਆਂ ਨੂੰ ਸੰਗਤਾਂ ਨੇ ਇੱਕ ਪਾਸੇ ਕਰ ਦਿੱਤਾ ਹੈ। ਬੰਨੀ ਬਰਾੜ ਨੇ ਇਸ ਚੋਣ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਧੰਨਵਾਦ ਕੀਤਾ।

54
1642 views